20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2025

ਸਰਕਾਰੀ ਕਾਲਜ ਅਮਰਗੜ੍ਹ 'ਚ ਇੱਕ ਰੋਜ਼ਾ ਬਿਊਟੀ, ਨੇਲ ਆਰਟ ਐਂਡ ਐਕਸਟੈਨਸ਼ਨ ਵਰਕਸ਼ਾਪ

ਅਜੀਤ ਡੈਸਕ 17-10-2025
ਅਮਰਗੜ੍ਹ 16 ਅਕਤੂਬਰ (ਪਵਿੱਤਰ ਸਿੰਘ, ਜਤਿੰਦਰ ਮੰਨਵੀ) - ਸਰਕਾਰੀ ਕਾਲਜ ਅਮਰਗੜ੍ਹ ਵਿਖੇ ਪਿ੍ੰਸੀਪਲ ਮੀਨੂ ਦੀ ਅਗਵਾਈ ਹੇਠ ਨੈਸ਼ਨਲ ਇਨੋਵੇਸ਼ਨ ਕਾਊਾਸਲ ਦੁਆਰਾ ਸਕਿਲ ਕੋਰਸ /ਵਰਕਸ਼ਾਪ ਦੇ ਸਿਲਸਿਲੇ ਵਿਚ ਇੱਕ ਰੋਜ਼ਾ ਬਿਊਟੀ, ਵੈਲਨੈਸ ਨੇਲ ਆਰਟ ਐਂਡ ਐਕਸਟੈਨਸ਼ਨ ਤੇ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕੋਆਰਡੀਨੇਟਰ ਡਾ. ਅਮਨਦੀਪ ਵਾਤਿਸ਼ ਨੇ ਦੱਸਿਆ ਕਿ ਡਾਇਰੈਕਟੋਰੇਟ, ਉਚੇਰੀ ਸਿੱਖਿਆ ਵਿਭਾਗ ਅਤੇ ਪੰਜਾਬ ਸਰਕਾਰ ਵਲੋਂ ਵਿਦਿਆਰਥੀਆਂ ਵਿਚ ਨਵੀਨਤਾ ਅਤੇ ਉੱਦਮਤਾ ਦੇ ਹੁਨਰ ਨੂੰ ਪ੍ਰਫੁੱਲਿਤ ਕਰਨ ਲਈ ਇਹ ਬਹੁਤ ਵਧੀਆ ਉਪਰਾਲੇ ਕੀਤੇ ਜਾ ਰਹੇ ਹਨ | ਇਸ ਵਰਕਸ਼ਾਪ ਦੌਰਾਨ ਸ੍ਰੀਮਤੀ ਨਦੀਆ ਨੇ ਵਿਦਿਆਰਥੀਆਂ ਨੂੰ ਬਿਊਟੀ ਪਾਰਲਰ ਵਿਚ ਨੇਲ ਆਰਟ ਅਤੇ ਐਕਸਟੈਨਸ਼ਨ ਖੇਤਰ ਦੇ ਮਹੱਤਤਾ ਬਾਰੇ ਜਾਣਕਾਰੀ ਦੰਦਿਆਂ ਨੇਲ ਆਰਟ ਕਰਨ ਦੇ ਅਲੱਗ ਅਲੱਗ ਤਰੀਕਿਆਂ ਬਾਰੇ ਜਾਣੂ ਕਰਵਾਇਆ | ਡਾ. ਕਮਲਜੀਤ ਸਿੰਘ ਨੇ ਦੱਸਿਆ ਕਿ ਇਸ ਵਰਕਸ਼ਾਪ ਵਿਚ 100 ਦੇ ਕਰੀਬ ਵਿਦਿਆਰਥੀਆਂ ਨੇ ਬੜੀ ਦਿਲਚਸਪੀ ਨਾਲ ਨੇਲ ਆਰਟ, ਮੇਕਅਪ ਆਦਿ ਕਰਨਾ ਸਿੱਖਿਆ | ਡਾ. ਤੇਜਿੰਦਰ ਸਿੰਘ ਨੇ ਰੀਸੋਰਸ ਪਰਸ਼ਨ ਅਤੇ ਮਹਿਮਾਨਾਂ ਦਾ ਧੰਨਵਾਦ ਕੀਤਾ | ਸਟੇਜ ਸੰਚਾਲਨ ਦੀ ਭੂਮਿਕਾ ਡਾ.ਕਾਦਾਂਬਰੀ ਗਾਸੋ ਵਲੋਂ ਬਾਖ਼ੂਬੀ ਨਿਭਾਈ ਗਈ | ਇਸ ਮੌਕੇ ਸੌਕਤ ਅਲੀ, ਮਨਸੂ, ਅਵਾਸ, ਡਾ. ਸਾਦੀਆ, ਸੁਲਤਾਨ ਮੁਹੰਮਦ, ਪ੍ਰੋ. ਤਾਨੁਸੀ ਜੈਨ, ਪ੍ਰੋ. ਰਮਨਦੀਪ ਕੌਰ, ਪ੍ਰੋ. ਨਜ਼ਮਾਂ ਪਰਵੀਨ, ਪ੍ਰੋ. ਅਨੀਤਾ, ਰਾਜਵੰਤ ਕੌਰ, ਨਿੰਮੋ ਦੇਵੀ ਆਦਿ ਹਾਜ਼ਰ ਸਨ | ਸਟੇਜ ਸਕੱਤਰ ਦੀ ਭੂਮਿਕਾ ਡਾ. ਕਾਦਾਂਬਰੀ ਗਾਸੋ ਨੇ ਬਾਖ਼ੂਬੀ ਨਿਭਾਈ |
ਪਿਛਲੀ ਖ਼ਬਰ ਪ੍ਰਾਇਮਰੀ ਪੱਧਰ ਦਾ ਮਿਆਰ ਚੁੱਕਣ ਦੀ ਅਹਿਮ ਲੋੜ 'ਤੇ ਅਧਿਆਪਕਾਂ ਪਾਸੋਂ ਗੈਰ ਵਿੱਦਿਅਕ ਕੰਮ ਲੈਣਾ ਬੰਦ ਕੀਤਾ ਜਾਵੇ-ਔਲਖ ਅਗਲੀ ਖ਼ਬਰ ਕੈਮਿਸਟ ਐਸੋਸੀਏਸ਼ਨ ਦਾ ਵਫ਼ਦ ਜੀ.ਐਸ.ਟੀ. ਕਮਿਸ਼ਨਰ ਜਤਿੰਦਰ ਜੋਰਵਾਲ ਨੂੰ ਮਿਲਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।