11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2025

ਰਾਜਸਥਾਨ ਦੇ ਵਿਧਾਇਕ ਗੁਰਵੀਰ ਸਿੰਘ ਬਰਾੜ ਰਾਜਸਥਾਨ ਨੂੰ ਪੂਰਾ ਨਹਿਰੀ ਪਾਣੀ ਦੇਣ ਦੀ ਮੰਗ ਨੂੰ ਲੈ ਕੇ ਪੰਜਾਬ ਦੇ ਰਾਜਪਾਲ ਨੂੰ ਮਿਲੇ

ਰਾਜਸਥਾਨ ਦੇ ਭਾਜਪਾ ਵਿਧਾਇਕ ਗੁਰਵੀਰ ਸਿੰਘ ਬਰਾੜ ਨਹਿਰੀ ਪਾਣੀ ਦੀ ਮੰਗ ਨੂੰ ਲੈ ਕੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੂੰ ਮਿਲਦੇ ਹੋਏ | ਅਜੀਤ ਤਸਵੀਰ <br/> 20-06-2025
ਅਬੋਹਰ, 19 ਜੂਨ (ਸੁਖਜੀਤ ਸਿੰਘ ਬਰਾੜ)-ਰਾਜਸਥਾਨ ਦੇ ਸਾਦੁਲਸ਼ਹਿਰ (ਮਟੀਲੀ) ਵਿਧਾਨ ਸਭਾ ਹਲਕੇ ਤੋਂ ਭਾਜਪਾ ਵਿਧਾਇਕ ਗੁਰਵੀਰ ਸਿੰਘ ਬਰਾੜ ਰਾਜਸਥਾਨ ਨੂੰ ਬਣਾ ਪੂਰਾ ਨਹਿਰੀ ਪਾਣੀ ਦੇਣ ਦੀ ਮੰਗ ਨੂੰ ਲੈ ਕੇ ਚੰਡੀਗੜ੍ਹ ਵਿਖੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੂੰ ਮਿਲੇ | ਵਿਧਾਇਕ ਗੁਰਵੀਰ ਸਿੰਘ ਬਰਾੜ ਨੇ 'ਅਜੀਤ' ਨੂੰ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਪੰਜਾਬ ਕੇ ਰਾਜਪਾਲ ਨੂੰ ਮੰਗ ਪੱਤਰ ਦਿੰਦਿਆਂ ਮੰਗ ਕੀਤੀ ਕਿ ਰਾਜਸਥਾਨ ਦੇ ਗੰਗਾਨਗਰ ਆਦਿ ਜ਼ਿਲਿ੍ਹਆਂ ਨੂੰ ਸਿੰਚਾਈ ਲਈ ਨਹਿਰੀ ਪਾਣੀ ਪੰਜਾਬ ਦੇ ਹਰੀਕੇ ਪੱਤਣ ਤੋਂ ਜਿੱਥੇ ਸਤਲੁਜ ਅਤੇ ਬਿਆਸ ਦਰਿਆ ਮਿਲਦੇ ਹਨ | ਉੱਥੋਂ ਰਾਜਸਥਾਨ ਨੂੰ ਜਾਂਦੀ ਗੰਗ ਕਨਾਲ ਨਹਿਰ (ਬੀਕਾਨੇਰ ਨਹਿਰ) ਰਾਹੀਂ ਜਾਂਦਾ ਹੈ | ਸਮਝੌਤੇ ਤਹਿਤ ਇਸ ਨਹਿਰ ਰਾਹੀ ਰਾਜਸਥਾਨ ਨੂੰ 2500 ਕਿਊਸਿਕ ਨਹਿਰੀ ਪਾਣੀ ਮਿਲਣਾ ਮੁਕੱਰਰ ਹੋਇਆ ਹੈ | ਪਰ ਇਸ ਸਮੇਂ ਇਸ ਨਹਿਰ 'ਚ ਸਿਰਫ਼ 1270 ਕਿਊਸਿਕ ਪਾਣੀ ਹੀ ਚੱਲ ਰਿਹਾ ਹੈ | ਭਾਵ ਮਿਥੇ ਪਾਣੀ ਨਾਲੋਂ ਅੱਧਾ ਪਾਣੀ ਹੀ ਰਾਜਸਥਾਨ ਨੂੰ ਮਿਲ ਰਿਹਾ ਹੈ | ਜਿਸ ਕਰਕੇ ਰਾਜਸਥਾਨ ਦੇ ਗੰਗਾਨਗਰ ਆਦਿ ਜ਼ਿਲਿ੍ਹਆਂ 'ਚ ਕਿੰਨੂ ਮਾਲਟੇ ਦੇ ਬਾਗ਼, ਫ਼ਸਲਾਂ, ਗੰਨੇ ਦੀਆਂ ਫ਼ਸਲਾਂ, ਸੁੱਕ ਰਹੀਆਂ ਹਨ | ਗੰਗਾਨਗਰ ਇਲਾਕੇ ਦਾ ਤਾਪਮਾਨ ਵੀ ਪੂਰੇ ਭਾਰਤ 'ਚ ਸਭ ਤੋਂ ਵਧ 47 ਡਿਗਰੀ ਚੱਲ ਰਿਹਾ ਹੈ | ਉਨ੍ਹਾਂ ਪੰਜਾਬ ਦੇ ਰਾਜਪਾਲ ਤੋਂ ਮੰਗ ਕੀਤੀ ਹੈ ਕਿ ਪੰਜਾਬ ਦੇ ਹਰੀਕੇ ਪੱਤਣ ਤੋਂ ਰਾਜਸਥਾਨ ਨੂੰ ਬਣਦਾ 2500 ਕਿਊਸਿਕ ਪਾਣੀ ਪੂਰਾ ਛੱਡਿਆ ਜਾਵੇ |
ਪਿਛਲੀ ਖ਼ਬਰ ਅੰਤਰਰਾਸ਼ਟਰੀ ਯੋਗਾ ਦਿਵਸ ਮੌਕੇ ਜ਼ਿਲ੍ਹੇ ਵਿਚ ਵੱਖ-ਵੱਖ ਥਾਵਾਂ 'ਤੇ ਹੋਣਗੇ ਸਮਾਗਮ ਅਗਲੀ ਖ਼ਬਰ ਖ਼ਾਦਾਂ ਦੀ ਸੁਚੱਜੀ ਵਰਤੋਂ ਲਈ ਮਿੱਟੀ ਦੀ ਟੈਸਟਿੰਗ ਜ਼ਰੂਰੀ- ਮੁੱਖ ਖੇਤੀਬਾੜੀ ਅਫ਼ਸਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।