05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਕੈਬਿ੍ਜ ਸਕੂਲ ਦੇ ਪਿ੍ੰਸੀਪਲ ਮਨਦੀਪ ਕੌਰ ਛੰਨਾ ਨੂੰ ਮਿਲਿਆ 'ਗੋਲਡਨ ਪਿ੍ੰਸੀਪਲ ਐਵਾਰਡ' <br/>

ਅਜੀਤ ਡੈਸਕ 07-12-2025
ਸੰਗਰੂਰ, 6 ਦਸੰਬਰ (ਸੁਖਵਿੰਦਰ ਸਿੰਘ ਫੁੱਲ) - ਕੌਮੀ ਪੱਧਰ ਤੇ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਕਰਵਾਏ ਗਏ 'ਫੈਪ ਨੈਸ਼ਨਲ ਐਵਾਰਡਜ਼ 2025' ਸਮਾਰੋਹ ਵਿਚ ਜ਼ਿਲੇ੍ਹ ਦੇ ਨਾਮਵਰ ਸਕੂਲ ਕੈਬਿ੍ਜ਼ ਇੰਟਰਨੈਸ਼ਨਲ ਸਕੂਲ ਦਾ ਦਬਦਬਾ ਰਿਹਾ ਹੈ | ਇਸ ਐਵਾਰਡ ਸਮਾਰੋਹ ਵਿਚ ਜਿੱਥੇ ਸਕੂਲ ਦੇ ਕਈ ਅਧਿਆਪਕਾਂ ਨੂੰ ਵਧੀਆ ਅਧਿਆਪਕ ਸ਼ੇ੍ਰਣੀ ਵਿਚ ਐਵਾਰਡ ਮਿਲੇ, ਉੱਥੇ ਕੈਬਿ੍ਜ਼ ਇੰਟਰਨੈਸ਼ਨਲ ਸਕੂਲ ਦੇ ਪਿ੍ੰਸੀਪਲ ਮਨਦੀਪ ਕੌਰ ਛੰਨਾ ਨੂੰ ਵੀ ਵੱਕਾਰੀ 'ਗੋਲਡਨ ਪਿ੍ੰਸੀਪਲ ਐਵਾਰਡ' ਨਾਲ ਸਨਮਾਨਿਤ ਕੀਤਾ ਗਿਆ ਹੈ | ਇਹ ਐਵਾਰਡ ਮੈਡਮ ਛੰਨਾ ਦੀ ਸਿੱਖਿਆ ਦੇ ਖੇਤਰ ਵਿਚ ਹੇਠਲੇ ਪੱਧਰ ਤੇ ਕੀਤੀ ਮਿਹਨਤ, ਬੱਚਿਆਂ ਨਾਲ ਲਗਾਅ, ਸਕੂਲ ਵਿਚ ਪੜਣ ਦੇ ਨਵੀਨੀ ਤੇ ਸੌਖੇ ਢੰਗ ਅਪਣਾਉਣ, ਅਧਿਆਪਕਾਂ ਤੇ ਵਿਦਿਆਰਥੀਆਂ ਵਿਚਾਲੇ ਦੋਸਤਾਨਾਂ ਸਬੰਧ ਬਣਾਉਣ ਲਈ ਪੁਲ ਦਾ ਕੰਮ ਕਰਨ ਦਾ ਪ੍ਰਤੱਖ ਪ੍ਰਮਾਣ ਹੈ | ਐਵਾਰਡ ਮਿਲਣ ਤੇ ਖ਼ੁਸ਼ੀ ਜ਼ਾਹਿਰ ਕਰਦਿਆਂ ਪਿ੍ੰਸੀਪਲ ਮਨਦੀਪ ਕੌਰ ਛੰਨਾ ਨੇ ਕਿਹਾ ਕਿ ਹਰ ਸਮੇਂ ਸਿੱਖਿਆ ਵਿਚ ਨਵੀਆਂ ਤਕਨੀਕਾਂ, ਦਿਲਚਸਪ ਢੰਗ ਅਤੇ ਵਿਦਿਆਰਥੀ ਕੇਂਦਰਿਤ ਸਿਖਲਾਈ ਹੀ ਉਨ੍ਹਾਂ ਦੀ ਤਰਜੀਹ ਰਹੀ ਹੈ ਅਤੇ ਉਨ੍ਹਾਂ ਸਕੂਲ ਅਧਿਆਪਕਾਂ ਨੂੰ ਵੀ ਇਸੇ ਸ਼ੈਲੀ ਵਿਚ ਪੜਾਉਣ ਲਈ ਹਮੇਸ਼ਾ ਉਤਸ਼ਾਹਿਤ ਕੀਤਾ ਹੈ | ਸਕੂਲ ਚੇਅਰਮੈਨ ਇੰਜੀਨੀਅਰ ਸ਼ਿਵ ਆਰੀਆ ਨੇ ਪਿ੍ੰਸੀਪਲ ਮਨਦੀਪ ਕੌਰ ਛੰਨਾ ਨੂੰ ਵਧਾਈ ਦਿੰਦਿਆਂ ਕਿਹਾ ਕਿ ਅਸੀਂ ਮਾਣ ਮਹਿਸੂਸ ਕਰਦੇ ਹਾਂ ਕਿ ਸਾਡੇ ਸਕੂਲ ਦੇ ਅਧਿਆਪਕ ਹੀ ਨਹੀਂ ਸਗੋਂ ਪਿ੍ੰਸੀਪਲ ਵੀ ਸਿੱਖਿਆ ਦੇ ਹਰ ਖੇਤਰ ਵਿਚ ਆਪਣੀ ਕਾਬਲੀਅਤ ਸਾਬਤ ਕਰ ਰਹੇ ਹਨ | ਸਕੂਲ ਪੈ੍ਰਜ਼ੀਡੈਂਟ ਡਾ: ਸੀਮਾ ਅਰੋੜਾ ਅਤੇ ਸੀ.ਈ.ਓ ਭਾਵਨਾ ਪੌਲ ਅਤੇ ਸਮੂਹ ਅਧਿਆਪਕਾਂ ਸਾਹਿਬਾਨ ਵੱਲੋਂ ਵੀ ਮੈਡਮ ਮਨਦੀਪ ਕੌਰ ਛੰਨਾ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੀ ਸਮਰਪਣ ਭਾਵਨਾ ਦੀ ਰੱਜਵੀਂ ਸ਼ਲਾਘਾ ਕੀਤੀ ਹੈ |

ਪਿਛਲੀ ਖ਼ਬਰ ਹਾਈਕੋਰਟ ਵਲੋਂ ਮਲੇਰਕੋਟਲਾ ਦੇ ਪਿੰਡ ਹਥਨ ਦੀ ਸਰਪੰਚੀ ਦੀਆਂ ਵੋਟਾਂ ਦੀ ਦੁਬਾਰਾ ਗਿਣਤੀ 'ਤੇ ਲੱਗੀ ਰੋਕ <br/> ਅਗਲੀ ਖ਼ਬਰ ਗੁਰੂ ਤੇਗ ਬਹਾਦਰ ਪਬਲਿਕ ਸਕੂਲ, ਬਰੜਵਾਲ ਧੂਰੀ ਦੀ ਅਥਲੈਟਿਕ ਮੀਟ ਧੂਮ-ਧਾਮ ਨਾਲ ਸ਼ੁਰੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।