12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਵੈਟਰਨਰੀ ਡਾਕਟਰਾਂ ਦਾ ਧਰਨਾ ਦੂਜੇ ਦਿਨ ਵੀ ਰਿਹਾ ਜਾਰੀ <br/>

ਵੈਟਰਨਰੀ ਡਾਕਟਰ ਦੂਜੇ ਦਿਨ ਵੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ | ਤਸਵੀਰ: ਮੁਕੇਸ਼ ਕੁਮਾਰ <br/> 25-12-2025
ਸੰਗਰੂਰ, 24 ਦਸੰਬਰ (ਅਮਨਦੀਪ ਸਿੰਘ ਬਿੱਟਾ) - ਜੁਆਇੰਟ ਐਕਸ਼ਨ ਕਮੇਟੀ ਵੈਟਸ ਫਾਰ ਪੇਅ ਪੈਰਿਟੀ (ਪਸ਼ੂ ਪਾਲਣ) ਵਿਭਾਗ ਦੇ ਵੈਟਰਨਰੀ ਡਾਕਟਰਾਂ ਵਲੋਂ ਅੱਜ ਦੂਜੇ ਦਿਨ ਵੀ ਧਰਨਾ ਦਿੱਤਾ ਗਿਆ | ਸੰਗਰੂਰ ਜ਼ਿਲ੍ਹੇ ਵਿਚ ਓ.ਪੀ.ਡੀ. ਸਮੇਤ ਮੈਡੀਸਨ, ਸਰਜਰੀ, ਗਾਇਨੀ, ਲੈਬਾਰਟਰੀ ਟੈੱਸਟ ਆਦਿ ਸੇਵਾਵਾਂ ਠੱਪ ਰੱਖਣ ਦਾ ਦਾਅਵਾ ਕਰਦਿਆਂ ਡਾਕਟਰ ਮੁਕੇਸ਼ ਗੁਪਤਾ, ਡਾਕਟਰ ਵਿਕਰਮ ਕਪੂਰ, ਡਾਕਟਰ ਪ੍ਰਭਜੋਤ ਸਿੰਘ, ਡਾਕਟਰ ਜਗਦੇਵ ਸਿੰਘ, ਡਾਕਟਰ ਸੰਜੇ, ਡਾਕਟਰ ਨਵਰੀਤ ਸਿੰਘ ਕੋ-ਕਨਵੀਨਰ ਡਾਕਟਰ ਗੁਰਦੀਪ ਸਿੰਘ ਨੇ ਕਿਹਾ ਕਿ ਵੈਟਰਨਰੀ ਡਾਕਟਰਾਂ ਦੀ ਪੇਅ ਪੈਰਿਟੀ ਮੈਡੀਕਲ ਡਾਕਟਰਾਂ ਨੰੂ 1977 ਤੋਂ ਲੈ ਕੇ 42 ਸਾਲ ਚੱਲੀ, 4-9-14 ਸਕੀਮ ਵੈਟਰਨਰੀ ਡਾਕਟਰਾਂ ਨੰੂ ਮੈਡੀਕਲ ਡਾਕਟਰਾਂ ਦੀ ਤਰ੍ਹਾਂ ਮਿਲਦੀ ਰਹੀ ਪਰ 2021 ਵਿਚ ਸਰਕਾਰ ਨੇ ਮਾਣਯੋਗ ਸੁਪਰੀਮ ਕੋਰਟ ਅਤੇ ਹਾਈਕੋਰਟ ਦੇ ਹੁਕਮਾਂ ਦੀ ਉਲੰਘਣਾ ਕਰਦਿਆਂ ਭੰਗ ਕਰ ਦਿੱਤੀ ਹੈ | ਉਨ੍ਹਾਂ ਕਿਹਾ ਕਿ ਸਰਕਾਰ ਸਰਵਿਸ ਰੂਲਾਂ ਦੀ ਉਲੰਘਣਾ ਕਰ ਰਹੀ ਹੈ | ਆਗੂਆਂ ਨੇ 1977 ਤੋਂ ਚੱਲੀ ਆ ਰਹੀ ਪੇਅ ਪੈਰਿਟੀ ਨੰੂ ਬਹਾਲ ਕਰਨ ਅਤੇ ਡਾਕਟਰਾਂ ਦੀ ਮੰਗਾਂ ਨੰੂ ਲਾਗੂ ਕਰਵਾਉਣ ਲਈ ਨੋਟੀਫ਼ਿਕੇਸ਼ਨ ਤੁਰੰਤ ਲਾਗੂ ਕਰਨ ਦੀ ਮੰਗ ਕੀਤੀ ਹੈ |

ਪਿਛਲੀ ਖ਼ਬਰ ਪੰਜਾਬ ਸਰਕਾਰ ਨੇ ਮਲੇਰਕੋਟਲਾ 'ਚ ਜੱਜਾਂ ਲਈ ਕੀਤੇ ਗਏ ਪ੍ਰਬੰਧਾਂ ਬਾਰੇ ਹਾਈ ਕੋਰਟ ਨੂੰ ਕਰਵਾਇਆ ਜਾਣੂ ਅਗਲੀ ਖ਼ਬਰ ਵੈਟਰਨਰੀ ਡਾਕਟਰਾਂ ਨੇ ਦੂਜੇ ਦਿਨ ਵੀ ਸੇਵਾਵਾਂ ਰੱਖੀਆਂ ਠੱਪ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।