ਐੱਸ.ਬੀ.ਆਈ. ਬੈਂਕ 'ਚ ਕਿਸਾਨਾਂ ਦੀ ਖੱਜਲ ਖੁਆਰੀ-ਕਿਸਾਨ ਜਥੇਬੰਦੀ ਨੇ ਲਗਾਏ ਦੋਸ਼, ਧਰਨੇ ਦੀ ਦਿੱਤੀ ਚਿਤਾਵਨੀ <br/>
ਬੈਂਕ ਤੋਂ ਨਕਦੀ ਨਾ ਮਿਲਣ ਕਾਰਨ ਪ੍ਰੇਸ਼ਾਨ ਕਿਸਾਨ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਦੇ ਜ਼ਿਲ੍ਹਾ ਪ੍ਰਧਾਨ ਸੰਤ ਰਾਮ ਸਿੰਘ ਛਾਜਲੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ (ਸੱਜੇ) ਸਟੇਟ ਬੈਂਕ ਆਫ਼ ਇੰਡੀਆ ਛਾਜਲੀ ਦੇ ਮੈਨੇਜਰ ਅਸ਼ੀਸ਼ ਵਰਮਾ ਗੱਲਬਾਤ ਕਰਦੇ ਹੋਏ | ਤਸਵੀਰ: ਅਜਾਇਬ ਸਿੰਘ ਨੀਲੋਵਾਲ
<br/>
26-11-2025
ਬੈਂਕ ਅਧਿਕਾਰੀਆਂ ਦਾ ਕੀ ਕਹਿਣਾ ਹੈ?
ਜਦੋਂ ਇਸ ਸਬੰਧੀ ਬੈਂਕ ਮੈਨੇਜਰ ਅਸ਼ੀਸ਼ ਵਰਮਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕੈਸ਼ ਘਾਟ ਨੂੰ ਮੰਨਦਿਆਂ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਨਕਦੀ ਦੀ ਸਪਲਾਈ ਡਿਮਾਂਡ ਮੁਤਾਬਕ ਨਹੀਂ ਆ ਰਹੀ, ਜਿਸ ਕਰ ਕੇ ਗਾਹਕਾਂ ਨੂੰ ਪਰੇਸ਼ਾਨੀ ਝਲਣੀ ਪੈ ਰਹੀ ਹੈ |
ਏ.ਟੀ.ਐੱਮ. ਦੀ ਸਥਿਤੀ ਬਾਰੇ ਮੈਨੇਜਰ ਨੇ ਕਹਿਣਾ ਸੀ ਕਿ-ਏ.ਟੀ.ਐੱਮ ਤਕਨੀਕੀ ਤੌਰ 'ਤੇ ਬੰਦ ਨਹੀਂ, ਪਰ ਕੈਸ਼ ਦੀ ਘਾਟ ਕਰ ਕੇ ਕਈ ਵਾਰੀ ਗੇਟ ਤਾਲਾਬੰਦ ਰੱਖਣਾ ਪੈਂਦਾ ਹੈ | ਮਸ਼ੀਨ ਚਾਲੂ ਹੈ, ਪਰ ਕੈਸ਼ ਨਾ ਹੋਣ ਕਾਰਨ ਗਾਹਕਾਂ ਨੂੰ ਦਿੱਕਤ ਆ ਰਹੀ ਹੈ | ਸਮੱਸਿਆ ਕੁਝ ਦਿਨਾਂ ਤੋਂ ਹੈ ਅਤੇ ਜਲਦੀ ਸੁਧਾਰ ਆਵੇਗਾ |