25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਨਸ਼ੇ ਦਾ ਸੇਵਨ ਕਰਦੇ 2 ਵਿਅਕਤੀ ਗਿ੍ਫ਼ਤਾਰ, ਨਾਮਜ਼ਦ

ਅਜੀਤ ਡੈਸਕ 19-06-2025
ਜਲਾਲਾਬਾਦ, 18 ਜੂਨ (ਹਰਪ੍ਰੀਤ ਸਿੰਘ ਪਰੂਥੀ)-ਥਾਣਾ ਵੈਰੋਕੇ ਦੀ ਪੁਲਿਸ ਵੱਲੋਂ ਦਾਣਾ ਮੰਡੀ ਜੈਮਲਵਾਲਾ ਦੇ ਕੋਲ ਨਸ਼ੇ ਦਾ ਸੇਵਨ ਕਰਦੇ ਦੋ ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਹਾਇਕ ਥਾਣੇਦਾਰ ਮਹਿੰਦਰ ਸਿੰਘ ਨੇ ਦੱਸਿਆ ਕਿ ਉਹ ਸਮੇਤ ਪੁਲਿਸ ਪਾਰਟੀ ਗਸ਼ਤ ਦੇ ਦੌਰਾਨ ਮੰਡੀ ਜੈਮਲ ਵਾਲਾ ਦੇ ਕੋਲ ਪੁੱਜੇ ਤਾਂ ਪੁਰਾਣੇ ਸ਼ੈੱਡ ਹੇਠ 2 ਨੌਜਵਾਨ ਵਿਅਕਤੀ ਬੈਠੇ ਸਨ, ਜੋ ਲਾਈਟਰ ਦੀ ਮਦਦ ਨਾਲ ਨਸ਼ੇ ਦਾ ਸੇਵਨ ਕਰ ਰਹੇ ਦਿਖਾਈ ਦਿੱਤੇ, ਪੁਲਿਸ ਪਾਰਟੀ ਦੀ ਗੱਡੀ ਦੇਖ ਕੇ ਖਿਸਕਣ ਲੱਗੇ ਪਰ ਪੁਲਿਸ ਪਾਰਟੀ ਨੇ ਇਨ੍ਹਾਂ ਵਿਅਕਤੀਆਂ ਨੂੰ ਕਾਬੂ ਕਰਕੇ ਨਾਮ-ਪਤਾ ਪੁੱਛਿਆ ਗਿਆ ਤਾਂ ਇਨ੍ਹਾਂ ਨੇ ਲਖਵਿੰਦਰ ਸਿੰਘ ਪੁੱਤਰ ਚੰਦ ਸਿੰਘ ਵਾਸੀ ਚੱਕ ਬਲੋਚਾ ਉਰਫ਼ ਮਹਾਲਮ ਅਤੇ ਅਜੇ ਕੁਮਾਰ ਪੁੱਤਰ ਸ਼ਾਮ ਸਿੰਘ ਵਾਸੀ ਢਾਬ ਖ਼ੁਸ਼ਹਾਲ ਜੋਈਆ ਦੱਸਿਆ | ਪੁਲਿਸ ਨੇ ਇਨ੍ਹਾਂ ਵਿਅਕਤੀਆਂ ਕੋਲੋਂ ਅੱਗ ਲਗਾਉਣ ਵਾਲਾ ਲਾਈਟਰ, ਸਿਲਵਰ ਪੰਨੀ ਅਤੇ 10 ਰੁਪਏ (ਭਾਰਤੀ ਕਰੰਸੀ) ਦਾ ਥੋੜ੍ਹਾ ਜਲਿਆ ਨੋਟ ਬਰਾਮਦ ਕੀਤਾ | ਜਿਸ ਦੇ ਬਾਅਦ ਥਾਣਾ ਵੈਰੋਕੇ ਵਿਖੇ ਮੁਕੱਦਮਾ ਨੰਬਰ 74 ਮਿਤੀ 17-06-2025 ਨੂੰ ਧਾਰਾ 27/61/85 ਐਨ.ਡੀ.ਪੀ.ਐੱਸ. ਐਕਟ ਤਹਿਤ ਦਰਜ ਕਰਕੇ ਪੁਲਿਸ ਵੱਲੋਂ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ |

ਪਿਛਲੀ ਖ਼ਬਰ ਨਸ਼ੀਲੇ ਕੈਪਸੂਲਾਂ ਸਮੇਤ 1 ਵਿਅਕਤੀ ਕਾਬੂ ਅਗਲੀ ਖ਼ਬਰ ਰਾਜ ਸਭਾ ਮੈਂਬਰ ਸੰਧੂ ਵਲੋਂ ਭਾਰਤ-ਕੈਨੇਡਾ ਸੰਬੰਧਾਂ ਦੀ ਮੁੜ ਬਹਾਲੀ 'ਚ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਦੀ ਸ਼ਲਾਘਾ <...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।