29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2025

ਸੀਨੀਅਰ ਕਾਂਗਰਸੀ ਆਗੂ ਗੁਰਜੋਤ ਸਿੰਘ ਢੀਂਡਸਾ ਨੇ ਹਲਕਾ ਅਮਰਗੜ੍ਹ ਦੇ ਕਾਂਗਰਸੀ ਵਰਕਰਾਂ ਨਾਲ 'ਮੈਰਾਥਨ ਮੀਟਿੰਗਾਂ' ਦਾ ਦੌਰ ਆਰੰਭਿਆ <br/>

ਗੱਲਬਾਤ ਕਰਦੇ ਹੋਏ ਹਲਕਾ ਅਮਰਗੜ੍ਹ ਦੇ ਸੀਨੀਅਰ ਕਾਂਗਰਸੀ ਆਗੂ ਗੁਰਜੋਤ ਸਿੰਘ ਢੀਂਡਸਾ ਅਤੇ ਸਾਥੀ | ਤਸਵੀਰ: ਸਰੌਦ <br/> 26-11-2025
ਮਲੇਰਕੋਟਲਾ, 25 ਨਵੰਬਰ (ਮਨਜਿੰਦਰ ਸਿੰਘ ਸਰੌਦ)-ਪੰਜਾਬ ਦੇ ਅੰਦਰ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਆਗਾਮੀ ਚੋਣਾਂ ਨੂੰ ਮੁੱਖ ਰੱਖ ਕੇ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਗੁਰਜੋਤ ਸਿੰਘ ਢੀਂਡਸਾ ਵੱਲੋਂ ਹਲਕਾ ਅਮਰਗੜ੍ਹ ਦੇ ਕਾਂਗਰਸੀ ਵਰਕਰਾਂ ਦੇ ਨਾਲ ਮੈਰਾਥਨ ਮੀਟਿੰਗਾਂ ਦਾ ਦੌਰ ਆਰੰਭ ਕਰ ਦਿੱਤਾ ਹੈ | ਗੁਰਜੋਤ ਸਿੰਘ ਢੀਂਡਸਾ ਆਪਣੀ ਟੀਮ ਦੇ ਨਾਲ ਹਲਕੇ ਦੇ ਪਿੰਡਾਂ ਅੰਦਰ ਜਾ ਕੇ ਕਾਂਗਰਸੀ ਵਰਕਰਾਂ ਦੇ ਨਾਲ ਰਾਬਤਾ ਬਣਾ ਕੇ ਪਾਰਟੀ ਦੀ ਮਜ਼ਬੂਤੀ ਲਈ ਬੇਹੱਦ ਸਖ਼ਤ ਮਿਹਨਤ ਕਰਦਿਆਂ ਅਗਲੀ ਰੂਪ-ਰੇਖਾ ਦੇ ਤਹਿਤ ਕੰਮ ਕਰ ਰਹੇ ਹਨ | ਹਲਕਾ ਅਮਰਗੜ੍ਹ ਦੇ ਪਿੰਡ ਦੁੱਗਰੀ ਨੂੰ ਰੈਣ-ਬਸੇਰਾ ਬਣਾ ਕੇ ਗੁਰਜੋਤ ਸਿੰਘ ਢੀਂਡਸਾ ਪਿਛਲੇ ਲੰਬੇ ਸਮੇਂ ਤੋਂ ਆਪਣੀ ਜ਼ਮੀਨੀ ਪਕੜ ਨੂੰ ਮਜ਼ਬੂਤ ਕਰ ਕੇ ਪਾਰਟੀ ਦੇ ਹੱਕ ਵਿਚ ਧੰੂਆਂਧਾਰ ਪ੍ਰਚਾਰ ਕਰ ਰਹੇ ਹਨ | ਪਿੰਡ ਦੁੱਲਮਾ, ਬੇਗੋਵਾਲ ਵਿਖੇ ਗੱਲਬਾਤ ਕਰਦਿਆਂ ਢੀਂਡਸਾ ਨੇ ਆਖਿਆ ਕਿ ਅਗਲੀਆਂ ਚੋਣਾਂ ਦੇ ਵਿਚ ਇਤਿਹਾਸਿਕ ਜਿੱਤ ਦਰਜ ਕੀਤੀ ਜਾਵੇਗੀ | ਸੀਨੀਅਰ ਆਗੂ ਢੀਂਡਸਾ ਵੱਲੋਂ ਹਲਕੇ ਦੇ ਵਰਕਰਾਂ ਦੇ ਦੁੱਖ ਸੁੱਖ ਵਿਚ ਸਹਾਈ ਹੋਣ ਤੋਂ ਇਲਾਵਾ ਜਿਸ ਵੀ ਕਿਸੇ ਵਰਕਰ ਨੂੰ ਕਦੇ ਕੋਈ ਮੁਸ਼ਕਿਲ ਪੈਂਦੀ ਹੈ ਤਾਂ ਉਸ ਦੇ ਮੋਢੇ ਦੇ ਨਾਲ ਮੋਢਾ ਲਾ ਕੇ ਖੜਦੇ ਹਨ | ਪਿਛਲੇ ਦਿਨੀਂ ਪੰਜਾਬ ਦੇ ਅੰਦਰ ਜਦੋਂ ਹੜ੍ਹ ਆਏ ਤਾਂ ਗੁਰਜੋਤ ਸਿੰਘ ਢੀਂਡਸਾ ਨੇ ਅੱਗੇ ਹੋ ਕੇ ਪੀੜਿਤ ਪਰਿਵਾਰਾਂ ਦੀ ਮਦਦ ਕੀਤੀ | ਹਾਈਕਮਾਂਡ ਵੱਲੋਂ ਢੀਂਡਸਾ ਨੂੰ ਦਿੱਤੇ ਥਾਪੜੇ ਦੀ ਚਰਚਾ ਵੀ ਹਲਕੇ ਦੇ ਸਿਆਸੀ ਗਲਿਆਰਿਆਂ ਅੰਦਰ ਸੱਥਾਂ ਦਾ ਸ਼ਿੰਗਾਰ ਬਣਦੀ ਹੈ ਅਤੇ ਕਾਂਗਰਸ ਦੇ ਉੱਚ ਪੱਧਰੀ ਨੇਤਾਵਾਂ ਨਾਲ ਉਨ੍ਹਾਂ ਦੀ ਨੇੜਤਾ ਕਿਸੇ ਤੋਂ ਲੁਕੀ ਹੋਈ ਨਹੀਂ ਹੈ | ਇਹ ਗੱਲ ਇਲਾਕੇ ਦੇ ਆਮ ਲੋਕਾਂ ਅਤੇ ਖ਼ਾਸਕਰ ਕਾਂਗਰਸੀ ਵਰਕਰਾਂ ਦੇ ਵਿਚ ਵੱਡੇ ਪੱਧਰ 'ਤੇ ਚਰਚਾ ਦਾ ਵਿਸ਼ਾ ਬਣਦੀ ਰਹਿੰਦੀ ਹੈ | ਹੁਣ ਉਨ੍ਹਾਂ ਵੱਲੋਂ ਆਗਾਮੀ ਚੋਣਾਂ ਨੂੰ ਮੁੱਖ ਰੱਖ ਕੇ ਹਰ ਕਾਂਗਰਸੀ ਵਰਕਰ ਦੇ ਨਾਲ ਤਾਲਮੇਲ ਕਰਦਿਆਂ ਪਾਰਟੀ ਨੂੰ ਜਿਤਾਉਣ ਦੇ ਲਈ ਪੱਬਾਂ ਭਾਰ ਹੋ ਕੇ ਸਰਗਰਮੀਆਂ ਵਿੱਢ ਦਿੱਤੀਆਂ ਹਨ | ਸਿਆਸੀ ਪੰਡਤਾਂ ਦੇ ਵਿਚ ਅਕਸਰ ਇੱਕ ਗੱਲ ਚੱਲਦੀ ਰਹਿੰਦੀ ਹੈ ਕਿ ਜਦ ਨੂੰ ਬਾਕੀ ਆਗੂ ਆਪਣੀ ਰਾਜਨੀਤਿਕ ਬੇੜੀ ਨੂੰ ਸਿਆਸੀ ਸਮੁੰਦਰ ਦੇ ਵਿਚ ਠਿਲਦੇ ਹਨ ਪਰ ਉਦੋਂ ਤੱਕ ਗੁਰਜੋਤ ਸਿੰਘ ਢੀਂਡਸਾ ਵਰਕਰਾਂ ਦੇ ਹੱਕ ਵਿਚ ਜੱਦੋਜਹਿਦ ਕਰਦਿਆਂ ਬਹੁਤ ਦੂਰ ਤੱਕ ਨਿਕਲ ਚੁੱਕੇ ਹੁੰਦੇ ਹਨ | ਉਨ੍ਹਾਂ ਹਲਕੇ ਦੇ ਵੱਖ-ਵੱਖ ਪਿੰਡਾਂ ਅੰਦਰ ਮੀਟਿੰਗਾਂ ਦੌਰਾਨ ਕਾਂਗਰਸੀ ਵਰਕਰਾਂ ਨੂੰ ਸੰਬੋਧਨ ਵੀ ਕੀਤਾ | ਇਸ ਮੌਕੇ ਅਵਤਾਰ ਸਿੰਘ ਤਾਰੀ ਸਰਪੰਚ ਬੇਗੋਵਾਲ, ਜਗਰੂਪ ਸਿੰਘ ਬਿੱਟੂ, ਲਾਲ ਸਿੰਘ ਤੋਲੇਵਾਲ, ਰਸ਼ੀਦ ਖਿਲਜੀ ਮੋਮਨਾਬਾਦ, ਬਿੱਟੂ ਆੜ੍ਹਤੀਆਂ, ਸਵਰਨ ਸਿੰਘ ਛੰਨਾ, ਰੁਪਿੰਦਰ ਸਿੰਘ ਕੰਗਣਵਾਲ, ਪਾਲੀ ਮੈਂਬਰ ਬਲਾਕ ਸੰਮਤੀ, ਜਗਦੀਪ ਬੇਗੋਵਾਲ ਹਾਜ਼ਰ ਸਨ |

ਪਿਛਲੀ ਖ਼ਬਰ ਵਿਧਾਇਕਾ ਭਰਾਜ ਨੇ ਲਾਇਬ੍ਰੇਰੀ ਅਤੇ ਪਾਰਕ ਦਾ ਕੀਤਾ ਉਦਘਾਟਨ ਅਗਲੀ ਖ਼ਬਰ ਕੋਲਾ ਪਾਰਕ ਮਾਰਕੀਟ ਦੇ ਬਾਥਰੂਮ ਇੱਕ ਮਹੀਨੇ ਤੋਂ ਬੰਦ ਹੋਣ ਕਾਰਨ ਦੁਕਾਨਦਾਰ ਅਤੇ ਲੋਕ ਪ੍ਰੇਸ਼ਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।