02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2025

ਪੀ.ਓ ਸਟਾਫ਼ ਨੇ ਭਗੌੜਾ ਕੀਤਾ ਕਾਬੂ

ਅਜੀਤ ਡੈਸਕ 21-06-2025
ਜਲਾਲਾਬਾਦ, 20 ਜੂਨ (ਜਤਿੰਦਰ ਪਾਲ ਸਿੰਘ)-ਪੀ ਓ ਸਟਾਫ਼ ਵਲ਼ੋਂ ਲਗਾਤਾਰ ਕਾਨੂੰਨ ਦੇ ਭਗੌੜੇ ਦੋਸ਼ੀਆਂ ਨੂੰ ਕਾਬੂ ਕੀਤਾ ਜਾ ਰਿਹਾ ਹੈ, ਹੁਣ ਇੱਕ ਹੋਰ ਦੋਸ਼ੀ ਨੂੰ ਕਾਬੂ ਕਰਨ ਵਿਚ ਪੀ ਓ ਸਟਾਫ਼ ਨੇ ਸਫਲਤਾ ਹਾਸਲ ਕੀਤੀ ਹੈ¢ ਪੀ ਓ ਸਟਾਫ਼ ਦੇ ਇੰਚਾਰਜ ਏ ਐੱਸ ਆਈ ਰਤਨ ਲਾਲ ਨੇ ਦੱਸਿਆ ਕਿ ਮਾਨਯੋਗ ਐੱਸ ਐੱਸ ਪੀ ਫ਼ਾਜ਼ਿਲਕਾ ਗੁਰਮੀਤ ਸਿੰਘ, ਐੱਸ ਪੀ ਡੀ ਪ੍ਰਦੀਪ ਸਿੰਘ ਸੰਧੂ ਅਤੇ ਡੀ ਐੱਸ ਪੀ ਬਲਕਾਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਹੇਠ ਚੱਲ ਰਹੀ ਮੁਹਿੰਮ ਅਧੀਨ ਇਹ ਕਾਰਵਾਈ ਕੀਤੀ ਗਈ ਹੈ¢ ਕਾਬੂ ਕੀਤਾ ਗਿਆ ਦੋਸ਼ੀ ਹੈਪੀ ਵਾਸੀ ਰੁਕਨਪੁਰਾ, ਥਾਣਾ ਖੂਈ ਖੇੜਾ, ਹਾਲ ਆਬਾਦ ਪਿੰਡ ਸ਼ਾਕੂਰ, ਥਾਣਾ ਘੱਲ ਖ਼ੁਰਦ, ਜ਼ਿਲ੍ਹਾ ਫ਼ਿਰੋਜ਼ਪੁਰ ਵਿਰੁੱਧ ਮੁਕੱਦਮਾ ਨੰਬਰ 133/2022, ਧਾਰਾ 323, 324, 34, 201 ਆਈ ਪੀ ਸੀ ਅਧੀਨ ਥਾਣਾ ਖੂਈਆਂ ਸਰਵਣ ਵਿਚ ਪਰਚਾ ਦਰਜ ਸੀ¢ ਉਹ 1 ਮਈ 2025 ਨੂੰ ਅਦਾਲਤ ਵਿਚ ਪੇਸ਼ ਨਹੀਂ ਹੋਇਆ ਸੀ, ਜਿਸ ਕਾਰਨ ਉਸ ਨੂੰ ਭਗੌੜਾ ਘੋਸ਼ਿਤ ਕੀਤਾ ਗਿਆ ਸੀ¢ ਦੋਸ਼ੀ ਨੂੰ ਗਿ੍ਫ਼ਤਾਰ ਕਰਕੇ ਅਗਲੇਰੀ ਕਾਰਵਾਈ ਲਈ ਪੁਲਿਸ ਹਵਾਲੇ ਕਰ ਦਿੱਤਾ ਗਿਆ ਹੈ¢ ਇਸ ਮੌਕੇ ਏ ਐੱਸ ਆਈ ਰਮੇਸ਼ ਕੁਮਾਰ, ਐੱਚ ਸੀ ਜਸਵਿੰਦਰ ਸਿੰਘ, ਐੱਚ ਸੀ ਜਰਨੈਲ ਸਿੰਘ, ਐੱਚ ਸੀ ਪ੍ਰੇਮ ਸਿੰਘ ਅਤੇ ਸੁਨੀਤਾ ਰਾਣੀ ਹਾਜ਼ਰ ਸਨ¢
ਪਿਛਲੀ ਖ਼ਬਰ ਸ਼ੇਰ ਸਿੰਘ ਘੁਬਾਇਆ ਨੇ ਸਕੂਲ ਨੂੰ ਆਰ.ਓ ਸਿਸਟਮ ਅਤੇ ਵਾਟਰ ਕੂਲਰ ਕੀਤਾ ਭੇਟ ਅਗਲੀ ਖ਼ਬਰ 370 ਗਰਾਮ ਹੈਰੋਇਨ ਸਣੇ ਇਕ ਵਿਅਕਤੀ ਕਾਬੂ, ਪਰਚਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।