12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਕਿਸਾਨ ਆਗੂਆਂ ਨੂੰ ਮੂਨਕ ਥਾਣੇ 'ਚ ਕੀਤਾ ਨਜ਼ਰਬੰਦ ਤੇ ਸ਼ਾਮ ਵੇਲੇ ਕੀਤਾ ਰਿਹਾਅ <br/>

ਅਜੀਤ ਡੈਸਕ 06-12-2025
ਮੂਨਕ, 5 ਦਸੰਬਰ (ਵਰਿੰਦਰ ਭਾਰਦਵਾਜ)-ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਵਲੋਂ ਕੇ.ਐਮ.ਐਮ. ਦੇ ਸੱਦੇ 'ਤੇ ਸਾਰੇ ਪੰਜਾਬ ਵਿਚ ਰੇਲਾਂ ਰੋਕੀਆਂ ਗਈਆਂ | ਜ਼ਿਲ੍ਹ•ਾ ਸੰਗਰੂਰ ਦੇ ਬਲਾਕ ਲਹਿਰਾ ਮੂਨਕ ਸੁਨਾਮ ਵਲੋਂ ਛਾਜਲੀ ਰੇਲਵੇ ਟਰੈਕ 'ਤੇ ਜ਼ਿਲ੍ਹ•ਾ ਆਗੂ ਜਸਵੀਰ ਮੇਦੇਵਾਸ ਅਤੇ ਸੁਖਦੇਵ ਸ਼ਰਮਾ ਦੀ ਅਗਵਾਈ ਹੇਠ ਧਰਨਾ ਦਿੱਤਾ ਗਿਆ, ਜਿੱਥੋਂ ਪੁਲਿਸ ਨੇ ਕਿਸਾਨਾਂ ਨੂੰ ਗਿ੍ਫ਼ਤਾਰ ਕਰ ਕੇ ਥਾਣਾ ਮੂਨਕ ਵਿਖੇ ਨਜ਼ਰਬੰਦ ਕੀਤਾ ਗਿਆ ਤੇ ਸ਼ਾਮ ਪੰਜ ਵਜੇ ਰਿਹਾ ਕਰ ਦਿੱਤਾ ਗਿਆ | ਲਹਿਰਾ ਬਲਾਕ ਦੇ ਪ੍ਰਧਾਨ ਮੱਖਣ ਸਿੰਘ ਪਾਪੜਾ ਨੇ ਪੈੱ੍ਰਸ ਨਾਲ ਗੱਲਬਾਤ ਦੌਰਾਨ ਦੱਸੀਆਂ ਕਿ ਸਵਾ ਸਾਲ ਦਿੱਲੀ ਦੇ ਬਾਡਰਾਂ 'ਤੇ ਰਾਤਾਂ ਕਾਲੀਆਂ ਕਰ ਕੇ ਮੋਦੀ ਸਰਕਾਰ ਵਲੋਂ ਲਿਆਂਦੇ ਤਿੰਨ ਕਾਲੇ ਕਾਨੰੂਨ ਵਾਪਸ ਕਰਵਾਏ ਸਨ, ਜਿਨ੍ਹ•ਾਂ ਦੀ ਕੀਮਤ 750 ਕਿਸਾਨਾਂ ਦੀ ਸ਼ਹੀਦੀ ਦੇ ਕੇ ਚੁਕਾਈ ਸੀ ਉਸ ਵਿਚ ਇਹ ਬਿਜਲੀ ਐਕਟ 2020 ਵੀ ਸੀ | ਜਿਸ ਨੂੰ ਮੋਦੀ ਸਰਕਾਰ ਦੁਬਾਰਾ ਲਾਗੂ ਕਰ ਕੇ ਬਿਜਲੀ ਨੂੰ ਪ੍ਰਾਈਵੇਟ ਹੱਥਾਂ ਵਿਚ ਦੇਣਾ ਚਾਹੁੰਦੀ ਹੈ ਜਿਸ ਦਾ ਬਿੱਲ ਭਰਨਾ ਗ਼ਰੀਬ ਤਬਕੇ ਲਈ ਬਹੁਤ ਮੁਸ਼ਕਿਲ ਹੋ ਜਾਵੇਗਾ ਸੋ ਕੇ ਐਮ ਐਮ ਇਸ ਨੂੰ ਕਿਸੇ ਵੀ ਹਾਲਤ ਪ੍ਰਾਈਵੇਟ ਹੱਥਾਂ ਵਿਚ ਨਹੀ ਜਾਣ ਦੇਵੇਗੀ |

ਪਿਛਲੀ ਖ਼ਬਰ ਸਰਕਾਰੀ ਤੰਤਰ ਦੇ ਜ਼ੋਰ ਨਾਲ਼ ਚੋਣਾਂ ਜਿੱਤਣਾ ਚਾਹੁੰਦੀ ਹੈ ਪੰਜਾਬ ਸਰਕਾਰ-ਅਰਵਿੰਦ ਖੰਨਾ <br/> ਅਗਲੀ ਖ਼ਬਰ ਸੰਗਰੂਰ ਦੇ ਕੂੜਾ ਸੰਕਟ 'ਤੇ ਨੈਸ਼ਨਲ ਗ੍ਰੀਨ ਟਿ੍ਬਿਊਨਲ ਨੇ ਲਿਆ ਗੰਭੀਰ ਨੋਟਿਸ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।