17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਪਿੰਡ ਸੇਖੂਵਾਸ ਦੇ ਜੰਮਪਲ ਦੀ ਹੋਈ ਏਸ਼ੀਅਨ ਖੇਡਾਂ ਲਈ ਚੋਣ

ਅਜੀਤ ਡੈਸਕ 20-10-2025
ਲਹਿਰਾਗਾਗਾ, 19 ਅਕਤੂਬਰ (ਅਸ਼ੋਕ ਗਰਗ) - ਕਿੱਕ ਬਾਕਸਿੰਗ ਨੈਸ਼ਨਲ ਚੈਂਪੀਅਨ ਲਈ ਲਵੀ ਸਿੰਘ ਦੀ ਏਸ਼ੀਅਨ ਖੇਡਾਂ ਲਈ ਚੁਣੇ ਜਾਣ ਉਪਰੰਤ ਪਹਿਲੀ ਵਾਰ ਆਪਣੇ ਜੱਦੀ ਪਿੰਡ ਸੇਖੂਵਾਸ ਪਹੁੰਚਣ 'ਤੇ ਪਿੰਡ ਵਾਸੀਆਂ ਨੇ ਭਰਵਾਂ ਸਵਾਗਤ ਕੀਤਾ, ਅੱਜ ਪਿੰਡ ਸੇਖੂਵਾਸ ਦੀ ਨਾਮਵਰ ਸੰਸਥਾ ਭਾਈ ਘਨਈਆ ਜੀ ਵੈਲਫੇਅਰ ਫਾਊਾਡੇਸ਼ਨ ਸੇਖੂਵਾਸ ਅਤੇ ਨਗਰ ਨਿਵਾਸੀਆਂ ਨੇ ਇਸ ਨੌਜਵਾਨ ਖਿਡਾਰੀ ਲਵੀ ਸਿੰਘ ਦਾ ਹਾਰਾਂ, ਸਿਰੋਪਾਓ, ਟਰਾਫੀਆਂ ਆਦਿ ਨਾਲ ਸਨਮਾਨ ਕੀਤਾ | ਇਸ ਸਮੇਂ ਫਾਊਾਡੇਸ਼ਨ ਦੇ ਸਰਪ੍ਰਸਤ ਅਤੇ ਮੈਂਬਰ ਧਰਮ ਪ੍ਰਚਾਰ ਕਮੇਟੀ ਜਥੇਦਾਰ ਰਾਮਪਾਲ ਸਿੰਘ ਬਹਿਣੀਵਾਲ ਨੇ ਦੱਸਿਆ ਕਿ ਨੌਜਵਾਨ ਗਿਆਰਵੀਂ ਵਿਚ ਮੈਡੀਕਲ ਦਾ ਵਿਦਿਆਰਥੀ ਹੈ | ਜੋ ਹਿਮਾਚਲ ਪ੍ਰਦੇਸ਼ ਵਿਚ ਪੜ੍ਹ ਰਿਹਾ ਹੈ | ਲਵੀ ਸਿੰਘ ਨੇ ਪਹਿਲਾਂ ਸਟੇਟ ਗੋਲਡ ਮੈਡਲ, ਫਿਰ ਨੈਸ਼ਨਲ ਗੋਲਡ ਮੈਡਲ ਜਿੱਤ ਕੇ ਨੈਸ਼ਨਲ ਚੈਂਪੀਅਨ ਬਣਿਆ | ਹੁਣ 26 ਸਤੰਬਰ ਨੂੰ ਇਸ ਦੀ ਚੋਣ ਏਸ਼ੀਅਨ ਖੇਡਾਂ ਦੇ ਲਈ ਚੋਣ ਕਮੇਟੀ ਨੇ ਕੀਤੀ ਹੈ | ਲਵੀ ਸਿੰਘ ਦੇ ਪਰਿਵਾਰ ਅਤੇ ਉਸ ਦੇ ਪਿਤਾ ਸੁਖਵਿੰਦਰ ਸਿੰਘ ਸਮਰਾਓ ਨੂੰ ਲਗਾਤਾਰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ | ਇਸ ਸਮੇਂ ਜਥੇਦਾਰ ਬਹਿਣੀਵਾਲ ਤੋਂ ਇਲਾਵਾ ਸਾਬਕਾ ਸਰਪੰਚ ਕੌਰ ਸਿੰਘ, ਮੇਜਰ ਸਿੰਘ ਢਿੱਲੋ, ਅਵਤਾਰ ਸਿੰਘ ਤਾਰੀ ਸੰਧੂ, ਸੁਖਪਾਲ ਸਿੰਘ ਬਹਿਣੀਵਾਲ, ਜੋਗਿੰਦਰ ਸਿੰਘ ਰੋਡਾ, ਅਮਨਪ੍ਰੀਤ ਸਿੰਘ, ਮਹੰਤ ਸੱਤਨਰਾਇਣ ਦਾਸ, ਛੱਜੂ ਸਿੰਘ ਧਾਲੀਵਾਲ ਸਾਬਕਾ ਸਰਪੰਚ, ਲੀਲਾ ਸਿੰਘ ਸਾਬਕਾ ਸਰਪੰਚ, ਲਾਭ ਸਿੰਘ ਸਾਬਕਾ ਸਰਪੰਚ, ਜਸਬੀਰ ਸਿੰਘ ਮਾਨ, ਪਰਮਜੀਤ ਸਿੰਘ ਪੱਪੀ, ਮੇਜਰ ਸਿੰਘ ਮਾਨ, ਭੋਲਾ ਸਿੰਘ ਮਾਨ, ਸੁਖਵਿੰਦਰ ਸਿੰਘ ਸਮਰਾਓ ਅਤੇ ਮਨਜੀਤ ਸਿੰਘ ਬਹਿਣੀਵਾਲ ਵੀ ਮੌਜੂਦ ਸਨ |
ਪਿਛਲੀ ਖ਼ਬਰ ਲਾਇਨ ਕਲੱਬ ਸੁਨਾਮ 'ਰਾਇਲਜ਼' ਵਲੋਂ ਦੀਵਾਲੀ ਜਸ਼ਨ ਪ੍ਰੋਗਰਾਮ 'ਹੇਜ਼ਲ ਦੀਪ' ਮਨਾਇਆ ਅਗਲੀ ਖ਼ਬਰ ਛੁੱਟੀ ਲੈ ਕੇ ਆਏ ਫ਼ੌਜੀ ਦੀ ਸੜਕ ਹਾਦਸੇ ਵਿਚ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।