09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2025

ਸੰਗਰੂਰ ਇਲਾਕੇ 'ਚ ਝੋਨੇ ਦੀ ਫ਼ਸਲ ਸਟੋਰ ਕਰਨ ਸੰਬੰਧੀ ਸਮੱਸਿਆ ਕੁਝ ਦਿਨਾਂ ਦੇ ਅੰਦਰ ਹੀ ਹੋਵੇਗੀ ਹੱਲ-ਸ਼ੇਰ ਸਿੰਘ ਘੁਬਾਇਆ <br/>

ਅਜੀਤ ਡੈਸਕ 06-11-2025
ਸੰਗਰੂਰ, 5 ਨਵੰਬਰ (ਦਮਨਜੀਤ ਸਿੰਘ) - ਐਫ਼.ਸੀ.ਆਈ. ਦੇ ਚੇਅਰਮੈਨ ਅਤੇ ਸਾਂਸਦ ਸ਼ੇਰ ਸਿੰਘ ਘੁਬਾਇਆ ਨੇ ਕਿਹਾ ਹੈ ਕਿ ਇਸ ਸਾਲ ਲੋਕ ਸਭਾ ਹਲਕਾ ਸੰਗਰੂਰ ਅਧੀਨ ਆਉਂਦੇ ਐਫ.ਸੀ.ਆਈ. ਦੇ ਗੁਦਾਮਾਂ ਅਤੇ ਪੰਜਾਬ ਦੀਆਂ ਖ਼ਰੀਦ ਏਜੰਸੀਆਂ ਦੇ ਗੁਦਾਮਾਂ ਵਿਚ ਝੋਨੇ ਦੀ ਫ਼ਸਲ ਸਟੋਰ ਕਰਨ ਲਈ ਸਪੇਸ ਦੀ ਘਾਟ ਨੰੂ ਤੁਰੰਤ ਦੂਰ ਕੀਤਾ ਜਾ ਰਿਹਾ ਹੈ | ਸ੍ਰੀ ਘੁਬਾਇਆ ਇੱਥੇ ਐਫ਼.ਸੀ.ਆਈ. ਦੇ ਦਫ਼ਤਰ ਵਿਖੇ ਐਸ.ਐਲ. ਸੀ ਕਮੇਟੀ ਦੀ ਸਮਿੱਖਿਆ ਮੀਟਿੰਗ ਕਰਨ ਲਈ ਪਹੁੰਚੇ ਹੋਏ ਸਨ | ਉਨ੍ਹਾਂ ਕਿਹਾ ਕਿ ਲੋਕ ਸਭਾ ਹਲਕਾ ਸੰਗਰੂਰ ਅਧੀਨ ਆਉਂਦੇ ਜ਼ਿਲ੍ਹਾ ਬਰਨਾਲਾ, ਸੰਗਰੂਰ ਅਤੇ ਮਲੇਰਕੋਟਲਾ ਦੀਆਂ ਵੱਖ-ਵੱਖ ਮੰਡੀਆਂ ਦਾ ਉਨ੍ਹਾਂ ਵਲੋਂ ਦੌਰਾ ਕੀਤਾ ਗਿਆ ਹੈ ਅਤੇ ਉੱਥੋਂ ਦੀਆਂ ਸਮੱਸਿਆਵਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਸੰਬੰਧਤ ਅਧਿਕਾਰੀਆਂ ਤੋਂ ਲਈ ਗਈ ਹੈ | ਘੁਬਾਇਆ ਨੇ ਦੱਸਿਆ ਕਿ ਉਨ੍ਹਾਂ ਵਲੋਂ ਐਫ਼.ਸੀ.ਆਈ. ਦੇ ਨਾਲ ਨਾਲ ਪੰਜਾਬ ਦੀਆਂ ਵੱਖ ਵੱਖ ਖ਼ਰੀਦ ਏਜੰਸੀਆਂ ਦੇ ਅਧਿਕਾਰੀਆਂ ਤੋਂ ਇਲਾਵਾ ਰਾਇਸ ਮਿੱਲਰਾਂ ਅਤੇ ਆਮ ਲੋਕਾਂ ਜਾਂ ਕਿਸਾਨਾਂ ਦੀਆਂ ਸੁਣੀਆਂ ਗਈਆਂ ਸਮੱਸਿਆਵਾਂ ਦੌਰਾਨ ਸਾਹਮਣੇ ਆਇਆ ਹੈ ਕਿ ਪੰਜਾਬ ਭਰ ਵਿਚੋਂ ਕਣਕ ਅਤੇ ਝੋਨੇ ਦਾ ਕਰੀਬ 20 ਪ੍ਰਤੀਸ਼ਤ ਯੋਗਦਾਨ ਪਾਉਣ ਵਾਲੇ ਇਸ ਇਲਾਕੇ ਵਿਚ ਝੋਨੇ ਨੰੂ ਸਟੋਰ ਕਰਨ ਲਈ ਜਗ੍ਹਾ ਦੀ ਘਾਟ ਸਭ ਤੋਂ ਵੱਡੀ ਸਮੱਸਿਆ ਹੈ | ਉਨ੍ਹਾਂ ਦੱਸਿਆ ਕਿ ਜਗ੍ਹਾ ਦੀ ਘਾਟ ਦੇ ਮਸਲੇ ਨੰੂ ਤੁਰੰਤ ਹੱਲ ਕਰਨ ਲਈ ਉਨ੍ਹਾਂ ਵਲੋਂ ਐਫ਼.ਸੀ.ਆਈ. ਦੇ ਮੁੱਖ ਦਫ਼ਤਰ ਨੰੂ ਵੀ ਕਹਿ ਦਿੱਤਾ ਗਿਆ ਹੈ ਕਿ ਇਸ ਇਲਾਕੇ ਵਿਚੋਂ ਪਹਿਲ ਦੇ ਆਧਾਰ ਉੱਤੇ ਚਾਵਲ ਅਤੇ ਕਣਕ ਦੇ ਸਪੈਸ਼ਲ ਰੈਕ ਲਗਾ ਕੇ ਜਗ੍ਹਾ ਬਣਾਈ ਜਾਵੇ ਤਾਂ ਜੋ ਇਸ ਸੀਜ਼ਨ ਦੀ ਖ਼ਰੀਦ ਹੋਈ ਝੋਨੇ ਦੀ ਫ਼ਸਲ ਨੰੂ ਸਟੋਰ ਕਰਨ ਵਿਚ ਕੋਈ ਦਿੱਕਤ ਨਾ ਆਵੇ | ਸ਼ੇਰ ਸਿੰਘ ਘੁਬਾਇਆ ਨੇ ਕਿਹਾ ਕਿ ਜਗ੍ਹਾ ਦੀ ਘਾਟ ਤੋਂ ਇਲਾਵਾ ਉਨ੍ਹਾਂ ਦੇ ਧਿਆਨ ਵਿਚ ਐਫ਼.ਸੀ.ਆਈ. ਦੇ ਗੁਦਾਮਾਂ ਸੰਬੰਧੀ ਵੀ ਕੁਝ ਸ਼ਿਕਾਇਤਾਂ ਆਈਆਂ ਹਨ ਜਿਨ੍ਹਾਂ ਦਾ ਵੀ ਹੱਲ ਕਰਨ ਲਈ ਲੋਂੜੀਦੇ ਕਦਮ ਤੁਰੰਤ ਪ੍ਰਭਾਵ ਨਾਲ ਚੱਕੇ ਜਾਣਗੇ | ਉਨ੍ਹਾਂ ਦੱਸਿਆ ਕਿ ਐਫ.ਸੀ.ਆਈ. ਵਿਚ ਇਸ ਇਲਾਕੇ ਦੇ ਕੰਮ ਕਰਦੇ ਮੁਲਾਜਮਾਂ ਦੀ ਡਿਊਟੀ ਦੌਰਾਨ ਮੌਤ ਹੋ ਜਾਣ ਉੱਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੰੂ ਤਰਸ ਦੇ ਆਧਾਰ ਉੱਤੇ ਨੌਕਰੀਆਂ ਦੇਣ ਸੰਬੰਧੀ ਵੀ ਕਰੀਬ 44 ਕੇਸ ਉਨ੍ਹਾਂ ਪਾਸ ਆਏ ਹਨ ਜਿਨ੍ਹਾਂ ਨੰੂ ਐਫ.ਸੀ.ਆਈ ਦੇ ਬੋਰਡ ਦੀ 17 ਨਵੰਬਰ ਨੰੂ ਹੋਣ ਵਾਲੀ ਮੀਟਿੰਗ ਵਿਚ ਰੱਖ ਕੇ ਪੁਰਜ਼ੋਰ ਕੋਸ਼ਿਸ਼ ਕੀਤੀ ਜਾਵੇਗੀ ਕਿ ਇਨ੍ਹਾਂ ਪਰਿਵਾਰਾਂ ਨੰੂ ਨੌਕਰੀਆਂ ਦਵਾਈਆਂ ਜਾ ਸਕਣ | ਇਸ ਮੌਕੇ ਗੁਰਤੇਜ ਸਿੰਘ ਝਨੇੜੀ ਕਨਵੀਨਰ ਟਰਾਂਸਪੋਰਟ ਸੈਲ ਭਾਜਪਾ ਅਤੇ ਡਾਇਰੈਕਟਰ ਐਫ.ਸੀ.ਆਈ ਪੰਜਾਬ, ਸੁਖਵਿੰਦਰ ਸਿੰਘ ਨੌਲੱਖਾ ਡਾਇਰੈਕਟਰ ਐਫ.ਸੀ.ਆਈ ਪੰਜਾਬ, ਰਾਜ ਕੁਮਾਰ ਅੱਟਵਾਲ ਡਾਇਰੈਕਟਰ ਐਫ.ਸੀ.ਆਈ, ਕਨਵਰ ਜਗਦੀਪ ਸਿੰਘ ਡਾਇਰੈਕਟਰ ਐਫ.ਸੀ.ਆਈ, ਧੀਰਜ਼ ਕੁਮਾਰ ਦੱਦਾਹੂਰ ਡਾਇਰੈਕਟਰ ਐਫ.ਸੀ.ਆਈ ਅਤੇ ਰਾਕੇਸ਼ ਢੀਂਗਰਾ ਡਾਇਰੈਕਟਰ ਐਫ.ਸੀ.ਆਈ ਤੋਂ ਇਲਾਵਾ ਵੱਖ-ਵੱਖ ਏਜੰਸੀਆਂ ਦੇ ਉੱਚ ਅਧਿਕਾਰੀ ਮੌਜੂਦ ਸਨ |

ਪਿਛਲੀ ਖ਼ਬਰ ਸ਼ਤਰੰਜ ਮੁਕਾਬਲਿਆਂ 'ਚ ਪੈਰਾਮਾਊਾਟ ਸਕੂਲ ਨੇ ਮਾਰੀਆਂ ਮੱਲਾਂ <br/> ਅਗਲੀ ਖ਼ਬਰ ਧੂਰੀ ਦੇ ਉੱਘੇ ਕਿ੍ਕਟਰ ਹਰਮਨ ਭੁੱਲਰ ਨੇ ਉੱਗੀ (ਨਕੋਦਰ) ਵਿਖੇ ਮੈਨ ਆਫ਼ ਦੀ ਸੀਰੀਜ਼ ਲਈ ਜਿੱਤਿਆ ਫੋਰਡ ਟਰੈਕਟਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।