ਅਬੋਹਰ, 22 ਜੂਨ (ਸੁਖਜੀਤ ਸਿੰਘ ਬਰਾੜ)- ਥਾਣਾ ਖੂਈਆਂ ਸਰਵਰ ਪੁਲਿਸ ਵਲ਼ੋਂ ਬਾਹਰਲਿਆਂ ਸ਼ਰਾਬ ਠੇਕਿਆਂ ਤੋਂ ਲਿਆ ਕੇ ਨਜਾਇਜ਼ ਸ਼ਰਾਬ ਵੇਚਣ ਦੇ ਸਬੰਧ ਵਿਚ ਪਿੰਡ ਪੰਜਕੋਸੀ ਦੇ ਤਿੰਨ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ | ਥਾਣਾ ਪੁਲਿਸ ਤੋਂ ਮਿਲੀ ਜਾਣਕਾਰੀ ਮੁਤਾਬਿਕ ਹੌਲਦਾਰ ਗੁਰਸੇਵਕ ਸਿੰਘ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਰਵੀ ਕੁਮਾਰ ਪੁੱਤਰ ਰਾਧੇ ਸ਼ਾਮ, ਵਰਿੰਦਰ ਕੁਮਾਰ ਉਰਫ਼ ਵੀਰੂ ਪੁੱਤਰ ਮਹੇਸ਼ ਕੁਮਾਰ, ਸੁਰਿੰਦਰ ਕੁਮਾਰ ਪੁੱਤਰ ਰਾਜਾ ਰਾਮ ਤਿੰਨੇ ਵਾਸੀ ਪਿੰਡ ਪੰਜਕੋਸੀ ਜੋ ਕਿ ਬਾਹਰਲਿਆਂ ਸ਼ਰਾਬ ਠੇਕਿਆਂ ਤੋਂ ਨਜਾਇਜ਼ ਸ਼ਰਾਬ ਲਿਆ ਕੇ ਆਪਣੇ ਪਿੰਡ ਦੇ ਨੇੜਲੇ ਇਲਾਕਿਆਂ 'ਚ ਇਹ ਨਜਾਇਜ਼ ਸ਼ਰਾਬ ਵੇਚਦੇ ਹਨ | ਇਸ ਗੁਪਤ ਸੂਚਨਾ ਦੇ ਆਧਾਰ 'ਤੇ ਹੌਲਦਾਰ ਗੁਰਸੇਵਕ ਸਿੰਘ ਪੁਲਿਸ ਪਾਰਟੀ ਸਮੇਤ ਛਾਪੇਮਾਰੀ ਕਰ ਰਵੀ ਕੁਮਾਰ ਨੂੰ ਤਾਂ 156 ਬੋਤਲਾਂ ਨਜਾਇਜ਼ ਸ਼ਰਾਬ (ਪੰਜਾਬ ਮੇਡ) ਸਮੇਤ ਗਿ੍ਫ਼ਤਾਰ ਕਰ ਲਿਆ ਹੈ | ਜਦ ਕਿ ਉਸ ਦੇ ਦੋ ਸਾਥੀ ਫ਼ਰਾਰ ਹਨ | ਥਾਣਾ ਪੁਲਿਸ ਵਲ਼ੋਂ ਉਕਤ ਤਿੰਨਾ ਖ਼ਿਲਾਫ਼ ਵੱਖ-ਵੱਖ ਧਰਾਵਾਂ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ |