14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਅਸ਼ੀਰਵਾਦ ਕੈਮਿਸਟ ਵੈੱਲਫੇਅਰ ਐਸੋਸੀਏਸ਼ਨ ਸਮਾਜਿਕ ਗਤੀਵਿਧੀਆਂ ਦਾ ਬਣੇਗਾ ਕੇਂਦਰ-ਨਰੇਸ਼ ਜਿੰਦਲ

ਅਜੀਤ ਡੈਸਕ 26-12-2025
ਸੁਨਾਮ ਊਧਮ ਸਿੰਘ ਵਾਲਾ, 25 ਦਸੰਬਰ (ਧਾਲੀਵਾਲ, ਭੁੱਲਰ)-ਕੈਮਿਸਟ ਐਸੋਸੀਏਸ਼ਨ ਵਲੋਂ ਸਮਾਜ ਸੇਵਾ ਦੇ ਮੰਤਵ ਨੂੰ ਲੈ ਕੇ ਆਸ਼ੀਰਵਾਦ ਕੈਮਿਸਟ ਵੈੱਲਫੇਅਰ ਐਸੋਸੀਏਸ਼ਨ ਸੁਨਾਮ ਦੇ ਨਾਮ ਉੱਤੇ ਸੰਸਥਾ ਰਜਿਸਟਰਡ ਕਰਵਾਈ ਗਈ ਹੈ | ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਨਰੇਸ਼ ਜਿੰਦਲ ਨੇ ਕਿਹਾ ਕਿ ਇਸ ਵੈੱਲਫੇਅਰ ਐਸੋਸੀਏਸ਼ਨ ਬਣਾਉਣ ਦਾ ਮਕਸਦ ਸਮਾਜ ਸੇਵਾ ਦੇ ਕੰਮ ਕਰਨਾ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਐਸੋਸੀਏਸ਼ਨ ਦਾ ਏਜੰਡਾ ਇੱਕ ਧਰਮਸ਼ਾਲਾ ਦਾ ਨਿਰਮਾਣ ਕਰਨਾ ਹੋਵੇਗਾ ਜਿਸ ਨਾਲ ਮੈਡੀਕਲ ਕੈਂਪਾਂ ਤੋਂ ਇਲਾਵਾ ਹੋਰ ਸਮਾਜਿਕ ਗਤੀਵਿਧੀਆਂ ਨੂੰ ਸੁਚਾਰੂ ਢੰਗ ਨਾਲ ਨਿਭਾਇਆ ਜਾ ਸਕੇ | ਰਜਿਸਟਰਡ ਕਰਵਾਈ ਗਈ ਸੰਸਥਾ ਦੇ ਫਾਉਂਡਰ ਮੈਂਬਰਾਂ ਵਿਚ ਨਰੇਸ਼ ਜਿੰਦਲ ਸੁਨਾਮ ਪ੍ਰਧਾਨ, ਵਿਨੋਦ ਕੁਮਾਰ ਧੂਰੀ ਮੀਤ ਪ੍ਰਧਾਨ, ਰਾਜੀਵ ਜੈਨ ਸੰਗਰੂਰ ਸਕੱਤਰ, ਸੰਜੇ ਕੁਮਾਰ ਭੱਲਾ ਸੰਗਰੂਰ ਸਹਾਇਕ ਸਕੱਤਰ, ਤਰਲੋਕ ਕੁਮਾਰ ਸੁਨਾਮ ਕੈਸ਼ੀਅਰ, ਦਵਿੰਦਰ ਕੁਮਾਰ ਲੌਂਗੋਵਾਲ ਪੈੱ੍ਰਸ ਸਕੱਤਰ, ਫ਼ਕੀਰ ਚੰਦ ਬਾਂਸਲ ਮੂਨਕ ਸਲਾਹਕਾਰ ਬਣਾਏ ਗਏ ਹਨ | ਡਾ. ਜਿੰਦਲ ਨੇ ਕਿਹਾ ਕਿ ਆਉਂਦੇ ਦਿਨਾਂ ਵਿਚ ਐਸੋਸੀਏਸ਼ਨ ਦੀਆਂ ਗਤੀਵਿਧੀਆਂ ਵਿਚ ਤੇਜ਼ੀ ਲਿਆਂਦੀ ਜਾਵੇਗੀ |

ਪਿਛਲੀ ਖ਼ਬਰ ਪੰਜਾਬ 'ਚ ਜੀ.ਐੱਸ.ਟੀ. ਦੇ ਨਾਂਅ 'ਤੇ ਹੋ ਰਹੀ ਲੁੱਟ, ਸਰਕਾਰ ਜਨਤਾ ਨੂੰ ਕਰ ਰਹੀ ਗੁਮਰਾਹ-ਅਰਵਿੰਦ ਖੰਨਾ <br/> ਅਗਲੀ ਖ਼ਬਰ ਚੋਣ ਡਿਊਟੀ ਦੌਰਾਨ ਜ਼ਖ਼ਮੀ ਅਧਿਆਪਕਾ ਨੂੰ ਯੋਗ ਮੁਆਵਜ਼ਾ ਨਾ ਮਿਲਣ 'ਤੇ ਵਿੱਢਾਂਗੇ ਸੰਘਰਸ਼-ਅਧਿਆਪਕ ਜਥੇਬੰਦੀਆਂ <br/>...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।