ਮੱਖੂ, 17 ਜੂਨ (ਵਰਿੰਦਰ ਮਨਚੰਦਾ)-ਰੇਲਵੇ ਵਿਭਾਗ ਵਲੋਂ ਟਰੈਕ ਦੀ ਜ਼ਰੂਰੀ ਮੁਰੰਮਤ ਦੇ ਚੱਲਦਿਆਂ ਮੱਖੂ-ਅੰਮਿ੍ਤਸਰ ਨੈਸ਼ਨਲ ਹਾਈਵੇ 'ਤੇ ਮੱਖੂ ਵਿਖੇ ਪੈਂਦੇ ਰੇਲਵੇ ਫਾਟਕ ਨੂੰ ਚਾਰ ਦਿਨਾਂ ਲਈ ਬੰਦ ਕੀਤਾ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਜੀ.ਆਰ.ਪੀ. ਚੌਂਕੀ ਮੱਖੂ ਦੇ ਇੰਚਾਰਜ ਗੁਰਨਾਮ ਸਿੰਘ ਅਤੇ ਸਟੇਸ਼ਨ ਮਾਸਟਰ ਨੇ ਦੱਸਿਆ ਕਿ ਰੇਲਵੇ ਲੈਵਲ ਕਰਾਸਿੰਗ ਨੰਬਰ ਐੱਸ-86 (ਨੈਸ਼ਨਲ ਹਾਈਵੇ-15 ਰੋਡ) ਨੂੰ ਐਮਰਜੈਂਸੀ ਮੁਰੰਮਤ ਲਈ ਐਲ.ਐਨ.ਕੇ.-ਫ਼ਿਰੋਜ਼ਪੁਰ ਸੈਕਸ਼ਨ 'ਤੇ 18 ਜੂਨ ਤੋਂ 21 ਜੂਨ ਤੱਕ ਚਾਰ ਦਿਨਾਂ ਲਈ ਸਵੇਰੇ 7 ਵਜੇ ਤੋਂ ਸ਼ਾਮ 7 ਵਜੇ ਤੱਕ ਟਰੈਕ ਦੀ ਐਮਰਜੈਂਸੀ ਮੁਰੰਮਤ ਲਈ ਚਾਰ ਦਿਨਾਂ ਲਈ ਅਸਥਾਈ ਤੌਰ 'ਤੇ ਬੰਦ ਰਹੇਗਾ | ਉਨ੍ਹਾਂ ਅੱਗੇ ਦੱਸਿਆ ਕਿ ਸੜਕੀ ਆਵਾਜਾਈ ਲਈ ਨਾਲ ਲੱਗਦੇ ਐਲਸਿੰਗ ਨੰਬਰ 84 (ਮੱਖੂ ਰੋਡ), ਰੋਬ ਨੰਬਰ 81 (ਮੋਗਾ ਰੋਡ), ਐੱਸ-88 (ਸੇਵਾ ਸਿੰਘ ਬਸਤੀ ਰੋਡ), ਬੀ-90 ਅਤੇ ਵਿਕਲਪਿਕ ਤੌਰ 'ਤੇ ਵਰਤੀ ਜਾ ਸਕਦੀ ਹੈ | ਇਸ ਸਬੰਧੀ ਥਾਣਾ ਮੱਖੂ ਦੇ ਐੱਸ.ਐੱਚ.ਓ. ਜਗਦੀਪ ਸਿੰਘ ਨੇ ਦੱਸਿਆ ਕਿ ਟਰੈਫ਼ਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਮੁਲਾਜ਼ਮਾਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ |