11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

ਸਤਿੰਦਰ ਸੈਣੀ ਨੇ ਸੰਗਰੂਰ-ਕੰਮੋਮਾਜਰਾ ਸੜਕ 'ਤੇ ਸਥਿਤ ਹੱਡਾ ਰੋੜੀ ਨੂੰ ਲੈ ਕੇ ਡੀ.ਸੀ. ਕੋਲ ਉਠਾਏ ਤਿੱਖੇ ਸਵਾਲ <br/>

ਡਿਪਟੀ ਕਮਿਸ਼ਨਰ ਸੰਗਰੂਰ ਰਾਹੁਲ ਚਾਬਾ ਨੂੰ ਮੰਗ-ਪੱਤਰ ਦਿੰਦੇ ਹੋਏ ਸਤਿੰਦਰ ਸੈਣੀ ਸਮੇਤ ਹੋਰ ਆਗੂ | ਤਸਵੀਰ: ਮੁਕੇਸ਼ ਕੁਮਾਰ <br/> 28-12-2025
ਸੰਗਰੂਰ, 27 ਦਸੰਬਰ (ਅਮਨਦੀਪ ਸਿੰਘ ਬਿੱਟਾ)-ਨੋਬਲ ਹੈਲਪਿੰਗ ਹੈਡਜ ਫਾੳਾੂਡੇਸ਼ਨ ਵਲੋਂ ਕੌਂਸਲਰ ਸਤਿੰਦਰ ਸੈਣੀ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਰਾਹੁਲ ਚਾਬਾ ਨੂੰ ਮੰਗ ਪੱਤਰ ਦਿੱਤਾ ਗਿਆ | ਸਤਿੰਦਰ ਸੈਣੀ ਨੇ ਡਿਪਟੀ ਕਮਿਸ਼ਨਰ ਕੋਲ ਮੰਗ ਕੀਤੀ ਕਿ ਸੰਗਰੂਰ-ਕੰਮੋਮਾਜਰਾ ਸੜਕ ਉੱਪਰ ਗੈਰ-ਕਾਨੂੰਨੀ ਅਤੇ ਗੈਰ ਅਧਿਕਾਰਤ ਢੰਗ ਨਾਲ ਚੱਲ ਰਹੀ ਹੱਡਾ ਰੋੜੀ ਨੂੰ ਚੁਕਵਾਇਆ ਜਾਵੇ ਅਤੇ ਗੈਰ ਅਧਿਕਾਰਤ ਹੱਡਾ ਰੋੜੀ ਦੀ ਜਾਂਚ ਕਰਵਾਈ ਜਾਵੇ | ਉਨ੍ਹਾਂ ਡੀ.ਸੀ. ਨੂੰ ਦੱਸਿਆ ਕਿ ਉਪਰੋਕਤ ਗੈਰ ਕਾਨੂੰਨੀ, ਗੈਰ ਅਧਿਕਾਰਤ ਹੱਡਾ ਰੋੜੀ ਜੋ ਨਜਾਇਜ਼ ਚੱਲ ਰਹੀ ਹੈ ਜਿਸ ਕਾਰਨ ਨਜ਼ਦੀਕ ਵੱਸਦੀਆਂ ਕਲੋਨੀਆ ਜਿਵੇਂ ਕਿ ਮਾਨ ਕਲੋਨੀ, ਸੋਹੀਆ ਰੋਡ ਸਥਿਤ ਕਲੋਨੀ ਅਤੇ ਮਹਿਲਾ ਰੋਡ ਕਲੋਨੀਆ ਤੋਂ ਇਲਾਵਾ ਕੰਮੋਮਾਜਰਾ ਪਿੰਡ ਦੇ ਲੋਕਾਂ ਦਾ ਰਹਿਣ ਦੁੱਭਰ ਹੋਇਆ ਪਿਆ ਹੈ ਕਿਉਂਕਿ ਹਵਾ ਦਾ ਰੁੱਖਾ ਉਪਰੋਕਤ ਕਲੋਨੀਆ ਵੱਲ ਚੱਲਦਾ ਹੈ ਤਾਂ ਹੱਡਾ ਰੋੜੀਆ ਤੋਂ ਪੈਦਾ ਹੋਣ ਵਾਲੀ ਬਦਬੂ ਉੱਥੋਂ ਦੇ ਵਸਨੀਕਾਂ ਦਾ ਜਿਉਣਾ ਦੁੱਭਰ ਕਰ ਦਿੰਦੀ ਹੈ | ਗੰਦੀ ਬਦਬੂ ਕਾਰਨ ਕਈ ਜਾਨਲੇਵਾ ਬਿਮਾਰੀਆਂ ਸਾਹ ਦੀ ਬਿਮਾਰੀ, ਸਕਿਨ ਦੀ ਬਿਮਾਰੀ ਅਤੇ ਚਿਕਣਗੁਣੀਆ ਵਰਗੀਆਂ ਬਿਮਾਰੀਆਂ ਹੋਣ ਦੀ ਗੱਲ ਕਰਦਿਆਂ ਸਤਿੰਦਰ ਸੈਣੀ ਨੇ ਕਿਹਾ ਕਿ ਇਸ ਹੱਡਾ ਰੋੜੀ ਵਿਚ ਜਾਨਵਰ ਕੇਵਲ ਸੰਗਰੂਰ ਤੋਂ ਹੀ ਨਹੀਂ ਬਲਕਿ ਸੁਨਾਮ, ਚੀਮਾ, ਭੀਖੀ, ਮਾਨਸਾ, ਧੂਰੀ, ਮਲੇਰਕੋਟਲਾ, ਅਹਿਮਦਗੜ੍ਹ ਆਦਿ ਥਾਵਾਂ ਤੋਂ ਵੀ ਆਉਂਦੇ ਹਨ ਇਸ ਲਈ ਐਨੀ ਵੱਡੀ ਤਾਦਾਦ ਵਿਚ ਦੂਰ ਦੁਰਾਡੇ ਤੋਂ ਮਰੇ ਹੋਏ ਜਾਨਵਰਾਂ ਦੀ ਸੰਗਰੂਰ ਸਥਿਤ ਹੱਡਾ ਰੋੜੀ ਵਿਚ ਆਉਣ ਨਾਲ ਪੈਸੇ ਦੇ ਲੈਣ ਦੇਣ ਦੇ ਖ਼ਦਸ਼ੇ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ | ਉਨ੍ਹਾਂ ਨੋਬਲ ਹੈਲਪਿੰਗ ਹੈਡਜ ਫਾੳਾੂਡੇਸ਼ਨ ਵਲੋਂ ਡਿਪਟੀ ਕਮਿਸ਼ਨਰ ਤੋਂ ਮੰਗ ਕੀਤੀ ਕਿ ਇਸ ਸਾਰੇ ਗੋਰਖ-ਧੰਦੇ ਦੀ ਵਿਜੀਲੈਂਸ ਤੋਂ ਜਾਂਚ ਕਰਵਾਉਣ ਦੇ ਨਾਲ-ਨਾਲ ਹੱਡਾ ਰੋੜੀ ਨੂੰ ਆਬਾਦੀ ਵਾਲੇ ਇਲਾਕੇ ਤੋਂ ਦੂਰ ਲਿਜਾਇਆ ਜਾਵੇ | ਇਸ ਮੌਕੇ ਓ.ਪੀ. ਗਰਗ, ਐਡ. ਗੁਰਪ੍ਰੀਤ ਸਿੰਘ ਵਾਲੀਆ, ਮਨਦੀਪ ਕੌਰ, ਵਰੁਨ ਗੋਤਮ, ਯਸ ਗਰਗ, ਰਵੀ ਗੋਇਲ, ਪਵਨ ਤਿੱਤਰੀਆ, ਰਾਜੂ ਆਦਿ ਵਫ਼ਦ ਵਿਚ ਮੌਜੂਦ ਸਨ |

ਪਿਛਲੀ ਖ਼ਬਰ ਮੈਡੀਕਲ ਬਿੱਲ ਨਾ ਦੇਣ ਕਾਰਨ ਮਿ੍ਤਕ ਦੇਹਾਂ ਨੰੂ ਨਿੱਜੀ ਹਸਪਤਾਲ ਤੋਂ ਆਜ਼ਾਦ ਕਰਵਾ ਕੇ ਮਨੁੱਖੀ ਅਧਿਕਾਰ ਕਮਿਸ਼ਨ ਨੇ ਚੁੱਕ... ਅਗਲੀ ਖ਼ਬਰ ਆਤਮ ਹੱਤਿਆ ਦੇ ਦੋਸ਼ 'ਚ ਨਾਮਜ਼ਦ ਵਿਅਕਤੀਆਂ ਦੇ ਹੱਕ 'ਚ ਨਿੱਤਰੇ ਪਿੰਡ ਵਾਸੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।