27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-06-2025

ਕੁੱਟਮਾਰ ਕਰਨ ਦੇ ਦੋਸ਼ਾਂ ਹੇਠ 6 ਖ਼ਿਲਾਫ਼ ਮੁਕੱਦਮਾ ਦਰਜ

ਅਜੀਤ ਡੈਸਕ 23-06-2025
ਗੁਰੂਹਰਸਹਾਏ, 22 ਜੂਨ (ਹਰਚਰਨ ਸਿੰਘ ਸੰਧੂ)- ਥਾਣਾ ਗੁਰੂਹਰਸਹਾਏ ਪੁਲਿਸ ਵਲੋਂ ਇਕ ਵਿਅਕਤੀ ਦੀ ਕੁੱਟਮਾਰ ਕਰਨ ਦੇ ਦੋਸ਼ਾਂ ਹੇਠ ਔਰਤ ਸਮੇਤ 6 ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਹੈ | ਸਿਵਲ ਹਸਪਤਾਲ ਫ਼ਿਰੋਜ਼ਪੁਰ ਵਿਖੇ ਜੇਰੇ ਇਲਾਜ ਬਗੀਚ ਚੰਦ ਪੁੱਤਰ ਦੇਸ ਰਾਜ ਵਾਸੀ ਮੋਹਨ ਕੇ ਹਿਠਾੜ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਮੁੱਦਈ ਦੀ ਘਰ ਵਿਚ ਹੀ ਆਟੇ ਦੀ ਚੱਕੀ ਹੈ ਤੇ ਮੁੱਦਈ ਅਤੇ ਦੋਸ਼ੀਆਨ ਉਕਤਾਨ ਆਪਸ ਵਿਚ ਪਰਿਵਾਰਕ ਮੈਂਬਰ ਹੀ ਹਨ, ਜਿਨ੍ਹਾਂ ਦਾ ਆਪਸ ਵਿਚ ਜ਼ਮੀਨ ਦੀ ਵੰਡ ਨੂੰ ਲੈ ਕੇ ਲੜਾਈ ਝਗੜਾ ਹੈ, ਜੋ ਮਿਤੀ 18 ਜੂਨ ਨੂੰ ਦੋਸ਼ੀਆਨ ਉਕਤਾਨ ਨੇ ਹਮਸ਼ਵਰਾ ਮੁਸੱਲਾ ਹਥਿਆਰ ਹੋ ਕੇ ਮੁੱਦਈ ਦੇ ਸੱਟਾਂ ਮਾਰੀਆਂ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ | ਸਹਾਇਕ ਥਾਣੇਦਾਰ ਮਹੇਸ਼ ਸਿੰਘ ਨੇ ਦੱਸਿਆ ਕਿ ਪੁਲਿਸ ਵਲੋਂ ਸ਼ਿਕਾਇਤਕਰਤਾ ਦੇ ਬਿਆਨਾਂ 'ਤੇ ਕਾਰਵਾਈ ਕਰਦਿਆਂ ਮੁਲਜ਼ਮ ਮਿਲਖ ਰਾਜ ਪੁੱਤਰ ਸੁਦਾਗਰ ਰਾਮ, ਲਵਪ੍ਰੀਤ ਪੁੱਤਰ ਮਿਲਖ ਰਾਜ, ਰਜਨੀ ਬਾਲਾ ਪੁੱਤਰੀ ਮਿਲਖ ਰਾਜ, ਅਵਿਨਾਸ਼ ਚੰਦਰ ਪੁੱਤਰ ਹੰਸ ਰਾਜ, ਗੌਤਮ ਕੁਮਾਰ ਪੁੱਤਰ ਅਵਿਨਾਸ਼ ਚੰਦਰ ਵਾਸੀਆਨ ਮੋਹਨ ਕੇ ਹਿਠਾੜ, ਕੇਵਲ ਕਿ੍ਸ਼ਨ ਪੁੱਤਰ ਸੱਤਪਾਲ ਵਾਸੀ ਰੁਕਨਾ ਬਸਤੀ ਮੋਹਨ ਕੇ ਹਿਠਾੜ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਅਧੀਨ ਮੁਕੱਦਮਾ ਦਰਜ ਕੀਤਾ ਹੈ |
ਪਿਛਲੀ ਖ਼ਬਰ ਮੰਗਾਂ ਸੰਬੰਧੀ ਸਫ਼ਾਈ ਸੇਵਕਾਂ ਨੇ ਮੰਤਰੀ ਰਵਜੋਤ ਸਿੰਘ ਨੂੰ ਦਿੱਤਾ ਮੰਗ ਪੱਤਰ ਅਗਲੀ ਖ਼ਬਰ 50 ਗ੍ਰਾਮ ਹੈਰੋਇਨ ਸਮੇਤ ਵਿਅਕਤੀ ਕਾਬੂ, ਮਾਮਲਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।