ਫ਼ਿਰੋਜ਼ਪੁਰ, 16 ਅਕਤੂਬਰ(ਰਾਕੇਸ਼ ਚਾਵਲਾ)- ਸਦਰ ਪੁਲਿਸ ਵਲੋਂ ਹੈਰੋਇਨ ਬਰਾਮਦਗੀ 'ਚ ਅਣਪਛਾਤੇ ਵਿਰੁੱਧ ਮਾਮਲਾ ਦਰਜ ਕੀਤਾ ਹੈ | ਮਿਲੀ ਜਾਣਕਾਰੀ ਅਨੁਸਾਰ ਬੀ.ਐੱਸ.ਐੱਸ. ਦੇ ਜਵਾਨਾਂ ਨੇ ਸਰਹੱਦੀ ਪਿੰਡ ਜਲੋਂ ਕੇ ਦੇ ਖੇਤਾਂ ਵਿਚ 582 ਗਰਾਮ ਹੈਰੋਇਨ ਦਾ ਇਕ ਪੈਕਟ ਬਰਾਮਦ ਕੀਤਾ ਸੀ | ਜਾਣਕਾਰੀ ਦਿੰਦੇ ਹੋਏ ਥਾਣਾ ਸਹਾਇਕ ਥਾਣੇਦਾਰ ਸੁਖਬੀਰ ਸਿੰਘ ਨੇ ਦੱਸਿਆ ਕਿ ਉਹ ਸਮੇਤ ਪੁਲਿਸ ਪਾਰਟੀ ਦੇ ਦੌਰਾਨੇ ਗਸ਼ਤ ਸੀ ਤਾਂ ਜਦ ਉਹ ਹੈੱਡ ਹੁਸੈਨੀਵਾਲਾ ਪੁੱਜੀ ਤਾਂ ਬੀ.ਐੱਸ.ਐੱਫ. ਦੀ ਪਾਰਟੀ ਮਿਲੀ, ਜਿਨ੍ਹਾਂ ਨੇ ਦੱਸਿਆ ਕਿ ਜਲੋਂ ਕੇ ਪਿੰਡ ਦੇ ਖੇਤਾਂ 'ਚ ਕੋਈ ਨਸ਼ੀਲੀ ਵਸਤੂ ਪਈ ਹੈ ਜਿਸ 'ਤੇ ਜਾ ਕੇ ਵੇਖਿਆ ਤਾਂ ਹੈਰੋਇਨ ਦਾ ਪੈਕਟ ਪਿਆ ਸੀ, ਜੋ ਕਿਸੇ ਨੇ ਪਾਕਿਸਤਾਨੀ ਸਮਗਲਰਾਂ ਰਾਹੀਂ ਮੰਗਵਾਇਆ ਸੀ ਜਿਸ ਦਾ ਵਜ਼ਨ ਕਰਨ 'ਤੇ 582 ਗਰਾਮ ਹੈਰੋਇਨ ਬਰਾਮਦ ਹੋਈ | ਪੁਲਿਸ ਨੇ ਦੱਸਿਆ ਕਿ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ |