01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2025

ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਵਲੋਂ ਮੁੱਦਕੀ ਵਿਖੇ ਪਾਣੀ ਸਪਲਾਈ ਲਾਈਨ ਵਿਛਾਉਣ ਦਾ ਕੀਤਾ ਉਦਘਾਟਨ

ਮੁੱਦਕੀ ਵਿਖੇ ਉਦਘਾਟਨ ਕਰਦੇ ਹੋਏ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ, ਨਾਲ ਹਨ ਵਿਧਾਇਕ ਰਜਨੀਸ਼ ਦਹੀਯਾ, ਵਿਧਾਇਕ ਨਰੇਸ਼ ਕਟਾਰੀਆ ਅਤੇ ਹੋਰ | ਤਸਵੀਰ-ਭਾਰਤ ਭੂਸ਼ਨ ਅਗਰਵਾਲ <br/> 21-06-2025
ਮੁੱਦਕੀ, 20 ਜੂਨ (ਭਾਰਤ ਭੂਸ਼ਨ ਅਗਰਵਾਲ/ਭੁਪਿੰਦਰ ਸਿੰਘ)-ਪੰਜਾਬ ਦੇ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਵਲੋਂ ਅੱਜ ਕਸਬਾ ਮੁੱਦਕੀ ਵਿਖੇ ਅਮਰੁਤ 2.0 ਸਕੀਮ ਅਧੀਨ 14.27 ਕਰੋੜ ਰੁਪਏ ਦੀ ਲਾਗਤ ਨਾਲ ਪਾਣੀ ਵਾਲੀ ਸਪਲਾਈ ਲਾਈਨ ਵਿਛਾਉਣ ਦਾ ਉਦਘਾਟਨ ਕੀਤਾ ਗਿਆ | ਇਸ ਮੌਕੇ ਹਲਕਾ ਫ਼ਿਰੋਜ਼ਪੁਰ ਦਿਹਾਤੀ ਦੇ ਵਿਧਾਇਕ ਐਡਵੋਕੇਟ ਰਜਨੀਸ਼ ਕੁਮਾਰ ਦਹੀਯਾ, ਹਲਕਾ ਜ਼ੀਰਾ ਦੇ ਵਿਧਾਇਕ ਨਰੇਸ਼ ਕਟਾਰੀਆ ਅਤੇ ਡਿਪਟੀ ਕਮਿਸ਼ਨਰ ਦੀਪਸ਼ਿਖਾ ਸ਼ਰਮਾ ਹਾਜ਼ਰ ਸਨ | ਹਾਜ਼ਰ ਲੋਕਾਂ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਨੇ ਕਿਹਾ ਕਿ ਜਿੱਥੇ 1 ਟਿਊਬਵੈੱਲ ਅਤੇ 1 ਪੁਰਾਣਾ ਨਹਿਰੀ ਮੌਜੂਦਾ ਸਮੇਂ ਕਸਬੇ ਦੀ 30 ਫ਼ੀਸਦੀ ਆਬਾਦੀ ਨੂੰ ਵਾਟਰ ਸਪਲਾਈ ਪਾਣੀ ਆਧਾਰਿਤ ਵਾਟਰ ਟਰੀਟਮੈਂਟ ਪਲਾਂਟ ਬਣਿਆ ਹੋਇਆ ਹੈ ਅਤੇ ਤਕਰੀਬਨ 10 ਕਿੱਲੋਮੀਟਰ ਪਲਾਸਟਿਕ/ਏ.ਸੀ ਦੀ ਵਾਟਰ ਸਪਲਾਈ ਲਾਈਨ ਵੱਖ-ਵੱਖ ਸਕੀਮਾਂ ਅਧੀਨ ਪਹਿਲਾਂ ਲੱਗੀ ਹੋਈ ਹੈ | ਇਨ੍ਹਾਂ ਵਾਟਰ ਸਪਲਾਈ ਦੀਆਂ ਪੁਰਾਣੀਆਂ ਪਾਈਪਾਂ ਦੀ ਹਾਲਤ ਖਸਤਾ ਹੋ ਚੁੱਕੀ ਹੈ | ਉਨ੍ਹਾਂ ਕਿਹਾ ਕਿ ਪਹਿਲਾਂ ਲੱਗੀਆਂ ਪੁਰਾਣੀਆਂ ਵਾਟਰ ਸਪਲਾਈ ਪਾਈਪਾਂ ਨੂੰ ਬਦਲਣ ਅਤੇ ਬਾਕੀ ਦੀ ਰਹਿੰਦੀ ਆਬਾਦੀ ਨੂੰ ਵਾਟਰ ਸਪਲਾਈ ਦੀ ਸਹੂਲਤ ਦੇਣ ਵਾਸਤੇ ਵੱਖ-ਵੱਖ ਇਲਾਕਿਆਂ ਵਿਚ ਤਕਰੀਬਨ 32.69 ਕਿੱਲੋਮੀਟਰ ਲੰਬਾਈ ਵਿਚ ਪੀਣ ਵਾਲੇ ਪਾਣੀ ਦੀਆਂ ਨਵੀਆਂ ਪਾਈਪਾਂ ਪਾਉਣ, ਘਰਾਂ ਦੇ ਪੀਣ ਵਾਲੇ ਪਾਣੀ ਦੇ ਕੁਨੈਕਸ਼ਨ (2448 ਨੰਬਰ) ਕਰਨ ਅਤੇ 1 ਪਾਣੀ ਦੀ ਉੱਚੀ ਟੈਂਕੀ (0.50 ਲੱਖ ਗੈਲਨ ਸਮਰੱਥਾ) ਬਣਾਉਣ ਦਾ ਕੰਮ ਅਮਰੁਤ 2.0 ਸਕੀਮ ਅਧੀਨ ਅੱਜ ਮੌਕੇ 'ਤੇ ਸ਼ੁਰੂ ਕੀਤਾ ਜਾ ਰਿਹਾ ਹੈ, ਜਿਸ 'ਤੇ 14.27 ਕਰੋੜ ਰੁਪਏ ਖ਼ਰਚ ਕੀਤੇ ਜਾਣਗੇ | ਉਨ੍ਹਾਂ ਕਿਹਾ ਕਿ ਇਸ ਪੋ੍ਰਜੈਕਟ ਦਾ ਕੰਮ 15 ਮਹੀਨਿਆਂ 'ਚ ਮੁਕੰਮਲ ਕਰ ਦਿੱਤਾ ਜਾਵੇਗਾ | ਕੈਬਨਿਟ ਮੰਤਰੀ ਡਾ: ਰਵਜੋਤ ਸਿੰਘ ਨੇ ਕਿਹਾ ਕਿ ਇਹ ਸਹੂਲਤ ਮਿਲ ਜਾਣ ਨਾਲ ਸੌ ਫ਼ੀਸਦੀ ਆਬਾਦੀ ਨੂੰ ਸਾਫ਼ ਪੀਣ ਵਾਲਾ ਪਾਣੀ ਸਹੀ ਮਾਤਰਾ ਵਿਚ ਮੁਹੱਈਆ ਹੋ ਜਾਵੇਗਾ | ਇਸ ਤੋਂ ਇਲਾਵਾ ਪੁਰਾਣੇ ਵਾਟਰ ਟਰੀਟਮੈਂਟ ਪਲਾਂਟ ਦੀ ਜਗ੍ਹਾ ਇਕ ਨਵਾਂ 3 ਐਮ.ਐਲ.ਡੀ ਸਮਰੱਥਾ ਦਾ ਵਾਟਰ ਟਰੀਟਮੈਂਟ ਪਲਾਂਟ ਬਣਾਇਆ ਜਾਣਾ ਹੈ, ਜਿਸ ਦੀ ਡੀ.ਪੀ.ਆਰ ਲਾਗਤ 20.05 ਕਰੋੜ ਪ੍ਰਵਾਨ ਹੋ ਚੁੱਕੀ ਹੈ ਅਤੇ ਇਹ ਕੰਮ ਵੀ ਜਲਦ ਹੀ ਸ਼ੁਰੂ ਕਰਵਾ ਦਿੱਤਾ ਜਾਵੇਗਾ | ਇਸ ਮੌਕੇ ਡਿਪਟੀ ਕਮਿਸ਼ਨਰ ਦੀਪਸ਼ਿਖਾ ਸ਼ਰਮਾ ਨੇ ਆਪਣੇ ਸੰਬੋਧਨ 'ਚ ਇਸ ਪੋ੍ਰਜੈਕਟ ਬਾਰੇ ਵਿਸਥਾਰ ਸਹਿਤ ਦੱਸਿਆ | ਇਸ ਮੌਕੇ ਨਗਰ ਪੰਚਾਇਤ ਮੁੱਦਕੀ ਦੇ ਪ੍ਰਧਾਨ ਗੁਰਜੀਤ ਕੌਰ ਬਰਾੜ, ਸਾਬਕਾ ਚੇਅਰਮੈਨ ਸੁਖਵਿੰਦਰ ਸਿੰਘ ਕਾਕਾ ਬਰਾੜ, ਉੱਘੇ ਕਾਰੋਬਾਰੀ ਰੌਸ਼ਨ ਲਾਲ ਮਨਚੰਦਾ ਐਮ.ਸੀ., ਐਮ.ਐਲ.ਏ. ਸਲਾਹਕਾਰ ਕਮੇਟੀ ਮੈਂਬਰ ਡਾ: ਕੁਲਦੀਪ ਸਿੰਘ ਨਾਗੀ, ਮਹਿੰਦਰ ਸਿੰਘ ਭੁੱਚੋ ਕਾ ਐਮ.ਸੀ., ਨਿਮਰਤ ਸਿੰਘ ਭੁੱਚੋ ਕਾ, ਜਤਿੰਦਰ ਸਿੰਘ ਘਾਲੀ ਐਮ.ਸੀ., ਦਵਿੰਦਰ ਕੁਮਾਰ ਪਿੰਕਾ ਐਮ.ਸੀ., ਛਿੰਦਰ ਸਿੰਘ ਐਮ.ਸੀ., ਗੁਰਪ੍ਰੀਤ ਸਿੰਘ ਗੋਪਾ ਬਰਾੜ, ਚੇਅਰਮੈਨ ਬੇਅੰਤ ਸਿੰਘ ਹਕੂਮਤ ਸਿੰਘ ਵਾਲਾ, ਬਲਾਕ ਪ੍ਰਧਾਨ ਜਗਤਾਰ ਸਿੰਘ, ਰੌਬੀ ਸੰਧੂ ਪੀ.ਏ., ਸਵਰਨ ਸਿੰਘ ਗੋਲਣ, ਦਰਸ਼ਨ ਗਰੇਵਾਲ, ਨਰਿੰਦਰ ਕੁਮਾਰ ਨੋਨੀ, ਬਲਾਕ ਪ੍ਰਧਾਨ ਪਿੰ੍ਰਸ ਗੁਪਤਾ, ਜਸਵਰਨ ਸਿੰਘ ਔਲਖ, ਗੁਰਨਾਮ ਸਿੰਘ ਸਰਪੰਚ ਚੰਦੜ, ਸੁਖਪ੍ਰੀਤ ਨਿੱਕਾ ਬਲਾਕ ਪ੍ਰਧਾਨ, ਜਗਤਾਰ ਸਿੰਘ ਢੁੱਟਾ ਬਲਾਕ ਪ੍ਰਧਾਨ, ਮਹਿਕਮੇ ਦੇ ਵੱਖ-ਵੱਖ ਅਧਿਕਾਰੀ ਹਾਜ਼ਰ ਸਨ |
ਪਿਛਲੀ ਖ਼ਬਰ ਅਮਰਜੀਤ ਮਹਿਤਾ ਨੇ ਬਾਬਾ ਦੀਪ ਸਿੰਘ ਨਗਰ ਸਥਿਤ ਡਿਸਪੋਜ਼ਲ ਦਾ ਕੀਤਾ ਦੌਰਾ ਅਗਲੀ ਖ਼ਬਰ ਸਿਹਤ ਵਿਭਾਗ ਦੀਆਂ ਵੱਖ-ਵੱਖ ਟੀਮਾਂ ਵਲੋਂ ਵੱਖ-ਵੱਖ ਥਾਵਾਂ 'ਤੇ ਡੇਂਗੂ ਲਾਰਵੇ ਦੀ ਕੀਤੀ ਭਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।