13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਬੱਚੀ 'ਤੇ ਅਣਮਨੁੱਖੀ ਤਸ਼ੱਦਦ ਕਰਨ ਦੇ ਦੋਸ਼ਾਂ ਵਿਚ ਮਤਰੇਈ ਮਾਂ ਨੂੰ ਤਿੰਨ ਸਾਲ ਦੀ ਕੈਦ

ਅਜੀਤ ਡੈਸਕ 25-12-2025
ਸੰਗਰੂਰ, 24 ਦਸੰਬਰ (ਧੀਰਜ ਪਸ਼ੌਰੀਆ) - ਵਧੀਕ ਸੈਸ਼ਨ ਜੱਜ ਮੈਡਮ ਮਨਜਿੰਦਰ ਦੀ ਅਦਾਲਤ ਨੇ ਮੁੱਦਈ ਪੱਖ ਦੇ ਐਡਵੋਕੇਟ ਵਕੀਲ ਸਿੰਘ ਜਨਾਲ ਵਲੋਂ ਕੀਤੀ ਪੈਰਵੀ ਤੋਂ ਬਾਅਦ ਨੌਂ ਸਾਲਾ ਬੱਚੀ 'ਤੇ ਅਣਮਨੁੱਖੀ ਤਸ਼ੱਦਦ ਕਰਨ ਦੇ ਦੋਸ਼ਾਂ ਵਿਚ ਮਤਰੇਈ ਮਾਂ ਨੂੰ ਤਿੰਨ ਸਾਲ ਕੈਦ ਦੀ ਸਜ਼ਾ ਸੁਣਾਈ ਹੈ | ਪੀੜਤ ਬੱਚੀ ਦੀ ਭੂਆ ਭੋਲੀ ਕੌਰ ਵਾਸੀ ਪਿੰਡ ਜਨਾਲ ਵੱਲੋਂ ਪੁਲਿਸ ਥਾਣਾ ਦਿੜ੍ਹਬਾ ਵਿਖੇ ਦਰਜ ਕਰਵਾਈ ਸ਼ਿਕਾਇਤ ਦੇ ਆਧਾਰ 'ਤੇ ਪੁਲਿਸ ਥਾਣਾ ਦਿੜ੍ਹਬਾ ਵਿਖੇ 12 ਅਪ੍ਰੈਲ 2022 ਨੂੰ ਪਰਮਜੀਤ ਕੌਰ ਉਰਫ਼ ਬਬਲੀ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਅਧੀਨ ਮਾਮਲਾ ਦਰਜ ਕਰ ਕੇ ਉਸ ਨੂੰ ਹਿਰਾਸਤ ਵਿਚ ਲੈ ਲਿਆ | ਹੁਣ ਅਦਾਲਤ ਵਿਚ ਸੁਣਵਾਈ ਮੁਕੰਮਲ ਹੋਣ ਉੱਤੇ ਪਰਮਜੀਤ ਕੌਰ ਉਰਫ਼ ਬਬਲੀ ਨੂੰ ਤਿੰਨ ਸਾਲ ਦੀ ਕੈਦ ਅਤੇ 6 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ |

ਪਿਛਲੀ ਖ਼ਬਰ ਸ਼ਹੀਦ ਊਧਮ ਸਿੰਘ ਨੇ ਪੰਜਾਬੀਆਂ ਦੀ ਅਣਖ-ਗ਼ੈਰਤ ਦੀ ਮਸ਼ਾਲ 21 ਸਾਲ ਆਪਣੇ ਦਿਲ 'ਚ ਬਲਦੀ ਰੱਖੀ-ਅਮਨ ਅਰੋੜਾ <br/> ਅਗਲੀ ਖ਼ਬਰ ਆਈ.ਐਸ.ਸੀ.ਐਲ. ਕਿ੍ਕਟ ਲੀਗ 'ਚ ਐਸ.ਯੂ.ਐਸ. ਸਕੂਲ ਮਹਿਲਾਂ ਦੇ ਖਿਡਾਰੀ ਦਲਜੀਤ ਸਿੰਘ ਨੇ ਕਰਵਾਈ ਬੱਲੇ-ਬੱਲੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।