10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਸਤਲੁਜ ਕਿਨਾਰੇ ਪਿੰਡ ਵਾੜਾ ਕਾਲੀ ਰਾਉਨ ਵਿਖੇ ਅੱਧੀ ਰਾਤ ਤੱਕ ਸੇਵਾ ਕਰਦੇ ਰਹੇ ਸੰਤ ਬਾਬਾ ਸੁੱਖਾ ਸਿੰਘ

ਅਜੀਤ ਡੈਸਕ 23-09-2025
ਮੱਖੂ, 22 ਸਤੰਬਰ (ਕੁਲਵਿੰਦਰ ਸਿੰਘ ਸੰਧੂ) -ਜ਼ਿਲ੍ਹਾ ਫ਼ਿਰੋਜ਼ਪੁਰ ਦੇ ਪਿੰਡ ਵਾੜਾ ਕਾਲੀ ਰਾਉਨ ਵਿਖੇ ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਵਲੋਂ 13 ਸਤੰਬਰ ਨੂੰ ਸੇਵਾ ਆਰੰਭ ਕੀਤੀ ਗਈ ਸੀ, ਜਿੱਥੇ ਬੰਨ੍ਹ ਬਚਾਉਣ ਲਈ ਸੰਤ ਬਾਬਾ ਸੁੱਖਾ ਸਿੰਘ ਤੇ ਸੰਤ ਬਾਬਾ ਹਾਕਮ ਸਿੰਘ ਦੀ ਅਗਵਾਈ ਵਿਚ ਸੰਗਤ ਲਗਾਤਾਰ ਦਿਨ ਰਾਤ ਸੇਵਾ ਵਿਚ ਲੱਗੀ ਹੈ | ਬੀਤੀ ਰਾਤ ਇਸ ਬੰਨ੍ਹ 'ਤੇ ਸੰਤ ਬਾਬਾ ਸੁੱਖਾ ਸਿੰਘ ਸੰਗਤਾਂ ਨਾਲ ਦੇਰ ਰਾਤ ਤੱਕ ਹੱਥੀ ਸੇਵਾ ਕਰਦੇ ਰਹੇ | ਇਸ ਥਾਂ 'ਤੇ ਸਤਲੁਜ ਦੇ ਪਾਣੀ ਨਾਲ ਕਈ ਪਰਿਵਾਰਾਂ ਨੂੰ ਬਹੁਤ ਵੱਡਾ ਨੁਕਸਾਨ ਪਹੁੰਚਿਆ ਹੈ | ਅੱਜ ਇਸ ਸੇਵਾ ਵਿਚ ਯੋਗਦਾਨ ਪਾਉਂਦਿਆਂ ਜ਼ਿਲ੍ਹਾ ਮੋਗਾ ਤਹਿਸੀਲ ਕੋਟ ਈਸੇ ਖਾਂ ਦੇ ਰੰਡਿਆਲਾ ਦੇ ਸਰਪੰਚ ਤਰਸੇਮ ਸਿੰਘ ਤੇ ਸਾਬਕਾ ਸਰਪੰਚ ਗੁਰਮੀਤ ਸਿੰਘ, ਲਾਭ ਸਿੰਘ, ਨਿਰਮਲ ਸਿੰਘ, ਬਲਜਿੰਦਰ ਸਿੰਘ ਤੇ ਸਮੂਹ ਨਗਰ ਨਿਵਾਸੀ ਮਿੱਟੀ ਦੀਆਂ 60 ਟਰਾਲੀਆਂ ਲੈ ਕੇ ਪਹੁੰਚੇ | ਉਨ੍ਹਾਂ ਵਲੋਂ ਕੁੱਲ 100 ਟਰਾਲੀਆਂ ਮਿੱਟੀ ਦੀਆਂ ਭੇਜੀਆਂ ਜਾਣੀਆਂ ਹਨ ਜਿਨ੍ਹਾਂ ਵਿਚੋਂ 40 ਅਗਲੇ ਦਿਨਾਂ ਵਿਚ ਪਹੁੰਚ ਜਾਣਗੀਆਂ | ਇਸ ਮੌਕੇ ਸੰਪਰਦਾਇ ਦੇ ਜਥੇਦਾਰ ਬਾਬਰ ਸਿੰਘ ਨੇ ਮਿੱਟੀ ਦੀ ਸੇਵਾ ਲੈ ਕੇ ਪਹੁੰਚੇ ਨੌਜਵਾਨਾਂ ਨੂੰ ਸਨਮਾਨਿਤ ਕੀਤਾ | ਜ਼ਿਕਰਯੋਗ ਹੈ ਕਿ ਸੰਪਰਦਾਇ ਵਲੋਂ ਚੱਕ ਪੱਤੀ ਬਾਲੂ ਬਹਾਦਰ ਤੇ ਬਾਊਪੁਰ ਜਦੀਦ ਸਮੇਤ ਹੋਰ ਕਈ ਇਲਾਕਿਆਂ 'ਚ ਬੰਨ੍ਹ ਬੰਨ੍ਹਣ ਦੀਆਂ ਸੇਵਾਵਾਂ ਜਾਰੀ ਹਨ | ਇਸ ਮੌਕੇ ਸੰਗਤਾਂ ਲਈ ਗੁਰੂ ਕੇ ਲੰਗਰ ਦਾ ਖੁੱਲ੍ਹਾ ਪ੍ਰਬੰਧ ਕੀਤਾ ਗਿਆ | ਸੇਵਾ ਕਰਨ ਵਾਲੀ ਸੰਗਤ ਵਿਚ ਸਰਪੰਚ ਗੁਰਜੰਟ ਸਿੰਘ, ਰੇਸ਼ਮ ਸਿੰਘ, ਕੁਲਦੀਪ ਸਿੰਘ, ਜੱਜ ਸਿੰਘ, ਪ੍ਰਤਾਪ ਸਿੰਘ, ਸਤਨਾਮ ਸਿੰਘ ਸੋਨੂੰ, ਨਛੱਤਰ ਸਿੰਘ, ਮੁਖਤਿਆਰ ਸਿੰਘ ਤੇ ਹੋਰ ਕਈ ਪਤਵੰਤੇ ਹਾਜ਼ਰ ਸਨ |
ਪਿਛਲੀ ਖ਼ਬਰ ਪਿੰਡ ਵਾੜਾ ਵਰਿਆਮ ਸਿੰਘ ਵਾਲਾ ਲਈ ਚੇਅਰਮੈਨ ਚੰਦ ਸਿੰਘ ਗਿੱਲ ਵਲੋਂ 2 ਲੱਖ ਰੁਪਏ ਦਾ ਚੈੱਕ ਭੇਟ <br/> ਅਗਲੀ ਖ਼ਬਰ ਯੂ.ਪੀ. ਦੀ ਸੰਸਥਾ ਨੇ ਹੜ੍ਹ ਪੀੜਤਾਂ ਲਈ ਭੇਜੀ ਰਾਹਤ ਸਮੱਗਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।