09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਦਿੱਲੀ-ਕੱਟੜਾ ਸੜਕ ਨੇੜੇ ਹੋਏ ਹਾਦਸੇ 'ਚ ਜ਼ਖ਼ਮੀ ਹੋਏ ਦੂਸਰੇ ਵਿਅਕਤੀ ਦੀ ਇਲਾਜ ਦੌਰਾਨ ਮੌਤ-ਪੁਲਿਸ ਨੇ ਕਾਰ ਚਾਲਕ ਖ਼ਿਲਾਫ਼ ਕੀਤਾ ਮਾਮਲਾ ਦਰਜ <br/>

ਅਜੀਤ ਡੈਸਕ 25-12-2025
ਭਵਾਨੀਗੜ੍ਹ, 24 ਦਸੰਬਰ (ਲਖਵਿੰਦਰ ਪਾਲ ਗਰਗ) - ਬੀਤੇ ਦਿਨੀਂ ਸ਼ਾਮ ਨੂੰ ਪਿੰਡ ਝਨੇੜੀ ਕੋਲ ਸੁਨਾਮ-ਪਟਿਆਲਾ ਮੁੱਖ ਸੜਕ 'ਤੇ ਦਿੱਲੀ-ਕੱਟੜਾ ਸੜਕ ਨੇੜੇ ਕਾਰ ਵਲੋਂ ਪੈਦਲ ਜਾ ਰਹੇ ਦੋ ਵਿਅਕਤੀਆਂ ਨੂੰ ਪਿੱਛੋਂ ਟੱਕਰ ਮਾਰਨ ਕਾਰਨ ਇੱਕ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ ਤੇ ਦੂਸਰੇ ਵਿਅਕਤੀ ਦੀ ਵੀ ਇਲਾਜ ਦੌਰਾਨ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ | ਪੁਲਿਸ ਵਲੋਂ ਕਾਰ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ | ਇਸ ਸਬੰਧੀ ਘਰਾਚੋਂ ਪੁਲਿਸ ਚੌਂਕੀ ਦੇ ਸਹਾਇਕ ਸਬ-ਇੰਸਪੈਕਟਰ ਜੈਬਰਾ ਨੰਦ ਨੇ ਦੱਸਿਆ ਕਿ ਮਹਿੰਦਰ ਸਿੰਘ 53 ਸਾਲ ਪੁੱਤਰ ਬਲਵਿੰਦਰ ਸਿੰਘ ਵਾਸੀ ਕਪਿਲ ਕਾਲੋਨੀ ਭਵਾਨੀਗੜ੍ਹ ਅਤੇ ਹਰਦਿਆਲ ਸਿੰਘ 62 ਸਾਲ ਪੁੱਤਰ ਅਮਿਤ ਸਿੰਘ ਵਾਸੀ ਭਵਾਨੀਗੜ੍ਹ ਪਿੰਡ ਝਨੇੜੀ ਕੋਲ ਸੜਕ 'ਤੇ ਪੈਦਲ ਜਾ ਰਹੇ ਸੀ ਤਾਂ ਸੁਨਾਮ ਸਾਈਡ ਤੋਂ ਆਉਂਦੀ ਇੱਕ ਕਾਰ ਵਲੋਂ ਇਨ੍ਹਾਂ ਨੂੰ ਪਿੱਛੋਂ ਟੱਕਰ ਮਾਰਨ ਦਿੱਤੀ ਸੀ, ਜਿਸ ਨਾਲ ਮਹਿੰਦਰ ਸਿੰਘ ਦੀ ਤਾਂ ਮੌਕੇ 'ਤੇ ਹੀ ਮੌਤ ਹੋ ਗਈ ਸੀ ਜਦੋਂ ਕਿ ਹਰਦਿਆਲ ਸਿੰਘ ਦੀ ਇਲਾਜ ਦੌਰਾਨ ਮੌਤ ਹੋ ਗਈ | ਇਸ ਹਾਦਸੇ 'ਚ ਕਾਰ ਚਾਲਕ ਭੁਪਿੰਦਰ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਨਾਭਾ ਗੰਭੀਰ ਵੀ ਜ਼ਖ਼ਮੀ ਹੋ ਗਿਆ ਜੋ ਜੇਰੇ ਇਲਾਜ ਹੈ | ਸਥਾਨਕ ਪੁਲਿਸ ਵਲੋਂ ਮਿ੍ਤਕਾਂ ਦੇ ਪਰਿਵਾਰਿਕ ਮੈਂਬਰਾਂ ਦੇ ਬਿਆਨ ਲੈ ਕੇ ਕਾਰ ਚਾਲਕ ਭੁਪਿੰਦਰ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਨਾਭਾ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |

ਪਿਛਲੀ ਖ਼ਬਰ ਵਿਕਸਿਤ ਭਾਰਤ ਜੀ ਰਾਮ ਜੀ ਬਿਲ ਵਾਪਸ ਲੈਣ ਲਈ ਦਿੱਤਾ ਮੰਗ-ਪੱਤਰ <br/> ਅਗਲੀ ਖ਼ਬਰ ਸਕੂਲੀ ਬੱਚਿਆਂ ਦੀ ਢੋਆ-ਢੁਆਈ ਲਈ ਵਰਤੀਆਂ ਜਾ ਰਹੀਆਂ ਨਿੱਜੀ ਗੱਡੀਆਂ, ਸੇਫ਼ ਸਕੂਲ ਵਾਹਨ ਪਾਲਿਸੀ ਨਿਯਮਾਂ ਦੀਆਂ ਉੱਡਾ ਰਹ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।