01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2025

ਅੰਤਰਰਾਸ਼ਟਰੀ ਯੋਗਾ ਦਿਵਸ ਮੌਕੇ ਬਹੁਮੰਤਵੀ ਖੇਡ ਸਟੇਡੀਅਮ ਜਲਾਲਾਬਾਦ ਵਿਖੇ ਕਰਵਾਇਆ ਜਾਵੇਗਾ ਯੋਗਾ ਦਿਵਸ ਸਮਾਗਮ-ਐੱਸ.ਡੀ.ਐੱਮ.

ਅਜੀਤ ਡੈਸਕ 21-06-2025
ਜਲਾਲਾਬਾਦ, 20 ਜੂਨ (ਜਤਿੰਦਰ ਪਾਲ ਸਿੰਘ)-ਕੌਮਾਂਤਰੀ ਯੋਗਾ ਦਿਵਸ ਦੇ ਮੱਦੇ ਨਜ਼ਰ 21 ਜੂਨ ਨੂੰ ਬਹੁਮੰਤਵੀ ਖੇਡ ਸਟੇਡੀਅਮ ਜਲਾਲਾਬਾਦ ਵਿਖੇ ਯੋਗਾ ਦਿਵਸ ਕਰਵਾਇਆ ਜਾ ਰਿਹਾ ਹੈ¢ ਇਹ ਜਾਣਕਾਰੀ ਐੱਸ ਡੀ ਐੱਮ ਜਲਾਲਾਬਾਦ ਕੰਵਰਜੀਤ ਸਿੰਘ ਮਾਨ ਨੇ ਦਿੰਦੇ ਹੋਏ ਕਿਹਾ ਕਿ ਇਹ ਸਮਾਗਮ ਸਬ ਡਵੀਜ਼ਨ ਪੱਧਰ 'ਤੇ ਮਨਾਏ ਜਾ ਰਹੇ ਹਨ¢ ਐੱਸ.ਡੀ.ਐੱਮ. ਨੇ ਕਿਹਾ ਕਿ ਯੋਗਾ ਦਿਵਸ ਦਾ ਸਮਾਗਮ ਸਵੇਰੇ 5:30 ਵਜੇ ਤੋਂ ਲੈ ਕੇ ਸਵੇਰੇ 6:30 ਵਜੇ ਤੱਕ ਮਨਾਇਆ ਜਾਵੇਗਾ¢ ਸਮਾਗਮ'ਚ ਮਾਹਿਰ ਟਰੇਨਰ ਦੀ ਅਗਵਾਈ ਹੇਠ ਹਲਕਾ ਵਾਸੀਆਂ ਨੂੰ ਯੋਗ ਅਭਿਆਸ ਕਰਵਾਏ ਜਾਣਗੇ¢ ਉਨ੍ਹਾਂ ਕਿਹਾ ਕਿ ਸਿਹਤ ਦੀ ਤੰਦਰੁਸਤੀ ਤੇ ਮਾਨਸਿਕ ਤੇ ਸਰੀਰਕ ਤੌਰ ਨੂੰ ਮਜ਼ਬੂਤੀ ਪ੍ਰਦਾਨ ਕਰਨ ਵਿਚ ਯੋਗਾ ਬਹੁਤ ਸਹਾਈ ਹੁੰਦਾ ਹੈ ¢ ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਸਮਾਗਮ ਵਿਚ ਵੱਧ ਚੜ੍ਹ ਕੇ ਸ਼ਮੂਲੀਅਤ ਕੀਤੀ ਜਾਵੇ ¢
ਪਿਛਲੀ ਖ਼ਬਰ ਫ਼ਾਜ਼ਿਲਕਾ 'ਚ ਲੱਗਣਗੀਆਂ 1.25 ਕਰੋੜ ਦੀਆਂ ਸਟਰੀਟ ਲਾਈਟਾਂ, ਵਿਧਾਇਕ ਸਵਨਾ ਨੇ ਕੀਤਾ ਐਲਾਨ ਅਗਲੀ ਖ਼ਬਰ ਹੈਰੋਇਨ ਸਮੇਤ ਦੋ ਜਣੇ ਗਿ੍ਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।