15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2025

ਅਮਨ ਅਰੋੜਾ ਦੇ ਯਤਨਾਂ ਸਦਕਾ ਸੁਨਾਮ ਦੇ 110 ਸਾਲ ਪੁਰਾਣੇ ਵਿਰਾਸਤੀ ਦਰਵਾਜ਼ੇ ਦੀ ਪੁਰਾਤਨ ਦਿੱਖ ਬਹਾਲ <br/>

ਵਿਰਾਸਤੀ ਦਰਵਾਜ਼ੇ ਦੀ ਪੁਰਾਣੀ ਅਤੇ ਨਵੀਂ ਦਿਖ¢ <br/> 07-11-2025
ਸੁਨਾਮ ਊਧਮ ਸਿੰਘ ਵਾਲਾ, 6 ਨਵੰਬਰ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ, ਰੁਪਿੰਦਰ ਸਿੰਘ ਸੱਗੂ)-ਕਿਸੇ ਸਮੇਂ ਸ਼ਹਿਰ ਸੁਨਾਮ ਦੀ ਸ਼ਾਨ ਵਜੋਂ ਜਾਣੇ ਜਾਂਦੇ 110 ਸਾਲ ਪੁਰਾਣੇ ਵਿਰਾਸਤੀ ਦਰਵਾਜ਼ੇ ਦੀ ਪੁਰਾਤਨ ਦਿੱਖ ਅਤੇ ਸ਼ਾਨੋ ਸ਼Ïਕਤ ਮੁੜ ਬਹਾਲ ਹੋ ਗਈ ਹੈ¢ ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਦੇ ਵਿਸ਼ੇਸ਼ ਉਪਰਾਲੇ ਸਦਕਾ ਇਸਦੀ 36 ਲੱਖ ਰੁਪਏ ਦੀ ਲਾਗਤ ਨਾਲ ਪੂਰੀ ਤਰ੍ਹਾਂ ਕਾਇਆ ਕਲਪ ਕਰਨ ਉਪਰੰਤ ਇਸਨੂੰ ਲੋਕ ਅਰਪਿਤ ਕਰ ਦਿੱਤਾ ਗਿਆ ਹੈ¢ ਇਸ ਦਾ ਉਦਘਾਟਨ ਅਮਨ ਅਰੋੜਾ ਵੱਲੋਂ ਵੱਡੀ ਗਿਣਤੀ ਵਿੱਚ ਹਾਜ਼ਰ ਸ਼ਹਿਰ ਵਾਸੀਆਂ ਦੀ ਹਾਜ਼ਰੀ ਵਿੱਚ ਕੀਤਾ ਗਿਆ¢ ਇਸ ਮÏਕੇ ਸੰਖੇਪ ਪਰ ਪ੍ਰਭਾਵਸ਼ਾਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਅਮਨ ਅਰੋੜਾ ਨੇ ਕਿਹਾ ਕਿ ਸੁਨਾਮ ਇਕ ਵਿਰਾਸਤੀ ਸ਼ਹਿਰ ਹੈ¢ ਇਸ ਸ਼ਹਿਰ ਦਾ ਬੜਾ ਗÏਰਵਮਈ ਅਤੇ ਪੁਰਾਤਨ ਇਤਿਹਾਸ ਹੈ ਪਰ ਇਸ ਸ਼ਹਿਰ ਨਾਲ ਲੰਮਾ ਸਮਾਂ ਅਣਦੇਖੀ ਹੁੰਦੀ ਰਹੀ¢ ਜਿਸ ਕਾਰਨ ਇੱਥੋਂ ਦੀਆਂ ਵਿਰਾਸਤੀ ਇਮਾਰਤਾਂ ਬਹੁਤ ਖ਼ਸਤਾ ਹਾਲਤ ਵਿੱਚ ਚਲੀਆਂ ਗਈਆਂ¢ ਇਸ ਦਰਵਾਜ਼ੇ ਦੀ ਹਾਲਤ ਐਨੀ ਖ਼ਸਤਾ ਹੋ ਗਈ ਸੀ ਕਿ ਨਾਲ ਲੱਗਦੀਆਂ ਕਈ ਦੁਕਾਨਾਂ ਅਤੇ ਦੁਕਾਨਦਾਰਾਂ ਦੀ ਜਾਨ ਨੂੰ ਖਤਰਾ ਬਣਿਆ ਰਹਿੰਦਾ ਸੀ¢ ਉਨ੍ਹਾਂ ਕਿਹਾ ਕਿ ਇਹ ਸ਼ਹਿਰ ਪ੍ਰਸਿੱਧ ਅਜ਼ਾਦੀ ਘੁਲਾਟੀਏ ਸ਼ਹੀਦ ਊਧਮ ਸਿੰਘ ਦਾ ਸ਼ਹਿਰ ਹੈ¢ ਹੋ ਸਕਦਾ ਹੈ ਕਿ ਕਦੇ ਊਧਮ ਸਿੰਘ ਨਾਲ ਲਗਦੇ ਰੇਲਵੇ ਸਟੇਸ਼ਨ ਉੱਤੋਂ ਉੱਤਰ ਕੇ ਇਸ ਦਰਵਾਜ਼ੇ ਰਾਹੀਂ ਗੁਜਰੇ ਹੋਣ¢ ਇਸ ਕਰਕੇ ਅਜਿਹੇ ਇਤਿਹਾਸਿਕ ਸਥਾਨ ਸਾਂਭਣੇ ਸਾਡੀ ਜਿੰਮੇਵਾਰੀ ਹੈ¢ ਇਹ ਦਰਵਾਜ਼ਾ ਫੂਲਕੀਆ ਮਿਸਲ ਦੀ ਕਿਲਾ ਮੁਬਾਰਕ ਇਮਾਰਤਸਾਜ਼ੀ ਦਾ ਨਮੂਨਾ ਹੈ¢ ਉਨ੍ਹਾਂ ਕਿਹਾ ਕਿ ਸੂਬੇ ਵਿੱਚ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਬਣਨ ਦੇ ਤੁਰੰਤ ਬਾਅਦ ਉਨ੍ਹਾਂ ਨੇ ਇਸ ਜਗ੍ਹਾ ਦਾ ਦÏਰਾ ਕੀਤਾ ਸੀ ਅਤੇ ਸਥਾਨਕ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਇਸ ਦਰਵਾਜ਼ੇ ਨੂੰ ਸੰਭਾਲਿਆ ਜਾਵੇਗਾ ਅਤੇ ਇਸ ਦੀ ਪੁਰਾਤਨ ਦਿੱਖ ਨੂੰ ਮੁੜ ਬਹਾਲ ਕੀਤਾ ਜਾਵੇਗਾ¢ ਇਸ ਕੰਮ ਲਈ ਪੁਰਾਤਤਵ ਵਿਭਾਗ ਅਤੇ ਸੈਰ ਸਪਾਟਾ ਵਿਭਾਗ ਨੂੰ ਨਾਲ ਲੈ ਕੇ ਇਸ ਦਰਵਾਜ਼ੇ ਦੀ ਕਾਇਆ ਕਲਪ ਕਰਨ ਲਈ 36 ਲੱਖ ਰੁਪਏ ਜਾਰੀ ਕਰਵਾਏ ਗਏ¢ ਇਸ ਇਮਾਰਤ ਦੀ ਚਿਣਾਈ ਪੁਰਾਤਨ ਤਰੀਕੇ ਨਾਲ ਚੂਨੇ ਨਾਲ ਕੀਤੀ ਗਈ ਹੈ¢ ਉਨ੍ਹਾਂ ਦਾਅਵੇ ਨਾਲ ਕਿਹਾ ਕਿ ਇਸ ਦਰਵਾਜ਼ੇ ਦੀ ਇਹ ਦਿੱਖ ਅਤੇ ਸ਼ਾਨੋ ਸ਼Ïਕਤ ਅਗਲੇ 150 ਸਾਲ ਇਸੇ ਤਰ੍ਹਾਂ ਹੀ ਬਰਕਰਾਰ ਰਹੇਗੀ¢ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਸਲਾਹ ਦਿੱਤੀ ਕਿ ਉਹ ਕੁਝ ਵੀ ਬੋਲਣ ਤੋਂ ਪਹਿਲਾਂ ਚਾਰ ਵਾਰ ਸੋਚਿਆ ਜਰੂਰ ਕਰਨ¢ ਉਨ੍ਹਾਂ ਕਿਹਾ ਕਿ ਸਾਨੂੰ ਕਿਸੇ ਵੀ ਵਿਅਕਤੀ ਵਿਸ਼ੇਸ਼ ਖ਼ਿਲਾਫ਼ ਉਸਦੇ ਰੰਗ, ਜਾਤੀ ਜਾਂ ਫਿਰਕੇ ਨੂੰ ਲੈ ਕੇ ਬਿਆਨਬਾਜ਼ੀ ਨਹੀਂ ਕਰਨੀ ਚਾਹੀਦੀ¢

ਪਿਛਲੀ ਖ਼ਬਰ ਝੋਨੇ ਦੀ ਪਰਾਲੀ ਸਾੜਨ ਵਾਲੇ ਤਿੰਨ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਅਗਲੀ ਖ਼ਬਰ 70 ਗ੍ਰਾਮ ਹੈਰੋਇਨ, 150 ਨਸ਼ੀਲੀਆਂ ਗੋਲੀਆਂ ਤੇ 20 ਬੋਤਲਾਂ ਸ਼ਰਾਬ ਬਰਾਮਦ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।