ਸੰਗਰੂਰ, 3 ਦਸੰਬਰ (ਅਮਨਦੀਪ ਸਿੰਘ ਬਿੱਟਾ)-ਸੰਗਰੂਰ ਹਾਕੀ ਐਸੋਸੀਏਸ਼ਨ ਵਲੋਂ ਤੀਸਰਾ ਹਾਕੀ ਲੀਗ ਟੂਰਨਾਮੈਂਟ ਜੋ ਕਾਕਾ ਅਜਯਦੀਪ ਸਿੰਘ ਮਨੇਸ਼ ਦੀ ਯਾਦ ਵਿਚ ਕਰਵਾਇਆ ਜਾ ਰਿਹਾ ਹੈ, ਇਸ ਟੂਰਨਾਮੈਂਟ ਦੇ ਅੰਤਰਗਤ ਦੂਜੇ ਹਫ਼ਤੇ ਦੇ ਮੁੱਖ ਮਹਿਮਾਨ ਤੇਜਪਾਲ ਸਿੰਘ ਸੀਨੀਅਰ ਡਵੀਜ਼ਨਲ ਅਕਾੳਾੂਟ ਆਫਿਸਰ ਪੀ.ਡਬਲਿਯੂ.ਡੀ, ਬੀ.ਐਂਡ.ਆਰ ਸਨ | ਜ਼ਿਕਰਯੋਗ ਹੈ ਕਿ ਸਪੋਰਟਸ ਅਥਾਰਿਟੀ ਆਫ਼ ਇੰਡੀਆ ਦੇ ਸੇਵਾ ਮੁਕਤ ਅਸਿਸਟੈਂਟ ਡਾਇਰੈਕਟਰ ਮਨਜੀਤ ਸਿੰਘ ਕੁੱਕੀ ਕੋਚ ਦੇ ਸਪੁੱਤਰ ਕਾਕਾ ਅਜਯਦੀਪ ਸਿੰਘ ਮਨੇਸ਼ ਦੀ ਯਾਦ ਵਿਚ ਇਹ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ | ਆਪਣੇ ਸੰਬੋਧਨ ਵਿਚ ਤੇਜਪਾਲ ਸਿੰਘ ਨੇ ਕਿਹਾ ਕਿ ਪੜ੍ਹਾਈ ਦੇ ਨਾਲ-ਨਾਲ ਬੱਚਿਆਂ ਦਾ ਖੇਡਾਂ ਪ੍ਰਤੀ ਰੁਝਾਨ ਉਨ੍ਹਾਂ ਦੀ ਸ਼ਖ਼ਸੀਅਤ ਨੂੰ ਹੋਰ ਵਧਾਉਂਦਾ ਹੈ | ਉਨ੍ਹਾਂ ਬੱਚਿਆਂ ਨੂੰ ਖੇਡਾਂ ਵਿਚ ਵੱਧ ਤੋਂ ਵੱਧ ਭਾਗ ਲੈਣ ਲਈ ਪ੍ਰੇਰਿਤ ਵੀ ਕੀਤਾ | ਅੱਜ ਦਾ ਮੈਚਾਂ ਵਿਚ ਦਸਮੇਸ਼ ਹਾਕੀ ਕਲੱਬ ਅਤੇ ਬਾਬਾ ਬੰਦਾ ਸਿੰਘ ਬਹਾਦਰ ਟੀਮਾਂ ਜੇਤੂ ਰਹੀਆਂ | ਇਸ ਮੌਕੇ ਮਨਜੀਤ ਸਿੰਘ ਕੋਚ, ਸਤਿੰਦਰਜੀਤ ਸਿੰਘ, ਸਤੀਸ਼ ਕੁਮਾਰ, ਭੁਪਿੰਦਰ ਸਿੰਘ, ਸੰਜੈ ਚੌਹਾਨ, ਸੁੱਖ ਰਾਮ, ਪਰਮਜੀਤ ਸਿੰਘ, ਲਵਨੀਤ ਸੇਖੋਂ, ਹਰਦੀਪ ਸਿੰਘ ਜੇ.ਈ, ਸਮਸ਼ੇਰ ਸਿੰਘ, ਲਵੀ ਭੂਸ਼ਨ, ਅਕਾਸ਼ ਹਾਜ਼ਰ ਸਨ |