29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2025

ਕਾਰ ਸਵਾਰ ਔਰਤਾਂ ਨੇ ਇਕ ਔਰਤ ਦੀਆਂ ਵਾਲੀਆਂ ਝਪਟੀਆਂ

ਅਜੀਤ ਡੈਸਕ 26-11-2025
ਸ਼ਹਿਣਾ, 25 ਨਵੰਬਰ (ਸੁਰੇਸ਼ ਗੋਗੀ)-ਅੱਜ ਸਵੇਰੇ 9 ਵਜੇ ਦੇ ਕਰੀਬ ਪੱਖੋ ਕੈਂਚੀਆਂ ਚੌਂਕ ਵਿਚ ਭਦੌੜ ਸਾਈਡ ਬੱਸ ਚੜ੍ਹਨ ਲਈ ਆਪਣੇ ਪਤੀ ਸਮੇਤ ਖੜ੍ਹੀ ਬਜ਼ੁਰਗ ਔਰਤ ਦੀਆਂ ਕਾਰ ਵਿਚ ਸਵਾਰ ਦੋ ਔਰਤਾਂ ਨੇ ਵਾਲੀਆਂ ਝਪਟ ਲਈਆਂ | ਪਿੰਡ ਚੰਦਭਾਨ ਜ਼ਿਲ੍ਹਾ ਫ਼ਰੀਦਕੋਟ ਨਾਲ ਸਬੰਧਿਤ ਉਕਤ ਬਜ਼ੁਰਗ ਪਤੀ-ਪਤਨੀ ਪਿੰਡ ਰਾਏਸਰ ਤੋਂ ਆਪਣੀ ਰਿਸ਼ਤੇਦਾਰੀ ਵਿਚੋਂ ਵਾਪਸ ਪਿੰਡ ਜਾਣ ਲਈ ਬੱਸ ਦੀ ਉਡੀਕ ਪੱਖੋ ਕੈਂਚੀਆਂ ਚੌਕ ਵਿਚ ਕਰ ਰਹੇ ਸਨ, ਕਿ ਸਵਿਫ਼ਟ ਕਾਰ ਨੇੜੇ ਆ ਕੇ ਰੁਕੀ ਜਿਸ ਨੂੰ ਇਕ ਵਿਅਕਤੀ ਚਲਾ ਰਿਹਾ ਸੀ ਅਤੇ ਦੋ ਔਰਤਾਂ ਵਿਚ ਬੈਠੀਆਂ ਸਨ | ਔਰਤਾਂ ਨੇ ਇਸ਼ਾਰੇ ਨਾਲ ਬਜ਼ੁਰਗ ਔਰਤ ਨੂੰ ਕਾਰ ਨੇੜੇ ਬੁਲਾਇਆ ਅਤੇ ਜੱਫਾ ਮਾਰ ਕੇ ਗੱਡੀ ਅੰਦਰ ਧੂਹ ਲਿਆ ਤੇ ਵਾਲੀਆਂ ਲਾਹ ਕੇ ਫ਼ਰਾਰ ਹੋ ਗਏ |

ਪਿਛਲੀ ਖ਼ਬਰ ਨਰਸੀ ਨਾਮਦੇਵ ਤੋਂ ਚੱਲੇ ਸਾਈਕਲਿਸਟਾਂ ਅਤੇ ਰਥ ਯਾਤਰਾ ਦਾ ਸੰਗਰੂਰ ਪਹੁੰਚਣ 'ਤੇ ਨਿੱਘਾ ਸਵਾਗਤ <br/> ਅਗਲੀ ਖ਼ਬਰ ਕਿਸਾਨਾਂ ਦੀਆਂ ਮੋਟਰਾਂ ਤੋਂ ਤਾਰਾਂ ਚੋਰੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।