18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2025

ਐਂਬਰੋਜ਼ੀਅਲ ਸਕੂਲ ਜ਼ੀਰਾ ਦੀਆਂ ਵਿਦਿਆਰਥਣਾਂ ਨੇ ਐਨ.ਸੀ.ਸੀ. ਸਕਾਲਰਸ਼ਿਪ ਜਿੱਤੀ

ਅਜੀਤ ਡੈਸਕ 17-06-2025
ਜ਼ੀਰਾ, 16 ਜੂਨ (ਪ੍ਰਤਾਪ ਸਿੰਘ ਹੀਰਾ)-ਰੱਖਿਆ ਮੰਤਰਾਲਾ, ਭਾਰਤ ਸਰਕਾਰ ਦੇ ਅਧੀਨ ਚੱਲ ਰਹੀ ਕੈਡਿਟਸ ਵੈੱਲਫੇਅਰ ਸੁਸਾਇਟੀ ਸਕਾਲਰਸ਼ਿਪ 2024 ਦੀ ਰਕਮ ਅੱਜ 13 ਪੰਜਾਬ ਬਟਾਲੀਅਨ ਐਨ.ਸੀ.ਸੀ. ਫ਼ਿਰੋਜ਼ਪੁਰ ਕੈਂਟ ਵਿਖੇ ਨਿਯਮਤ ਸਮਾਰੋਹ ਦੌਰਾਨ ਵੰਡੀ ਗਈ | ਇਸ ਮੌਕੇ 'ਤੇ ਐਮਬਰੋਜ਼ੀਅਲ ਪਬਲਿਕ ਸਕੂਲ ਜ਼ੀਰਾ ਦੀਆਂ ਦੋ ਐਨ.ਸੀ.ਸੀ ਕੈਡਿਟਸ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਕਾਰਨ 6-6 ਹਜ਼ਾਰ ਰੁਪਏ ਦੀ ਨਕਦੀ ਰਕਮ ਵਾਲੀ ਸਕਾਲਰਸ਼ਿਪ ਜਿੱਤ ਕੇ ਸਕੂਲ ਅਤੇ ਇਲਾਕੇ ਦਾ ਮਾਣ ਵਧਾਇਆ | ਇਹ ਇਨਾਮ ਕਮਾਂਡਿੰਗ ਅਫ਼ਸਰ ਸੀ.ਐੱਸ. ਸ਼ਰਮਾ ਵਲੋਂ ਜੇਤੂ ਵਿਦਿਆਰਥਣਾਂ ਨੂੰ ਇਨਾਮ ਦਿੱਤਾ ਗਿਆ | ਇਸ ਉਪਲਬਧੀ 'ਤੇ ਸਕੂਲ ਦੇ ਪਿ੍ੰਸੀਪਲ ਮਿਸਟਰ ਤੇਜ ਸਿੰਘ ਠਾਕੁਰ ਨੇ ਦੋਹਾਂ ਕੈਡਿਟਸ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਇਹ ਸਿਰਫ਼ ਸਕੂਲ ਦੀ ਨਹੀਂ, ਸਾਰੇ ਇਲਾਕੇ ਲਈ ਮਾਣ ਦੀ ਗੱਲ ਹੈ | ਐਮਬਰੋਜ਼ੀਅਲ ਸਕੂਲ ਸਿਰਫ਼ ਅਕਾਦਮਿਕ ਨਹੀਂ, ਸੂਝਬੂਝ, ਆਤਮ-ਨਿਰਭਰਤਾ ਅਤੇ ਰਾਸ਼ਟਰ ਸੇਵਾ ਵੱਲ ਵੀ ਆਪਣੇ ਵਿਦਿਆਰਥੀਆਂ ਨੂੰ ਪੇ੍ਰਰਿਤ ਕਰ ਰਿਹਾ ਹੈ | ਇਹ ਇਨਾਮ ਇਸ ਸੰਕਲਪ ਦੀ ਮਜ਼ਬੂਤੀ ਦਾ ਪ੍ਰਮਾਣ ਹੈ | ਸਕੂਲ ਦੀ ਐਨ.ਸੀ.ਸੀ. ਯੂਨਿਟ ਇਕ ਅਜਿਹਾ ਪਲੇਟ ਫਾਰਮ ਹੈ, ਜਿੱਥੇ ਬੱਚਿਆਂ ਨੂੰ ਨੈਤਿਕਤਾ, ਸਮਰਪਣ ਅਤੇ ਲੀਡਰਸ਼ਿਪ ਦੀ ਅਸਲ ਤਾਲੀਮ ਮਿਲਦੀ ਹੈ | ਅਸੀਂ ਵਿਸ਼ਵਾਸ ਕਰਦੇ ਹਾਂ ਕਿ ਸਿੱਖਿਆ ਦਾ ਅਸਲ ਮਕਸਦ ਇਕ ਸੰਪੂਰਨ ਮਨੁੱਖ ਬਣਾਉਣਾ ਹੈ, ਜੋ ਆਪਣੇ ਪਰਿਵਾਰ, ਸਮਾਜ ਅਤੇ ਦੇਸ਼ ਲਈ ਕਦੇ ਵੀ ਪਿੱਛੇ ਨਾ ਹਟੇ | ਮਿਸਟਰ ਠਾਕੁਰ ਨੇ ਅੱਗੇ ਕਿਹਾ ਕਿ ਮੈਂ ਦੋਹਾਂ ਕੈਡਟਸ ਨੂੰ ਖ਼ਾਸ ਤੌਰ 'ਤੇ ਇਹ ਸਲਾਹ ਦੇਣਾ ਚਾਹੁੰਦਾ ਹਾਂ ਕਿ ਇਹ ਉਪਲਬਧੀ ਇਕ ਸ਼ੁਰੂਆਤ ਹੈ ਤੁਸੀਂ ਜਿੱਥੇ ਵੀ ਜਾਓ, ਆਪਣੀ ਕੀਤੀ ਮਿਹਨਤ ਨਾਲ ਇਤਿਹਾਸ ਲਿਖੋ, ਪਰ ਆਪਣੇ ਆਪ ਨੂੰ ਮਿੱਟੀ ਨਾਲ ਜੋੜ ਕੇ ਰੱਖੋ | ਸਕੂਲ ਦੇ ਚੇਅਰਮੈਨ ਸਤਨਾਮ ਸਿੰਘ ਬੁੱਟਰ ਨੇ ਖ਼ੁਸ਼ੀ ਜ਼ਾਹਿਰ ਕਰਦੇ ਦੱਸਿਆ ਕਿ ਇਹ ਸਿਰਫ਼ ਦੋ ਕੈਡਿਟਸ ਦੀ ਜਿੱਤ ਨਹੀਂ, ਇਹ ਨੌਜਵਾਨ ਭਾਰਤ ਦੀ ਉੱਭਰਦੀ ਹੋਈ ਲੀਡਰਸ਼ਿਪ ਦੀ ਨਿਸ਼ਾਨੀ ਹੈ | ਅਸੀਂ ਅਕਸਰ ਕਹਿੰਦੇ ਹਾਂ ਕਿ ਕਿਤਾਬਾਂ ਨਾਲ-ਨਾਲ ਜ਼ਿੰਦਗੀ ਦੀ ਵੀ ਤਿਆਰੀ ਹੋਣੀ ਚਾਹੀਦੀ ਹੈ, ਐਮਬਰੋਜ਼ੀਅਲ ਸਕੂਲ ਦੀ ਐਨ.ਸੀ.ਸੀ ਇਸ ਸੰਪੂਰਨ ਤਿਆਰੀ ਦੀ ਉਦਾਹਰਨ ਹੈ | ਇਸ ਉਪਲਬਧੀ 'ਤੇ ਦੋਹਾਂ ਵਿਦਿਆਰਥਣਾਂ, ਉਨ੍ਹਾਂ ਦੇ ਮਾਪਿਆਂ, ਪਿ੍ੰਸੀਪਲ ਤੇਜ ਸਿੰਘ ਠਾਕੁਰ, ਸਕੂਲ ਦੇ ਐਨ.ਸੀ.ਸੀ ਅਫ਼ਸਰਾਂ ਮਿਸਟਰ ਸੰਜੇ ਭਾਰਦਵਾਜ, ਮਿਸ ਰੇਣੁਕਾ ਠਾਕੁਰ, ਮਿਸ ਰਾਜਵਿੰਦਰ ਕੌਰ ਅਤੇ ਪੂਰੇ ਸਕੂਲ ਦੇ ਟੀਚਿੰਗ ਤੇ ਨਾਨ-ਟੀਚਿੰਗ ਸਟਾਫ਼ ਨੂੰ ਦਿਲੋਂ ਵਧਾਈ |
ਪਿਛਲੀ ਖ਼ਬਰ ਟੱਕਰ ਮਾਰਨ ਵਾਲੇ ਅਣਪਛਾਤੇ ਕਾਰ ਸਵਾਰ ਖ਼ਿਲਾਫ਼ ਮਾਮਲਾ ਦਰਜ ਅਗਲੀ ਖ਼ਬਰ ਸਮਰ ਕੈਂਪ ਦੌਰਾਨ ਖਿਡਾਰੀਆਂ ਨੂੰ ਤਗਮੇ ਤੇ ਸਰਟੀਫਿਕੇਟ ਦੇ ਕੇ ਕੀਤਾ ਸਨਮਾਨਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।