28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-06-2025

ਨਹਿਰੀ ਪਾਣੀ ਬਚਾਓ ਸੁਝਾਓ ਕਮੇਟੀ ਦੇ ਮੈਂਬਰਾਂ ਦੀ ਮੀਟਿੰਗ

ਅਜੀਤ ਡੈਸਕ 23-06-2025
ਜਲਾਲਾਬਾਦ, 22 ਜੂਨ (ਹਰਪ੍ਰੀਤ ਸਿੰਘ ਪਰੂਥੀ)- ਨਹਿਰੀ ਪਾਣੀ ਬਚਾਓ ਸੁਝਾਓ ਕਮੇਟੀ (ਸਿੰਚਾਈ ਹੇਠ ਰਕਬਾ ਜ਼ਿਲ੍ਹਾ ਫਿਰੋਜ਼ਪੁਰ-ਫਾਜ਼ਿਲਕਾ) ਵਲ਼ੋਂ ਅੱਜ ਮਾਰਕੀਟ ਕਮੇਟੀ ਦਫ਼ਤਰ ਜਲਾਲਾਬਾਦ ਵਿਖੇ ਮੀਟਿੰਗ ਕੀਤੀ ਗਈ ਜਿਸ ਵਿਚ ਕਮੇਟੀ ਮੈਂਬਰ ਅਸ਼ੋਕ ਦਹੂਜਾ, ਚੰਦਰ ਪ੍ਰਕਾਸ਼ ਕਾਲੜਾ, ਸੁਰਿੰਦਰ ਕੁਮਾਰ, ਬਲਦੇਵ ਸਰਪੰਚ, ਬਲਜਿੰਦਰ ਕੰਬੋਜ, ਹੁਕਮ ਚੰਦ, ਜਗਦੀਸ਼ ਜਗਦੀਸ਼ ਮਿੱਡਾ, ਸੰਜੀਵ ਛਾਬੜਾ, ਰਮੇਸ਼ ਸਰਪੰਚ ਆਦਿ ਮੌਜੂਦ ਸਨ | ਮੀਟਿੰਗ ਦੇ ਦੌਰਾਨ ਕਮੇਟੀ ਮੈਂਬਰਾਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪਿਛਲੇ ਕਰੀਬ 3 ਸਾਲਾਂ ਤੋਂ ਲਾਧੂਕਾ ਡਿਸਟੀਬਿਟਰੀ 'ਚ ਖ਼ਾਮੀਆਂ ਬਾਰੇ ਵਿਭਾਗ ਨੂੰ ਜਾਣੂ ਕਰਵਾਉਣ ਦੇ ਬਾਵਜੂਦ ਵੀ ਕੋਈ ਯੋਗ ਕਾਰਵਾਈ ਨਹੀਂ ਕੀਤੀ ਗਈ ਹੈ | ਕਮੇਟੀ ਆਗੂਆਂ ਨੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਕਿ ਲਾਧੂਕਾ ਰਜਬਾਹ ਨਹਿਰ ਦੀ ਪਿਛਲੇ 3 ਸਾਲ ਤੋਂ ਸਫ਼ਾਈ ਨਹੀਂ ਹੋਈ ਹੈ | ਪਿਛਲੇ ਸਾਲ 2024 ਦੌਰਾਨ 12 ਮੋਘੇ ਟੁੱਟ ਚੁੱਕੇ ਸਨ, ਉਨ੍ਹਾਂ ਦੀ ਰਿਪੇਅਰ ਕਰਕੇ ਤਿਆਰ ਨਹੀਂ ਕੀਤੇ ਗਏ | ਕੁਤਬਗੜ੍ਹ ਮਾਈਨਰ ਦੇ ਨਵੀਨੀਕਰਨ ਤੇ ਰੱਖ-ਰਖਾਅ ਨਹੀਂ ਹੋਇਆ | ਨਵੀਂ ਬਣਾਈ ਲਮੋਚੜ ਮਾਈਨਰ 'ਚ ਪਾਣੀ ਆਉਣ ਤੋਂ ਪਹਿਲਾਂ ਹੀ ਤਰੇੜਾਂ ਦਾ ਸ਼ਿਕਾਰ ਹੋ ਗਈ ਹੈ | ਲਮੋਚੜ ਮਾਈਨਰ ਵਿਚੋਂ ਮੋਘਿਆਂ ਵਿਚ ਪਾਣੀ ਜਾਣ ਦੀ ਬਜਾਏ ਸੇਮ ਨਾਲ਼ੀ ਵਿਚ ਪੈ ਰਿਹਾ ਹੈ | ਲੱਖੋਂ ਕੇ ਬਹਿਰਾਮ ਹੈੱਡ ਵਰਕਸ ਤੋਂ ਪੂਰਾ ਪਾਣੀ ਛੱਡ ਕੇ ਅੱਗੇ ਜਾ ਕੇ ਪ੍ਰਗਟ ਸਾਹਿਬ ਕੋਲ ਜੋ ਨਵੀਂ ਸਕੈਪ ਬਣਾਈ ਹੈ ਉੱਥੇ ਨਹਿਰ ਵਿਚ ਡਾਫ ਲਾ ਕੇ ਸਕੈਪ ਨੂੰ ਪਾਣੀ ਛੱਡ ਦਿੱਤਾ ਜਾਂਦਾ ਹੈ, ਜਦੋਂਕਿ ਅੱਗੇ ਪਾਣੀ ਘਟਾ ਦਿੱਤਾ ਜਾਂਦਾ ਹੈ ਤੇ ਨਹਿਰ ਵਿਚ ਪਾਣੀ ਘਟਾਅ ਦਿੱਤਾ ਜਾਂਦਾ ਹੈ ਜਿਸ ਕਾਰਨ ਮੋਘਿਆਂ ਤੇ ਅੱਗੇ ਪਾਣੀ ਪੂਰਾ ਨਹੀਂ ਆਉਂਦਾ ਹੈ | ਉਹ ਪਾਣੀ ਮੋਘਿਆਂ ਤੋਂ ਹੇਠਾਂ ਪੱਧਰ 'ਤੇ ਜਾਂਦਾ ਹੋਇਆ ਟਾਈਲਾਂ ਤੋਂ ਹੁੰਦਾ ਹੋਇਆ ਫ਼ਜ਼ੂਲ ਸੇਮ ਨਾਲੀ ਵਿਚ ਚਲਾ ਜਾਂਦਾ ਹੈ | ਇਸ ਨਾਲ ਪੰਜਾਬ ਸਰਕਾਰ ਤੇ ਨਹਿਰੀ ਵਿਭਾਗ ਦੀ ਕਾਰਜਸ਼ੈਲੀ ਨੂੰ ਠਿੱਬੀ ਲਾਉਣ ਦੀ ਕੋਸ਼ਿਸ਼ ਹੋ ਰਹੀ ਹੈ | ਕਮੇਟੀ ਮੈਂਬਰਾਂ ਨੇ ਕਿਹਾ ਕਿ ਸਰਕਾਰ ਅਤੇ ਜਲ ਸਰੋਤ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਨਹਿਰੀ ਪਾਣੀ ਨੂੰ ਸੁਚਾਰੂ ਢੰਗ ਨਾਲ ਹਰੇਕ ਮੋਘਿਆਂ ਤੱਕ ਪਾਣੀ ਪਹੁੰਚਾਉਣ ਲਈ ਯਤਨਸ਼ੀਲ ਹਨ ਪਰ ਮਹਿਕਮੇ ਦੇ ਹੇਠਲੇ ਪੱਧਰ 'ਤੇ ਲੋੜੀਂਦਾ ਸਟਾਫ਼ ਸਰਕਾਰ ਦੀ ਕਾਰਜਸ਼ੈਲੀ ਨੂੰ ਠਿੱਬੀ ਲਾਉਣ ਦੀ ਕੋਸ਼ਿਸ਼ ਕਰ ਰਿਹਾ ਹੈ | ਇਸ ਲਈ ਕਮੇਟੀ ਦੀ ਮੰਗ ਹੈ ਕਿ ਲਾਧੂਕਾ ਡਿਸਟੀਬਿਟਰੀ ਵਿਚ ਪਾਈਆ ਜਾਣ ਵਾਲੀਆਂ ਕਮੀਆਂ ਨੂੰ ਤੁਰੰਤ ਦੂਰ ਕੀਤਾ ਜਾਵੇ ਤਾਂ ਜੋ ਕਿਸਾਨਾਂ ਨੂੰ ਨਹਿਰੀ ਪਾਣੀ ਸਹੀ ਢੰਗ ਨਾਲ ਮਿਲ ਸਕੇ |
ਪਿਛਲੀ ਖ਼ਬਰ 10 ਗਰਾਮ ਹੈਰੋਇਨ ਸਣੇ 2 ਵਿਅਕਤੀ ਕਾਬੂ ਅਗਲੀ ਖ਼ਬਰ ਸਰਪੰਚ ਕਿੰਗਪਾਲ ਸਿੰਘ ਦਾਨੇਵਾਲੀਆ ਨੇ ਨੌਜਵਾਨਾਂ ਨੂੰ ਖੇਡਾਂ ਦਾ ਸਾਮਾਨ ਵੰਡਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।