20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2025

ਰਣਬੀਰ ਕਾਲਜ ਵਿਚ 'ਵਿਦਿਆਰਥੀ ਤੇ ਸਾਹਿਤ' ਵਿਸ਼ੇ ਸਬੰਧੀ ਕਰਵਾਇਆ ਸੈਮੀਨਾਰ

ਅਜੀਤ ਡੈਸਕ 17-10-2025
ਸੰਗਰੂਰ 16 ਅਕਤੂਬਰ (ਅਮਨਦੀਪ ਸਿੰਘ ਬਿੱਟਾ) - ਅੱਜ ਭਾਰਤੀ ਸਾਹਿਤ ਅਕੈਡਮੀ ਦਿੱਲੀ ਵਲੋਂ ਸਰਕਾਰੀ ਰਣਬੀਰ ਕਾਲਜ ਸੰਗਰੂਰ ਵਿਖੇ 'ਵਿਦਿਆਰਥੀ ਤੇ ਸਾਹਿਤ ਵਿਸ਼ੇਸ਼' 'ਤੇ ਸੈਮੀਨਾਰ ਕਰਵਾਇਆ ਗਿਆ | ਇਸ ਮੌਕੇ ਡਾ. ਗੁਰਸੇਵਕ ਸਿੰਘ ਲੰਬੀ ਨੇ ਕਿਹਾ ਕਿ ਸਹਿਤ ਵਿਦਿਆਰਥੀਆਂ ਨੂੰ ਜੀਵਨ ਦੀਆਂ ਅÏਖੀਆਂ ਘਾਟੀਆਂ ਪਾਰ ਕਰਨ ਲਈ ਉਤਸ਼ਾਹਿਤ ਕਰਦਾ ਹੈ | ਸਾਹਿਤ ਪੜ੍ਹਨ ਨਾਲ ਮਨੁੱਖ ਵਧੀਆ ਸਰੋਤਾ ਵੀ ਬਣਦਾ ਹੈ ਅਤੇ ਵਧੀਆ ਵਕਤਾ ਵੀ | ਕੁਰੂਕਸ਼ੇਤਰ ਯੂਨੀਵਰਸਿਟੀ ਦੇ ਸਾਬਕਾ ਡੀਨ ਡਾ. ਨਰਵਿੰਦਰ ਸਿੰਘ ਕੌਸ਼ਲ ਨੇ ਕਿਹਾ ਕਿ ਸਾਹਿਤ ਵਿਦਿਆਰਥੀ ਦੇ ਮਨ ਵਿਚੋਂ ਪੈਦਾ ਹੋਏ ਹਰ ਸਵਾਲ ਦਾ ਜਵਾਬ ਦਿੰਦਾ ਹੈ | ਅਮੀਰੀ ਗ਼ਰੀਬੀ ਦੇ ਪਾੜੇ ਦੀ ਸੋਝੀ ਦੇ ਕੇ ਸਮਾਜ ਵਿਚ ਸਿਰ ਚੁੱਕ ਕੇ ਜਿਊਣ ਲਈ ਵੀ ਰਾਹ ਬਣਦਾ ਹੈ | ਠੀਕ ਗ਼ਲਤ ਦੀ ਪਛਾਣ ਵੀ ਕਰਵਾਉਂਦਾ ਹੈ | ਪਰ ਇਹ ਪਤਾ ਸਾਹਿਤ ਦਾ ਗੰਭੀਰ ਪਾਠਕ ਬਣੇ ਤੋਂ ਬਿਨਾਂ ਨਹੀਂ ਲਾਇਆ ਜਾ ਸਕਦਾ | ਸ਼ਾਇਰ ਤਰਸੇਮ ਨੇ ਕਿਹਾ ਕਿ ਵਿਦਿਆਰਥੀ ਵਿਚ ਸਾਹਿਤਕ ਰੁਚੀ ਪੈਦਾ ਕਰਨ ਵਿਚ ਉਸ ਦੇ ਅਧਿਆਪਕ ਦਾ ਬਹੁਤ ਵੱਡਾ ਹੱਥ ਹੰਦਾ ਹੈ | ਸਮਾਗਮ ਦੇ ਕੋ-ਕੋਆਰਡੀਨੇਟਰ ਜਗਮੇਲ ਸਿੱਧੂ ਨੇ ਰਣਬੀਰ ਕਾਲਜ ਵਿਚ ਆਪਣੇ ਵਿਦਿਆਰਥੀ ਜੀਵਨ ਦੀਆਂ ਯਾਦਾਂ ਸਾਂਝੀਆਂ ਕਰਦਿਆਂ ਕਿਹਾ ਕਿ ਉਸ ਵੇਲੇ ਸਾਹਿਤਕ ਰੁਚੀਆਂ ਰੱਖਣ ਵਾਲੇ ਵਿਦਿਆਰਥੀਆਂ ਨੇ ਸਾਹਿਤ, ਰਾਜਨੀਤੀ ਅਤੇ ਪ੍ਰਸ਼ਾਸਨਿਕ ਖੇਤਰ ਵਿਚ ਵਡਮੁੱਲੀਆਂ ਸੇਵਾਵਾਂ ਨਿਭਾਈਆਂ | ਸਟੇਜ ਦਾ ਸੰਚਾਲਨ ਬਹੁਪੱਖੀ ਲੇਖਕ ਬੂਟਾ ਸਿੰਘ ਚੌਹਾਨ ਵਿਦਿਆਰਥੀਆਂ ਨੂੰ ਜੀਵਨੀ ਸਾਹਿਤ ਪੜ੍ਹਨ ਦੀ ਪ੍ਰੇਰਨਾ ਦਿੱਤੀ | ਉਨ੍ਹਾਂ ਕਿਹਾ ਕਿ ਜਿਹੜੀ ਵਿਅਕਤੀ ਸਮਾਜ ਦੀਆਂ ਹਾਸ਼ੀਏ 'ਤੇ ਧੱਕੇ ਲੋਕਾਂ ਦਾ ਦੁੱਖ ਮਹਿਸੂਸ ਨਹੀਂ ਕਰਦਾ ਨਾ ਤਾਂ ਉਹ ਚੰਗਾ ਲੇਖਕ ਬਣ ਸਕਦਾ ਹੈ, ਨਾ ਚੰਗਾ ਪਾਠਕ | ਬੁਲਾਰਿਆਂ ਨੇ ਵਿਦਿਆਰਥੀਆਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ | ਅੰਤ ਵਿਚ ਡਾ. ਹਰਮਿੰਦਰ ਸਿੰਘ ਨੇ ਵਿਦਿਆਰਥੀਆਂ ਅਤੇ ਮਹਿਮਾਨਾਂ ਦਾ ਧੰਨਵਾਦ ਕੀਤਾ |
ਪਿਛਲੀ ਖ਼ਬਰ ਕੈਮਿਸਟ ਐਸੋਸੀਏਸ਼ਨ ਦਾ ਵਫ਼ਦ ਜੀ.ਐਸ.ਟੀ. ਕਮਿਸ਼ਨਰ ਜਤਿੰਦਰ ਜੋਰਵਾਲ ਨੂੰ ਮਿਲਿਆ ਅਗਲੀ ਖ਼ਬਰ ਝੋਨੇ ਦੀ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾਉਣ ਸਬੰਧੀ ਕੈਂਪ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।