ਫ਼ਿਰੋਜ਼ਪੁਰ, 20 ਜੂਨ (ਗੁਰਿੰਦਰ ਸਿੰਘ)-ਹਾ-ਹਾ-ਬੀ ਹੈਪੀ ਗਰੁੱਪ ਫ਼ਿਰੋਜ਼ਪੁਰ ਵਲੋਂ ਅੰਤਰ ਰਾਸ਼ਟਰੀ ਯੋਗ ਦਿਵਸ ਨੂੰ ਸਮਰਪਿਤ ਚੌਥਾ ਸਾਲਾਨਾ ਯੋਗ ਕੈਂਪ ਬਾਗੀ ਪਾਰਕ ਬਾਬਾ ਨਾਮਦੇਵ ਚੌਕ ਫ਼ਿਰੋਜ਼ਪੁਰ ਸ਼ਹਿਰ ਵਿਖੇ ਲਗਾਇਆ ਜਾ ਰਿਹਾ ਹੈ | ਤਿੰਨ ਦਿਨਾਂ ਇਸ ਯੋਗਾ ਕੈਂਪ ਦਾ ਉਦਘਾਟਨ ਡਾ. ਕਮਲ ਬਾਗੀ ਵਲੋਂ ਸ਼ਮ੍ਹਾਂ ਰੌਸ਼ਨ ਕਰਕੇ ਕੀਤਾ | ਪ੍ਰੋਜੈਕਟ ਚੇਅਰਐਨ ਗੁਰਦੇਵ ਸਿੰਘ ਜੋਸਨ ਵਲੋਂ ਆਏ ਹੋਵੇ ਮਹਿਮਾਨਾਂ ਨੂੰ ਜੀ ਆਇਆ ਆਖਿਆ ਅਤੇ ਕੈਂਪ ਸਬੰਧੀ ਜਾਣਕਾਰੀ ਦਿੱਤੀ | ਗਰੁੱਪ ਸਰਪ੍ਰਸਤ ਅਮਰਜੀਤ ਸਿੰਘ ਭੋਗਲ ਨੇ ਅੰਤਰਰਾਸ਼ਟਰੀ ਯੋਗ ਦਿਵਸ ਅਤੇ ਕੈਂਪ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਸਾਂਝੀ ਕੀਤੀ | ਕੈਂਪ ਵਿਚੋਂ ਸੁਧੀਰ ਕੁਮਾਰ ਯੋਗ ਪ੍ਰਚਾਰਕ ਅਤੇ ਉਨ੍ਹਾਂ ਦੀ ਟੀਮ ਵਲੋਂ ਕੈਂਪਰਾਂ ਨੂੰ ਵੱਖ ਵੱਖ ਤਰ੍ਹਾਂ ਦੇ ਯੋਗ ਆਸਨਾ ਸਬੰਧੀ ਜਾਣਕਾਰੀ ਦਿੱਤੀ | ਜਿਸ ਵਿਚ ਗਰੁੱਪ ਦੇ ਯੋਗਾ ਗੁਰੂ ਜੁਗਲ ਕਿਸ਼ੋਰ ਨੇ ਵੀ ਸਹਿਯੋਗ ਕੀਤਾ | ਡਾ. ਸੁਰਿੰਦਰ ਕਪੂਰ ਸਕੱਤਰ, ਰੌਸ਼ਨ ਬਜਾਜ ਖ਼ਜ਼ਾਨਚੀ ਤੋਂ ਇਲਾਵਾ ਪ੍ਰਬੰਧਕੀ ਕਮੇਟੀ ਦੇ ਮੈਂਬਰ ਜਗੀਰ ਸਿੰਘ, ਸੁਰਿੰਦਰ ਸਿੰਘ, ਪਵਨ ਗੁਪਤਾ, ਮੱਖਣ ਲਾਲ, ਰਾਮ ਅਵਤਾਰ, ਅਸ਼ਵਨੀ ਗੁਪਤਾ, ਪ੍ਰਮੋਦ ਵਰਮਾ, ਗੌਰਵ ਸਹਿਗਲ ਅਤੇ ਸਮੂਹ ਮੈਂਬਰਾਂ ਨੇ ਵਿਸ਼ੇਸ਼ ਯੋਗਦਾਨ ਪਾਇਆ | ਕੈਂਪ ਦੇ ਦੂਜੇ ਦਿਨ ਵਿਸ਼ੇਸ਼ ਤੌਰ 'ਤੇ ਪਹੁੰਚੇ ਕੁਲਦੀਪ ਸਿੰਘ ਭੁੱਲਰ ਯੋਗ ਪ੍ਰਚਾਰਕ ਯੋਗ ਰਾਹੀਂ ਵੱਖ-ਵੱਖ ਤਰ੍ਹਾਂ ਦੀਆਂ ਬਿਮਾਰੀਆਂ ਜਿਵੇਂ ਜੋੜਾਂ ਦਾ ਦਰਦ, ਹਾਈ ਬਲੱਡ ਪਰੈਸ਼ਰ, ਗੱਠੀਆਂ, ਪੋਲੀਓ ਅਤੇ ਦਿਲ ਦੇ ਰੋਗਾਂ ਤੋਂ ਕਿਵੇਂ ਬਚਿਆ ਜਾ ਸਕਦਾ ਹੈ, ਬਾਰੇ ਗਿਆਨ ਭਰਪੂਰ ਜਾਣਕਾਰੀ ਸਾਂਝੀ ਕੀਤੀ | ਡਾ. ਗੁਰਨਾਮ ਸਿੰਘ ਸਕੱਤਰ ਜ਼ਿਲ੍ਹਾ ਯੋਗ ਐਸੋਸੀਏਸ਼ਨ ਆਪਣੀ ਟੀਮ ਅਤੇ ਯੋਗ ਪ੍ਰਚਾਰਕਾਂ ਤੋਂ ਇਲਾਵਾ ਸੀ.ਐੱਮ ਦੀ ਯੋਗਸ਼ਾਲਾ ਦੇ ਯੋਗ ਪ੍ਰਚਾਰਕਾਂ ਅਤੇ ਯੋਗ ਸਾਧਨਾ ਨੇ ਵੀ ਸ਼ਮੂਲੀਅਤ ਕੀਤੀ | ਕੈਂਪ ਸਬੰਧੀ ਜਾਣਕਾਰੀ ਦਿੰਦੇ ਹੋਏ ਦੇਵਰਾਜ ਖੁੱਲਰ ਗਰੁੱਪ ਪ੍ਰਧਾਨ ਨੇ ਦੱਸਿਆ ਕਿ ਕੈਂਪ ਦੇ ਪਹਿਲੇ ਦਿਨ 165 ਜਦੋਂ ਕਿ ਦੂਸਰੇ ਦਿਨ 185 ਦੇ ਕਰੀਬ ਯੋਗ ਸਾਧਨਾ ਅਤੇ ਯੋਗਾ ਪ੍ਰਚਾਰਕਾਂ ਨੇ ਹਿੱਸਾ ਲਿਆ | ਉਨ੍ਹਾਂ ਦੱਸਿਆ ਕਿ ਕੈਂਪ ਦੀ ਸਮਾਪਤੀ ਮੌਕੇ ਭੁਪਿੰਦਰ ਸਿੰਘ ਸਿੱਧੂ ਐੱਸ.ਐੱਸ.ਪੀ. ਫ਼ਿਰੋਜ਼ਪੁਰ ਬਤੌਰ ਮੁੱਖ ਮਹਿਮਾਨ ਜਦੋਂ ਕਿ ਡਾ. ਅਨਿਰੁੱਧ ਗੁਪਤਾ ਸੀ.ਈ.ਓ ਡੀ.ਸੀ.ਐੱਮ ਗਰੁੱਪ ਅਤੇ ਰਾਸ਼ਟਰੀ ਪ੍ਰਧਾਨ ਯੋਗ ਐਸੋਸੀਏਸ਼ਨ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚ ਰਹੇ ਹਨ |