18-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2025

ਪਿੰਡ ਦਿਲਾ ਰਾਮ ਵਿਖੇ ਸਾਲਾਨਾ ਜੋੜ ਮੇਲਾ ਬੜੀ ਧੂਮਧਾਮ ਅਤੇ ਸ਼ਰਧਾ ਭਾਵਨਾ ਨਾਲ ਮਨਾਇਆ

ਅਜੀਤ ਡੈਸਕ 18-06-2025
ਮਮਦੋਟ, 17 ਜੂਨ (ਰਾਜਿੰਦਰ ਸਿੰਘ ਹਾਂਡਾ)-ਪਿੰਡ ਦਿਲਾ ਰਾਮ ਵਿਖੇ ਬਾਬਾ ਭੂਰੇ ਸ਼ਾਹ ਦੀ ਦਰਗਾਹ 'ਤੇ ਮਨਾਇਆ ਜਾਂਦਾ ਸਾਲਾਨਾ ਜੋੜ ਮੇਲਾ ਇਸ ਵਾਰ ਵੀ ਬੜੀ ਧੂਮਧਾਮ ਅਤੇ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ | ਤਕਰੀਬਨ ਇੱਕ ਹਫ਼ਤਾ ਚੱਲੇ ਇਸ ਮੇਲੇ ਵਿਚ 11,12,13 ਜੂਨ ਨੂੰ ਤਿੰਨ ਦਿਨਾਂ ਕਿ੍ਕਟ ਲੜੀ ਦੇ ਮੁਕਾਬਲੇ ਕਰਵਾਏ ਗਏ | ਜਿਸ ਤੋ ਬਾਅਦ 14 ਜੂਨ ਨੂੰ ਸ਼ਰਧਾਲੂਆਂ ਲੰਗਰ ਲਗਾਏ ਗਏ,15 ਜੂਨ ਨੂੰ ਦੁਗਾਣਾ ਜੋੜੀ ਹਰਪ੍ਰੀਤ ਢਿੱਲੋਂ ਅਤੇ ਸਿਮ ਕੌਰ ਵਲੋਂ ਖੁੱਲੇ੍ਹ ਅਖਾੜੇ ਵਿਚ ਆਪਣੇ ਗੀਤਾਂ ਰਾਹੀ ਦਰਸ਼ਕਾਂ ਦਾ ਮਨੋਰੰਜਨ ਕੀਤਾ ਗਿਆ ਅਤੇ ਸ਼ਾਮ ਨੂੰ ਕੁਸ਼ਤੀ ਅਤੇ ਕਬੱਡੀ ਦੇ ਮੁਕਾਬਲੇ ਕਰਵਾਏ ਗਏ | ਜਦਕਿ 16 ਜੂਨ ਨੂੰ ਵੱਖ-ਵੱਖ ਟੀਮਾਂ ਵਿਚ ਵਾਲੀਬਾਲ ਦੇ ਮੁਕਾਬਲੇ ਕਰਵਾਏ ਗਏ | ਮੇਲੇ ਵਿਚ ਸ਼ਰਧਾਲੂਆਂ ਛਬੀਲਾਂ ਵੀ ਲਗਾਈਆਂ ਗਈਆਂ ਅਤੇ ਗੁਰੂ ਕਾ ਅਤੁੱਟ ਲੰਗਰ ਵੀ ਵਰਤਾਇਆ ਗਿਆ | ਵੱਖ-ਵੱਖ ਮੁਕਾਬਲਿਆਂ ਵਿਚੋਂ ਜੇਤੂ ਖਿਡਾਰੀਆਂ ਨੂੰ ਮੇਲਾਂ ਪ੍ਰਬੰਧਕਾਂ ਵਲੋਂ ਨਗਦ ਇਨਾਮ ਅਤੇ ਸਨਮਾਨ ਚਿੰਨ੍ਹ ਦੇ ਕੇ ਨਿਵਾਜਿਆ ਗਿਆ |
ਪਿਛਲੀ ਖ਼ਬਰ ਸਿਹਤ ਵਿਭਾਗ ਵਲੋਂ ਕੋਵਿਡ-19 ਸੰਬੰਧੀ ਸਲਾਹਕਾਰੀ ਜਾਰੀ ਅਗਲੀ ਖ਼ਬਰ ਹਰਿਦੁਆਰ ਲਈ ਵਿਸ਼ੇਸ਼ ਗੱਡੀ ਅੱਜ ਹੋਵੇਗੀ ਰਵਾਨਾ-ਰਾਜਾ ਕੁਮਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।