17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਨਿਰਮਲ ਆਸ਼ਰਮ ਜੰਡਾਲੀ ਅਤੇ ਗਰਾਮ ਪੰਚਾਇਤ ਜੰਡਾਲੀ ਖੁਰਦ ਵਲੋਂ ਪ੍ਰਦੂਸ਼ਣ ਰਹਿਤ ਹਰੀ ਦੀਵਾਲੀ ਮਨਾਉਣ ਦਾ ਸੱਦਾ

ਅਜੀਤ ਡੈਸਕ 20-10-2025
ਅਹਿਮਦਗੜ੍ਹ, 19 ਅਕਤੂਬਰ (ਸੁਖਜੀਤ ਸਿੰਘ ਖੇੜਾ) - ਗੁਰਮਤਿ ਸੇਵਾ ਸੁਸਾਇਟੀ ਅਤੇ ਨਿਰਮਲ ਆਸ਼ਰਮ ਜੰਡਾਲੀ ਦੇ ਮੁੱਖ ਸੇਵਾਦਾਰ ਸੰਤ ਗਿਆਨੀ ਗਗਨਦੀਪ ਸਿੰਘ ਨਿਰਮਲੇ ਦੀ ਅਗਵਾਈ ਹੇਠ ਹਰੀ ਅਤੇ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣ ਦੇ ਸੱਦੇ ਤਹਿਤ ਸਮਾਗਮ ਕੀਤਾ ਗਿਆ | ਜਿੱਥੇ ਵਿਸ਼ੇਸ਼ ਤੌਰ 'ਤੇ ਪਿੰਡ ਦੀ ਸਰਪੰਚ ਰਵਿੰਦਰ ਕੌਰ ਅਤੇ ਸਿਮਰਜੀਤ ਕੌਰ ਪੰਚ ਨੇ ਨਿਰਮਲ ਆਸ਼ਰਮ ਅਧੀਨ ਚੱਲ ਰਹੇ ਹੋਮਿਓਪੈਥਿਕ ਚੈਰੀਟੇਬਲ ਹਸਪਤਾਲ ਦੇ ਸਟਾਫ਼ ਤੇ ਪਿੰਡ ਵਾਸੀਆਂ ਨੂੰ ਹਰੀ ਦੀਵਾਲੀ ਮਨਾਉਣ ਦਾ ਸੱਦਾ ਦਿੰਦਿਆਂ ਪੌਦੇ, ਮਿਠਿਆਈ ਆਦਿ ਵੰਡ ਕੇ ਸਨਮਾਨਿਤ ਕੀਤਾ | ਉਥੇ ਹੀ ਸੰਤ ਗਿਆਨੀ ਗਗਨਦੀਪ ਸਿੰਘ ਨਿਰਮਲੇ ਨੇ ਇਸ ਕਾਰਜ ਲਈ ਗ੍ਰਾਮ ਪੰਚਾਇਤ ਦੀ ਸ਼ਲਾਘਾ ਕਰਦਿਆਂ ਕਿਹਾ ਇਹ ਪਿੰਡ ਵਿਚ ਇੱਕ ਮਿਸਾਲ ਕਾਇਮ ਕੀਤੀ ਗਈ ਹੈ ਜਿਸ ਨਾਲ ਕਿ ਬਾਕੀ ਪਿੰਡਾਂ ਨੂੰ ਵੀ ਸੇਧ ਮਿਲਦੀ ਹੈ ਕਿ ਪ੍ਰਦੂਸ਼ਣ ਰਹਿਤ ਹਰੀ ਦੀਵਾਲੀ ਮਨਾਈ ਜਾਵੇ | ਇਸ ਮੌਕੇ ਪਿੰਡ ਜੰਡਾਲੀ ਖੁਰਦ ਦੀ ਸਰਪੰਚ ਰਵਿੰਦਰ ਕੌਰ ਪਤਨੀ ਸੁਖਵਿੰਦਰ ਸਿੰਘ ਸੋਨੀ ਵੀ ਮੈਕਸ ਵਾਲੇ, ਸਿਮਰਜੀਤ ਕੌਰ ਪੰਚ, ਮੈਨੇਜਰ ਗੁਰਪ੍ਰੀਤ ਸਿੰਘ ਜਸਪਾਲ ਬਾਂਗਰ, ਜੱਥੇਦਾਰ ਸੁਖਦੀਪ ਸਿੰਘ ਨਿਰਮਲੇ, ਸਮਰਪ੍ਰੀਤ ਸਿੰਘ ਰਤਨ, ਜਸਵੀਰ ਸਿੰਘ, ਗੁਰਮੇਲ ਸਿੰਘ, ਹੋਮਿਓਪੈਥਿਕ ਚੈਰੀਟੇਬਲ ਹਸਪਤਾਲ ਦੇ ਡਾ. ਪਰਮਕਮਲਪਰੀਤ ਸਿੰਘ ਕੈਲੇ, ਡਾ. ਸੰਦੀਪ ਸਿੰਘ, ਲੈਬ ਟੈਕਨੀਸ਼ੀਅਨ ਅੰਮਿ੍ਤਪਾਲ ਸਿੰਘ, ਤੇਜਿੰਦਰ ਸਿੰਘ, ਰੋਹਿਤ ਕੁਮਾਰ, ਵਿਕਰਮਜੀਤ ਸਿੰਘ, ਸਤਵੀਰ ਕੌਰ, ਕਿਰਨਦੀਪ ਕੌਰ, ਅਰਸ਼ਦੀਪ ਕੌਰ, ਜਸ਼ਨਪ੍ਰੀਤ ਕੌਰ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਕਾਂਗਰਸ ਲੀਡਰਸ਼ਿਪ ਵਲੋਂ ਆਕਿਲ ਅਖ਼ਤਰ ਦੇ ਦਿਹਾਂਤ 'ਤੇ ਦੁੱਖ ਪ੍ਰਗਟ <br/> ਅਗਲੀ ਖ਼ਬਰ ਲਾਇਨ ਕਲੱਬ ਸੁਨਾਮ 'ਰਾਇਲਜ਼' ਵਲੋਂ ਦੀਵਾਲੀ ਜਸ਼ਨ ਪ੍ਰੋਗਰਾਮ 'ਹੇਜ਼ਲ ਦੀਪ' ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।