09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2025

ਕੈਂਸਰ ਮੁਕਤ ਭਾਰਤ ਅਭਿਆਨ ਸਾਈਕਲ ਯਾਤਰਾ ਲਈ ਅਮਨ ਅਰੋੜਾ ਨੇ ਮਨਮੋਹਨ ਸਿੰਘ ਨੂੰ ਝੰਡੀ ਦੇ ਕੇ ਕੀਤਾ ਰਵਾਨਾ <br/>

ਯਾਤਰਾ ਲਈ ਮਨਮੋਹਨ ਸਿੰਘ ਨੂੰ ਝੰਡੀ ਦੇ ਕੇ ਰਵਾਨਾ ਕਰਦੇ ਹੋਏ ਕੈਬਨਿਟ ਮੰਤਰੀ ਅਮਨ ਅਰੋੜਾ | ਤਸਵੀਰ: ਧਾਲੀਵਾਲ <br/> 06-11-2025
ਸੁਨਾਮ ਊਧਮ ਸਿੰਘ ਵਾਲਾ, 5 ਨਵੰਬਰ (ਧਾਲੀਵਾਲ, ਭੁੱਲਰ, ਸੱਗੂ) - ਸੁਨਾਮ ਦੇ ਨਾਮਵਰ ਸਾਈਕਲਿਸਟ ਮਨਮੋਹਨ ਸਿੰਘ ਵਲੋਂ 6 ਹਜ਼ਾਰ ਕਿੱਲੋਮੀਟਰ ਸਾਈਕਲ ਮਿਸ਼ਨ ਤਹਿਤ (ਗੋਲਡਨ ਕੋਰੀ ਡੋਰ ਰੋਡ) ਕੈਂਸਰ ਮੁਕਤ ਭਾਰਤ ਅਭਿਆਨ ਸਾਈਕਲ ਯਾਤਰਾ ਦਾ ਸੰਕਲਪ ਲੈ ਕੇ ਦੇਸ਼ ਨੂੰ ਵੱਡਾ ਸੁਨੇਹਾ ਦਿੱਤਾ ਜਾ ਰਿਹਾ ਹੈ | ਯਾਤਰਾ ਦੀ ਹਰੀ ਝੰਡੀ ਕੈਬਨਿਟ ਮੰਤਰੀ ਪੰਜਾਬ ਅਮਨ ਅਰੋੜਾ ਅਤੇ ਸ਼ਹੀਦ ਊਧਮ ਸਿੰਘ ਕੰਬੋਜ ਇੰਟਰਨੈਸ਼ਨਲ ਮਹਾ-ਸਭਾ ਦੇ ਪ੍ਰਧਾਨ ਹਰਦਿਆਲ ਸਿੰਘ ਕੰਬੋਜ ਅਤੇ ਮੈਂਬਰਾਂ ਵਲੋਂ ਦੇ ਕੇ ਰਵਾਨਾ ਕੀਤਾ ਗਿਆ | ਕੈਂਸਰ ਮੁਕਤ ਭਾਰਤ ਅਭਿਆਨ ਸਾਈਕਲ ਯਾਤਰਾ ਪੂਰੇ ਦੇਸ ਦੇ ਲੋਕਾਂ ਨੂੰ ਕੈਂਸਰ ਪ੍ਰਤੀ ਜਾਗਰਿਤ ਕਰੇਗੀ ਅਤੇ ਸਮੇਂ ਸਿਰ ਇਸ ਬਿਮਾਰੀ ਦਾ ਇਲਾਜ ਅਤੇ ਉਪਾਅ ਦੇ ਢੰਗ ਮਨਮੋਹਨ ਸਿੰਘ ਵਲੋਂ ਦੇਸ਼ ਦੇ ਲੋਕਾਂ ਨੂੰ ਦੱਸੇ ਜਾਣਗੇ | ਸਾਈਕਲਿਸਟ ਮਨਮੋਹਨ ਸਿੰਘ ਹੁਣ ਤੱਕ ਕਰੀਬ 50 ਹਜਾਰ ਕਿੱਲੋਮੀਟਰ ਸਾਈਕਲ ਚਲਾ ਚੁੱਕੇ ਹਨ | ਪਹਿਲਾਂ ਵੋਟਰ ਅਭਿਆਨ ਪੰਜਾਬ, ਕਸ਼ਮੀਰ ਤੋਂ ਕੰਨਿਆ ਕੁਮਾਰੀ ਯਾਤਰਾ, ਪੰਜ ਧਾਮ ਯਾਤਰਾ, ਸੁਨਾਮ ਤੋਂ ਲੇਹ ਕਈ ਵੱਡੇ ਵੱਡੇ ਰਿਕਾਰਡ ਮਨਮੋਹਨ ਸਿੰਘ ਵਲੋਂ ਬਣਾਏ ਗਏ ਹਨ | ਇਹ ਇੱਕ ਕੈਂਸਰ ਮੁਕਤ ਸਾਈਕਲ ਯਾਤਰਾ ਸਾਡੇ ਦੇਸ ਲਈ ਬਹੁਤ ਵੱਡਾ ਸੁਨੇਹਾ ਹੈ | ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਮਨਮੋਹਨ ਸਿੰਘ ਵਲੋਂ ਕੀਤੇ ਜਾ ਰਹੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਕੈਂਸਰ ਦਾ ਇਲਾਜ ਸਮਾਂ ਰਹਿੰਦਿਆਂ ਕਰਵਾਇਆ ਜਾ ਸਕਦਾ ਹੈ | ਉਨ੍ਹਾਂ ਕਿਹਾ ਕਿ ਮੁੱਢਲੀ ਸਟੇਜ ਤੇ ਪਤਾ ਲੱਗ ਜਾਣ ਤੇ ਇਲਾਜ ਸੰਭਵ ਹੈ | ਉਨ੍ਹਾਂ ਮਨਮੋਹਨ ਸਿੰਘ ਨੂੰ ਹੱਲਾਸ਼ੇਰੀ ਦਿੱਤੀ | ਇਸ ਮੌਕੇ ਸੰਜੀਵ ਕੁਮਾਰ ਸੰਜੂ, ਤਰਸੇਮ ਸਿੰਘ ਮਹਿਰੋਕ, ਰਘਵੀਰ ਸਿੰਘ ਜੋਸਨ, ਲੱਖੀ, ਬੰਟੀ ਨੂੰਗਰੀ, ਕਾਲਾ ਸੁਨਾਮ ਆਦਿ ਮੌਜੂਦ ਸਨ |

ਪਿਛਲੀ ਖ਼ਬਰ ਧੂਰੀ ਦੇ ਉੱਘੇ ਕਿ੍ਕਟਰ ਹਰਮਨ ਭੁੱਲਰ ਨੇ ਉੱਗੀ (ਨਕੋਦਰ) ਵਿਖੇ ਮੈਨ ਆਫ਼ ਦੀ ਸੀਰੀਜ਼ ਲਈ ਜਿੱਤਿਆ ਫੋਰਡ ਟਰੈਕਟਰ <br/> ਅਗਲੀ ਖ਼ਬਰ ਐਡਵੋਕੇਟ ਧਾਮੀ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਦੇ ਪ੍ਰਧਾਨ ਬਣਨ 'ਤੇ ਖ਼ੁਸ਼ੀ ਦਾ ਪ੍ਰਗਟਾਵਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।