29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2025

ਰਣਬੀਰ ਕਾਲਜ ਬਣਿਆ ਫਾਈਨ ਆਰਟਸ ਦਾ ਓਵਰਆਲ ਚੈਂਪੀਅਨ <br/>

ਸਰਕਾਰੀ ਰਣਬੀਰ ਕਾਲਜ ਦੇ ਜੇਤੂ ਵਿਦਿਆਰਥੀਆਂ ਨਾਲ ਪਿ੍ੰਸੀਪਲ ਅਤੇ ਕਾਲਜ ਸਟਾਫ਼ | ਤਸਵੀਰ: ਮੁਕੇਸ਼ ਕੁਮਾਰ <br/> 26-11-2025
ਸੰਗਰੂਰ, 25 ਨਵੰਬਰ (ਦਮਨਜੀਤ ਸਿੰਘ)-ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ 20-23 ਨਵੰਬਰ ਤੱਕ ਹੋਏ ਚਾਰ ਰੋਜਾ ਅੰਤਰ ਖੇਤਰੀ ਯੁਵਕ ਅਤੇ ਲੋਕ ਮੇਲੇ ਵਿਚ ਸਰਕਾਰੀ ਰਣਬੀਰ ਕਾਲਜ, ਸੰਗਰੂਰ ਦੇ ਵਿਦਿਆਰਥੀਆਂ ਨੇ ਪਿ੍ੰਸੀਪਲ ਪ੍ਰੋ. ਰੋਮੀ ਗਰਗ ਦੀ ਰਹਿਨੁਮਾਈ ਅਤੇ ਡਾ. ਰਣਧੀਰ ਕੋਸ਼ਿਕ (ਯੂਥ ਕੋਆਰਡੀਨੇਟਰ) ਦੀ ਅਗਵਾਈ ਹੇਠ ਭਾਗ ਲਿਆ | ਜਿਸ ਵਿਚ ਇੰਚਾਰਜ ਸਾਹਿਬਾਨ (ਫਾਈਨ ਆਰਟਸ) ਪ੍ਰੋ. ਸੁਧਾ ਰਾਣੀ ਸ਼ਰਮਾ, ਡਾ. ਰੁਪਿੰਦਰ ਕੁਮਾਰ ਸ਼ਰਮਾ, ਡਾ. ਹਤਿੰਦਰ ਕੌਰ ਅਤੇ ਡਾ. ਰੇਨੂਕਾ ਬਜਾਜ ਦੀ ਯੋਗ ਅਗਵਾਈ ਹੇਠ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਫਾਈਨ ਆਰਟਸ ਦੇ ਮੁਕਾਬਲਿਆਂ ਵਿਚ ਕਾਲਜ ਦੇ ਪ੍ਰਤੀਯੋਗੀ ਓਵਰਆਲ ਚੈਂਪੀਅਨ ਬਣੇ | ਇਹਨਾਂ ਮੁਕਾਬਲਿਆਂ ਵਿਚ ਮੋਹਿਤ ਕੁਮਾਰ ਨੇ ਕਲੇ ਮੋਡਲਿੰਗ ਵਿਚ ਪਹਿਲਾ ਸਥਾਨ, ਰੀਆ ਨੇ ਕਾਰਟੂਨਿੰਗ ਵਿਚ ਦੂਸਰਾ ਸਥਾਨ ਅਤੇ ਹਰਜੋਤ ਸਿੰਘ, ਦਮਨਦੀਪ ਸਿੰਘ, ਜੈਸਮੀਨ ਕੌਰ ਅਤੇ ਨਮਨਦੀਪ ਕੌਰ ਨੇ ਇੰਸਟਾਲੇਸ਼ਨ ਵਿਚ ਤੀਸਰਾ ਸਥਾਨ ਹਾਸਿਲ ਕੀਤਾ | ਇੰਦਰਜੀਤ ਕੌਰ ਨੇ ਮਹਿੰਦੀ ਅਤੇ ਪਰਨੀਤ ਕੌਰ ਨੇ ਕਲੋਜ ਵਿਚ ਭਾਗ ਲਿਆ | ਕਾਲਜ ਦੇ ਵਿਦਿਆਰਥੀ ਮੋਹਿਤ ਨੇ ਨੋਨ ਪ੍ਰਕਾਸ਼ਨ ਵਿਚ ਪ੍ਰੋ. ਸੁਭਾਸ਼ ਅਤੇ ਰਵੀ ਕਾਂਤ ਦੀ ਯੋਗ ਅਗਵਾਈ ਹੇਠ ਤੀਸਰਾ ਸਥਾਨ ਹਾਸਿਲ ਕੀਤਾ | ਇਸ ਵਿਚ ਪ੍ਰੋ. ਰਵਿੰਦਰਪਾਲ ਸਿੰਘ, ਪ੍ਰੋ. ਡਿੰਪੀ ਗੁਪਤਾ, ਪ੍ਰੋ. ਨਿਰਮਲ ਨੇ ਵੀ ਸ਼ਮੂਲੀਅਤ ਕੀਤੀ | ਹੋਮ ਸਾਇੰਸ ਵਿਭਾਗ ਦੇ ਲੈਬ ਅਸਿਸਟੈਂਟ ਸੰਤੋਖ ਸਿੰਘ ਅਤੇ ਜਗਸੀਰ ਸਿੰਘ ਨੇ ਵੀ ਅਹਿਮ ਯੋਗਦਾਨ ਦਿੱਤਾ | ਪਿ੍ੰਸੀਪਲ ਮੈਡਮ ਨੇ ਸਮੂਹ ਇੰਚਾਰਜ ਅਤੇ ਸਟਾਫ ਨੂੰ ਵਧਾਈ ਦਿੰਦਿਆਂ ਭਵਿੱਖ ਵਿਚ ਵੀ ਚੰਗੇ ਸਥਾਨ ਹਾਸਲ ਕਰਨ ਲਈ ਸ਼ੁੱਭਕਾਮਨਾਵਾਂ ਦਿੱਤੀਆਂ |

ਪਿਛਲੀ ਖ਼ਬਰ ਸ਼ਹੀਦੀ ਦਿਹਾੜਾ ਸ਼ਰਧਾ ਨਾਲ ਮਨਾਇਆ <br/> ਅਗਲੀ ਖ਼ਬਰ ਨਵੇਂ ਬੱਸ ਸਟੈਂਡ ਦੀ ਉਸਾਰੀ ਦਾ ਕੰਮ ਜਲਦੀ ਸ਼ੁਰੂ ਕਰਵਾਉਣ ਦੀ ਕੀਤੀ ਮੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।