17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਫੱਲੇਵਾਲ ਸਕੂਲ ਵਿਚ ਦੀਵਾਲੀ ਮੇਲੇ ਦਾ ਆਯੋਜਨ

ਅਜੀਤ ਡੈਸਕ 20-10-2025
ਅਹਿਮਦਗੜ੍ਹ, 19 ਅਕਤੂਬਰ (ਸੁਖਜੀਤ ਸਿੰਘ ਖੇੜਾ)- ਗੁਰੂ ਹਰਕਿ੍ਸ਼ਨ ਪਬਲਿਕ ਸਕੂਲ ਫੱਲੇਵਾਲ ਵਿਖੇ ਰੌਸ਼ਨੀ ਦੇ ਤਿਉਹਾਰ ਦੀਵਾਲੀ ਨੂੰ ਸਮਰਪਿਤ ਇੱਕ ਸ਼ਾਨਦਾਰ ਮੇਲਾ ਲਗਾਇਆ ਗਿਆ ਜਿਸ ਵਿਚ ਅਧਿਆਪਕਾਂ, ਵਿਦਿਆਰਥੀਆਂ ਅਤੇ ਮਾਪਿਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ | ਮੇਲੇ ਵਿਚ ਵੱਖ-ਵੱਖ ਤਰ੍ਹਾਂ ਦੇ ਸਟਾਲ ਲਗਾਏ ਗਏ | ਵਿਦਿਆਰਥੀਆਂ ਨੇ ਖ਼ੁਦ ਦੀਵਾਲੀ ਨਾਲ ਸਬੰਧਿਤ ਵਸਤੂਆਂ ਜਿਵੇਂ ਕਿ ਸਜਾਵਟੀ ਦੀਵੇ, ਮੋਮਬਤੀਆਂ, ਰੰਗੋਲੀ ਦੇ ਸਮਾਨਾਂ ਦੀਆਂ ਸਟਾਲਾਂ ਦੀ ਪ੍ਰਦਰਸ਼ਨੀ ਕੀਤੀ | ਮੇਲੇ ਵਿਚ ਖਾਣ ਪੀਣ ਵਾਲੀਆਂ ਸਟਾਲਾਂ ਤੇ ਪੰਜਾਬੀ ਪਕਵਾਨਾਂ ਤੋਂ ਇਲਾਵਾ ਊਠ ਦੀ ਸਵਾਰੀ, ਘੋੜੇ ਦੀ ਸਵਾਰੀ ਖ਼ਾਸ ਖਿੱਚ ਦਾ ਕੇਂਦਰ ਬਣੀ | ਬੱਚਿਆਂ ਲਈ ਕਈ ਤਰ੍ਹਾਂ ਦੇ ਝੂਲੇ ਵੀ ਲਗਾਏ ਗਏ | ਪਿ੍ੰਸੀਪਲ ਮੈਡਮ ਦਲਜੀਤ ਕੌਰ ਅÏਲਖ ਨੇ ਸਾਰਿਆਂ ਨੂੰ ਦੀਵਾਲੀ ਦੀ ਵਧਾਈ ਦਿੱਤੀ ਅਤੇ ਬੱਚਿਆਂ ਨੂੰ ਅਪੀਲ ਕੀਤੀ ਕਿ ਉਹ ਪਟਾਕਿਆਂ ਤੋਂ ਦੂਰ ਰਹਿ ਕੇ ਰੌਸ਼ਨੀ ਅਤੇ ਖ਼ੁਸ਼ੀਆਂ ਦਾ ਤਿਉਹਾਰ ਮਨਾਉਣ | ਸੰਸਥਾ ਦੇ ਪ੍ਰਧਾਨ ਸੁਖਦੇਵ ਸਿੰਘ ਵਾਲੀਆ, ਐਮ.ਡੀ. ਗੁਰਮਤਪਾਲ ਸਿੰਘ ਵਾਲੀਆ ਟਰੱਸਟੀ ਮੈਡਮ ਰਮਨਪ੍ਰੀਤ ਕੌਰ ਵਾਲੀਆ ਨੇ ਕਿਹਾ ਕਿ ਅਜਿਹੇ ਮੇਲੇ ਬੱਚਿਆਂ ਵਿਚ ਸਭਿਆਚਾਰ ਕਦਰਾਂ ਕੀਮਤ ਅਤੇ ਵਪਾਰਕ ਹੁਨਰਾਂ ਨੂੰ ਉਤਸ਼ਾਹਿਤ ਕਰਦੇ ਹਨ | ਸਕੂਲ ਦੀ ਮੈਨੇਜਮੈਂਟ ਨੇ ਸਕੂਲ ਦੇ ਸਾਰੇ ਸਟਾਫ਼ ਮੈਂਬਰ ਜਿਵੇਂ ਕਿ ਅਧਿਆਪਕਾਂ, ਡਰਾਈਵਰਾਂ, ਸਹਾਇਕ ਕਰਮਚਾਰੀਆਂ ਨੂੰ ਮਠਿਆਈਆਂ ਤੇ ਤੋਹਫ਼ੇ ਵੰਡੇ ਅਤੇ ਦੀਵਾਲੀ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ |
ਪਿਛਲੀ ਖ਼ਬਰ ਨਗਰ ਪੰਚਾਇਤ ਦਫ਼ਤਰ ਖਨੌਰੀ ਵਿਖੇ ਮਨਾਇਆ ਦੀਵਾਲੀ ਦਾ ਤਿਉਹਾਰ ਅਗਲੀ ਖ਼ਬਰ 'ਵੋਟ ਚੋਰ ਗੱਦੀ ਛੋੜ' ਮੁਹਿੰਮ ਤਹਿਤ ਢੀਂਡਸਾ ਨੇ 13320 ਫਾਰਮ ਕਾਂਗਰਸ ਦੇ ਦਫ਼ਤਰ ਜਮ੍ਹਾ ਕਰਵਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।