15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2025

ਪਰਾਲੀ ਸਾੜਨ ਦੇ ਮਾਮਲੇ ਵਿਚ ਡੀ.ਐੱਸ.ਪੀ. ਅਤੇ ਕਿਸਾਨ ਹੋਏ ਆਹਮੋ ਸਾਹਮਣੇ

ਪੁਲਿਸ ਦੇ ਜਵਾਨ ਅਤੇ ਅਧਿਕਾਰੀ ਕਿਸਾਨਾਂ ਨੂੰ ਉਠਾਉਣ ਦਾ ਯਤਨ ਕਰਦੇ ਹੋਏ | ਤਸਵੀਰਾਂ: ਮੁਕੇਸ਼ ਕੁਮਾਰ
ਡੀ.ਐੱਸ.ਪੀ. (ਆਰ) ਸੁਖਦੇਵ ਸਿੰਘ ਦੀ ਗੱਡੀ ਅੱਗੇ ਬੈਠੇ ਕਿਸਾਨ |
07-11-2025
ਸੰਗਰੂਰ, 6 ਨਵੰਬਰ (ਅਮਨਦੀਪ ਸਿੰਘ ਬਿੱਟਾ)-ਪਰਾਲੀ ਨੂੰ ਅੱਗ ਲਗਾਉਣ ਦੇ ਮਾਮਲੇ ਵਿਚ ਨਜ਼ਦੀਕੀ ਪਿੰਡ ਲੱਡੀ ਵਿਖੇ ਕਿਸਾਨਾਂ ਵਲੋਂ ਡੀ.ਐੱਸ.ਪੀ (ਆਰ) ਦੀ ਸਰਕਾਰੀ ਗੱਡੀ ਨੂੰ ਘੇਰੇ ਜਾਣ ਦੀ ਸਨਸਨੀਖੇਜ ਘਟਨਾ ਸਾਹਮਣੇ ਆਈ ਹੈ | ਲੱਡੀ ਪਿੰਡ ਦੇ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਨਾਲ ਸਬੰਧਿਤ ਆਗੂ ਜਗਤਾਰ ਸਿੰਘ ਲੱਡੀ ਨੇ ਦੱਸਿਆ ਕਿ ਬਿਮਾਰੀ ਤੋਂ ਪੀੜਤ ਪਿੰਡ ਦੇ ਕਿਸਾਨ ਪਰਮੇਲ ਸਿੰਘ ਦੇ ਦਿਹਾੜੀਦਾਰ ਕਾਮੇ ਨੇ ਪਰਾਲੀ ਦੇ ਕੁੱਝ ਕਰਚਿਆਂ ਨੂੰ ਅੱਗ ਲੱਗ ਦਿੱਤੀ ਸੀ | ਉਸ ਵਕਤ ਡੀ.ਐੱਸ.ਪੀ. (ਆਰ) ਸੁਖਦੇਵ ਸਿੰਘ ਆਪਣੀ ਸਰਕਾਰੀ ਗੱਡੀ ਉੱਤੇ ਪਿੰਡ ਘਾਂਬਦਾ ਵਾਲੇ ਪਾਸੀਓ ਆ ਰਹੇ ਸਨ ਕਿ ਜਦ ਉਨ੍ਹਾਂ ਦੂਰੋਂ ਲੱਡੀ ਪਿੰਡ ਦੇ ਪਾਸੀਓਾ ਧੂੰਆਂ ਉੱਠਦਾ ਦੇਖਿਆਂ ਤਾਂ ਉਨ੍ਹਾਂ ਮੌਕੇ ਉੱਤੇ ਪੁੱਜੇ ਕੇ ਦਿਹਾੜੀਦਾਰ ਕਾਮੇ ਨੂੰ ਆਪਣੀ ਗੱਡੀ ਵਿਚ ਬਿਠਾ ਲਿਆ | ਜਦ ਡੀ.ਐੱਸ.ਪੀ. ਆਪਣੀ ਗੱਡੀ ਵਿਚ ਬਿਠਾ ਕੇ ਦਿਹਾੜੀਦਾਰ ਕਾਮੇ ਨੂੰ ਲਿਜਾਅ ਰਹੇ ਸਨ ਤਾਂ ਲੱਡੀ ਦੇ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਕਾਰਕੁਨਾਂ ਨੇ ਤਾਂ ਕਿਸਾਨਾਂ ਨੇ ਆਪਣੇ ਮੋਟਰਸਾਈਕਲ ਸਕੂਟਰ ਵਾਹਨ ਵਿਚ ਗੱਡੀ ਨੂੰ ਰੋਕਣ ਲਈ ਖੜੇ ਕਰ ਲਏ ਤਾਂ ਕਿ ਪੁਲਿਸ ਤੋਂ ਦਿਹਾੜੀਦਾਰ ਕਾਮੇ ਨੂੰ ਛਡਾਇਆ ਜਾਵੇ | ਡੀ.ਐੱਸ.ਪੀ. (ਆਰ) ਨੇ ਸਖ਼ਤੀ ਨਾਲ ਕਿਸਾਨਾਂ ਨੂੰ ਟੂ ਵਹੀਲਅਰ ਹਟਾਉਣ ਲਈ ਕਿਹਾ ਤਾਂ ਜੋ ਉਹ ਆਪਣੀ ਗੱਡੀ ਅਗਾਂਹ ਲਿਜਾਆ ਸਕਣ ਪਰ ਕਿਸਾਨ ਜਦ ਟੱਸ ਤੋਂ ਮੱਸ ਨਾ ਹੋਏ ਅਤੇ ਉਨ੍ਹਾਂ ਟੂ ਵਹੀਲਅਰ ਨਾ ਹਟਾਏ ਤਾਂ ਤੈਸ਼ ਵਿਚ ਆਏ ਪੁਲਿਸ ਅਧਿਕਾਰੀ ਨੇ ਟੂ ਵਹੀਲਅਰ ਖੇਤਾਂ ਵਿਚ ਸੁੱਟਣੇ ਸ਼ੁਰੂ ਕਰ ਦਿੱਤੇ ਕਿਸਾਨ ਇਸ ਗੱਲ ਤੋਂ ਹੋਰ ਰੋਹ ਵਿਚ ਆ ਗਏ ਤੇ ਉਨ੍ਹਾਂ ਸਰਕਾਰੀ ਗੱਡੀ ਅੱਗੇ ਬੈਠ ਕੇ ਅਤੇ ਲੇਟ ਕੇ ਆਪਣਾ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ | ਘਟਨਾ ਦੀ ਇਤਲਾਹ ਮਿਲਦੀਆਂ ਹੀ ਐੱਸ.ਐੱਚ.ਓ. (ਸਦਰ) ਜਸਵਿੰਦਰ ਕੌਰ ਵੀ ਮੌਕੇ ਉੱਤੇ ਪੁੱਜੇ ਗਏ | ਪੁਲਿਸ ਅਧਿਕਾਰੀ ਵਾਰ-ਵਾਰ ਪ੍ਰਦਰਸ਼ਨਕਾਰੀਆਂ ਨੂੰ ਰਸਤੇ ਵਿਚੋਂ ਉੱਠਣ ਅਤੇ ਸਰਕਾਰੀ ਗੱਡੀ ਅਗਾਂਹ ਜਾਣ ਦੀ ਅਪੀਲ ਕਰ ਰਹੇ ਸਨ ਪਰ ਕਿਸਾਨ ਇਸ ਗੱਲ ਲਈ ਅਡਿੱਗ ਸਨ ਕਿ ਜਦ ਤੱਕ ਪੁਲਿਸ ਵਲੋਂ ਕਾਬੂ ਕੀਤੇ ਉਨ੍ਹਾਂ ਦੇ ਕਾਮੇ ਨੂੰ ਨਹੀਂ ਛੱਡਿਆ ਜਾਂਦਾ ਤਦ ਤੱਕ ਉਹ ਪੁਲਿਸ ਵਾਹਨ ਨੂੰ ਜਾਣ ਨਹੀਂ ਦੇਣਗੇ | ਤਕਰੀਬਨ ਅੱਧੇ ਘੰਟੇ ਦੀ ਜੱਦੋਜਹਿਦ ਦੋਵਾਂ ਧਿਰਾਂ ਵਿਚਕਾਰ ਚਲਦੀ ਰਹੀ | ਕਿਸਾਨ ਆਗੂ ਜਗਤਾਰ ਸਿੰਘ ਲੱਡੀ ਨੇ ਦਾਅਵਾ ਕੀਤਾ ਕਿ ਅੰਤ ਉਨ੍ਹਾਂ ਕਾਮੇ ਨੂੰ ਛੁਡਵਾ ਲਿਆ ਹੈ |
ਵਾਤਾਵਰਨ ਦੀ ਸ਼ੁੱਧਤਾ ਲਈ ਡੀ.ਐੱਸ.ਪੀ. ਨੇ ਕਿਸਾਨਾਂ ਦਾ ਮੰਗਿਆ ਸਹਿਯੋਗ
ਸੰਗਰੂਰ, ਜਦ ਇਸ ਮਾਮਲੇ ਸਬੰਧੀ ਡੀ.ਐੱਸ.ਪੀ. (ਆਰ) ਸੁਖਦੇਵ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਕੁੱਝ ਕੁ ਸਮਾਂ ਤਕਰਾਰ ਹੋਈ ਸੀ | ਕਿਸਾਨਾਂ ਨੂੰ ਇਹ ਤਾਕੀਦ ਕੀਤੀ ਗਈ ਕਿ ਉਹ ਭਵਿੱਖ ਵਿਚ ਪਰਾਲੀ ਨੂੰ ਅੱਗ ਨਹੀਂ ਲਗਾਉਣਗੇ ਅਤੇ ਪ੍ਰਸ਼ਾਸਨ ਨੂੰ ਹਰ ਪੱਖੋਂ ਸਹਿਯੋਗ ਦੇਣਗੇ | ਉਨ੍ਹਾਂ ਕਿਹਾ ਕਿ ਪੁਲਿਸ ਨੇ ਕਾਬੂ ਕੀਤਾ ਕਾਮਾਂ ਬਜ਼ੁਰਗ ਸੀ ਅਤੇ ਕਿਸਾਨਾਂ ਨਾਲ ਗੱਲਬਾਤ ਉਪਰੰਤ ਉਸ ਨੂੰ ਛੱਡ ਦਿੱਤਾ ਗਿਆ | ਡੀ.ਐੱਸ.ਪੀ. (ਆਰ) ਨੇ ਇਲਾਕਾ ਨਿਵਾਸੀਆਂ ਨੂੰ ਮੁੜ ਅਪੀਲ ਕੀਤੀ ਕਿ ਹ ਵਾਤਾਵਰਨ ਦੀ ਸ਼ੁੱਧਤਾ ਲਈ ਪ੍ਰਸ਼ਾਸਨ ਵਲੋਂ ਚੁੱਕੇ ਜਾ ਰਹੇ ਉੱਦਮ ਵਿਚ ਸਹਿਯੋਗ ਦੇਣ ਨਾ ਕਿ ਕਿਸੇ ਟਕਰਾਅ ਦਾ ਹਿੱਸਾ ਬਣਨ |

ਪਿਛਲੀ ਖ਼ਬਰ ਪਰਾਲੀ ਦੀਆਂ ਗੱਠਾਂ ਨਾਲ ਭਰੀ ਟਰਾਲੀ ਨੂੰ ਲੱਗੀ ਅੱਗ
ਅਗਲੀ ਖ਼ਬਰ ਉਲੰਘਣਾ ਕਰਨ ਵਾਲੀਆਂ 8 ਬੱਸਾਂ ਦੇ ਕੀਤੇ ਚਲਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।