10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਫ਼ਿਰੋਜ਼ਪੁਰ-ਫ਼ਾਜ਼ਿਲਕਾ ਮਾਰਗ ਦੀ ਸਫਾਈ ਲਈ ਚੱਲ ਪਈ ਲਹਿਰ, ਪਿੰਡ-ਪਿੰਡ ਜੁਟ ਗਏ ਹਿੰਮਤੀ ਨੌਜਵਾਨ <br/>

ਫ਼ਿਰੋਜ਼ਪੁਰ-ਫ਼ਾਜ਼ਿਲਕਾ ਮਾਰਗ ਦੇ ਕਿਨਾਰਿਆਂ ਤੋਂ ਝਾੜ-ਬੂਟੀ ਦੀ ਸਫ਼ਾਈ ਕਰਦੇ ਹੋਏ ਪਿੰਡ ਅਲਫੂ ਕੇ ਤੇ ਲੱਖੋਂ ਕੇ ਬਹਿਰਾਮ ਢਾਣੀਆਂ ਦੇ ਹਿੰਮਤੀ ਨੌਜਵਾਨ | ਤਸਵੀਰਾਂ-ਰਾਜਿੰਦਰ ਸਿੰਘ ਹਾਂਡਾ <br/> 23-09-2025
ਮਮਦੋਟ, 22 ਸਤੰਬਰ (ਰਾਜਿੰਦਰ ਸਿੰਘ ਹਾਂਡਾ)- ਬੀਤੇ ਪਰਸੋ ਪਿੰਡ ਹਾਮਦ ਦੇ ਹਿੰਮਤੀ ਨੌਜਵਾਨਾਂ ਵਲਾੋ ਫ਼ਿਰੋਜ਼ਪੁਰ-ਫ਼ਾਜ਼ਿਲਕਾ ਮੁੱਖ ਮਾਰਗ ਦੇ ਕਿਨਾਰਿਆਂ ਤੋਂ ਘਾਹ-ਫੂਸ, ਝਾੜੀਆਂ ਤੇ ਦਰਖਤਾਂ ਦੀਆਂ ਵਧੀਆਂ ਟਾਹਣੀਆਂ ਹਟਾ ਕੇ ਸੜਕ ਦੇ ਕਿਨਾਰਿਆਂ ਦੀ ਸਾਫ-ਸਫਾਈ ਦਾ ਕੰਮ ਸ਼ੁਰੂ ਕੀਤਾ ਗਿਆ ਸੀ, ਜਿਸਤੋਂ ਬਾਅਦ ਇਸ ਮਾਰਗ ਦੀ ਸਫ਼ਾਈ ਲਈ ਇਲਾਕੇ ਦੇ ਹਿੰਮਤੀ ਨੌਜਵਾਨਾਂ ਨੇ ਮੈਦਾਨ ਵਿਚ ਉਤਰ ਕੇ ਕਮਰਕੱਸੇ ਕਰ ਲਏ ਹਨ ਤੇ ਮੁੱਖ ਮਾਰਗ ਦੀ ਸਫ਼ਾਈ ਲਈ ਪਿੰਡ-ਪਿੰਡ ਲਹਿਰ ਸ਼ੁਰੂ ਹੋ ਗਈ ਹੈ | ਪਿੰਡ ਹਾਮਦ ਤੋਂ ਅਗਲੇ ਪਿੰਡ ਅਲਫੂ ਕੇ ਦੇ ਨੌਜਵਾਨਾਂ ਨੇ ਬੀਤੇ ਕੱਲ੍ਹ ਆਪਣੇ ਪਿੰਡ ਦੇ ਇਲਾਕੇ ਵਿਚੋਂ ਸੜਕ ਦੀ ਸਫ਼ਾਈ ਲਈ ਮੁਹਿੰਮ ਨੂੰ ਅੱਗੇ ਵਧਾਇਆ ਤੇ ਅੱਜ ਫਿਰ ਪਿੰਡ ਅਲਫੂ ਕੇ ਤੇ ਲੱਖੋਂ ਕੇ ਬਹਿਰਾਮ ਦੀਆਂ ਅਗਲੀਆਂ ਢਾਣੀਆਂ 'ਤੇ ਵਸੇ ਨੌਜਵਾਨ ਵੀ ਆਪਣੇ ਟਰੈਕਟਰ ਤੋਂ ਜੇ.ਸੀ.ਬੀ. ਮਸ਼ੀਨ ਤੇ ਹੋਰ ਸਾਜ਼ੋ ਸਾਮਾਨ ਲੈ ਕੇ ਇਸ ਮੁਹਿੰਮ ਵਿਚ ਸ਼ਾਮਿਲ ਹੋ ਗਏ ਹਨ ਤੇ ਸਫ਼ਾਈ ਮੁਹਿੰਮ ਹੁਣ ਲੱਖੋਂ ਕੇ ਬਹਿਰਾਮ ਦੇ ਇਲਾਕੇ ਵਿਚ ਦਾਖਲ ਹੋ ਗਈ ਹੈ, ਜਿਸ ਨੂੰ ਹੁਣ ਅਗਲੇ ਪਿੰਡਾਂ ਦੇ ਨੌਜਵਾਨਾਂ ਨੇ ਵੀ ਅੱਗੇ ਵਧਾਉਣਾ ਸ਼ੁਰੂ ਕਰ ਦਿੱਤਾ ਹੈ, ਜਿਸ ਤਰ੍ਹਾਂ ਇਹ ਸਫ਼ਾਈ ਮੁਹਿੰਮ ਇਕ ਲਹਿਰ ਬਣ ਕੇ ਅੱਗੇ ਵਧ ਰਹੀ ਹੈ, ਉਮੀਦ ਹੈ ਕਿ ਫ਼ਿਰੋਜ਼ਪੁਰ ਤੱਕ ਪਿੰਡਾਂ ਦੇ ਹਿੰਮਤੀ ਨੌਜਵਾਨ ਆਪਣੇ ਪੱਧਰ 'ਤੇ ਹੀ ਇਸ ਮਾਰਗ ਦੇ ਕਿਨਾਰਿਆਂ ਦੀ ਸਫ਼ਾਈ ਕਰ ਦੇਣਗੇ | ਸਫ਼ਾਈ ਮੁਹਿੰਮ ਚਲਾ ਰਹੇ ਨੌਜਵਾਨਾਂ ਗੁਰਪ੍ਰੀਤ ਸਿੰਘ, ਹਰਜੀਤ ਸਿੰਘ ਅਲਫੂ ਕੇ, ਸੁਖਦੇਵ ਸਿੰਘ, ਜਗਜੀਤ ਸਿੰਘ ਹੁੰਦਲ ਤੇ ਗੁਰਚਰਨ ਸਿੰਘ ਲੱਖੋਂ ਕੇ ਬਹਿਰਾਮ ਨੇ ਦੱਸਿਆ ਕਿ ਟੋਲ ਟੈਕਸ ਕੰਪਨੀ ਦਾ ਠੇਕਾ ਖਤਮ ਹੋਣ ਤੋਂ ਬਾਅਦ ਇਸ ਮਾਰਗ ਦੀ ਸਾਫ-ਸਫ਼ਾਈ ਤੇ ਸਾਂਭ-ਸੰਭਾਲ ਵੱਲ ਪੰਜਾਬ ਸਰਕਾਰ ਤੇ ਸਬੰਧਤ ਵਿਭਾਗ ਨੇ ਕੋਈ ਧਿਆਨ ਨਹੀਂ ਦਿੱਤਾ ਜਿਸ ਕਾਰਨ ਸੜਕ ਵਿਚਕਾਰ ਆਈਆਂ ਝਾੜ-ਬੂਟੀਆਂ ਤੇ ਦਰਖਤਾਂ ਦੀਆਂ ਟਾਹਣੀਆਂ ਕਾਰਨ ਰਾਹਗੀਰ ਕਾਫ਼ੀ ਪਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਹਨ, ਆਉਣ ਵਾਲੇ ਦਿਨਾਂ ਵਿਚ ਬੀੜ ਬਾਬਾ ਬੁੱਢਾ ਸਾਹਿਬ ਵਿਖੇ ਮਨਾਏ ਜਾਣ ਵਾਲੇ ਸਾਲਾਨਾ ਜੋੜ ਮੇਲੇ ਤੇ ਸੰਗਤਾਂ ਇਸ ਮਾਰਗ ਰਾਹੀਂ ਪੈਦਲ ਜਾਂਦੀਆਂ ਹਨ, ਜਿਨ੍ਹਾਂ ਨੂੰ ਸੜਕ ਕਿਨਾਰੇ ਤੁਰਦਿਆਂ ਕੋਈ ਮੁਸ਼ਕਿਲ ਨਾ ਆਵੇ ਜਾਂ ਕੋਈ ਹਾਦਸਾ ਨਾ ਵਾਪਰੇ ਇਸ ਲਈ ਉਨ੍ਹਾਂ ਵਲੋਂ ਆਪਣੇ ਪੱਧਰ 'ਤੇ ਇਸ ਮਾਰਗ ਦੀ ਸਫ਼ਾਈ ਲਈ ਮੁਹਿੰਮ ਸ਼ੁਰੂ ਕੀਤੀ ਹੈ, ਉਨ੍ਹਾਂ ਨੇ ਅਗਲੇ ਪਿੰਡਾਂ ਦੇ ਨੌਜਵਾਨਾਂ ਨੂੰ ਵੀ ਇਸ ਲਹਿਰ ਦਾ ਹਿੱਸਾ ਬਣਨ ਦੀ ਅਪੀਲ ਕੀਤੀ ਹੈ |

ਪਿਛਲੀ ਖ਼ਬਰ ਹੜ੍ਹ ਪ੍ਰਭਾਵਿਤ ਪਿੰਡਾਂ 'ਚ ਪਹੁੰਚੇ ਫ਼ਿਲਮ ਅਭਿਨੇਤਾ ਗੈਵੀ ਚਾਹਲ ਅਗਲੀ ਖ਼ਬਰ ਡੀ.ਐੱਸ.ਪੀ. ਦਫ਼ਤਰ ਵਿਖੇ ਧਰਨਾ 24 ਨੂੰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।