ਜ਼ੀਰਾ,16 ਅਕਤੂਬਰ (ਰਜਨੀਸ਼ ਕਥੂਰੀਆ)- ਸੁਭਾਸ਼ ਕਾਲੋਨੀ ਨਿਵਾਸੀ ਇਕ ਵਿਅਕਤੀ ਦੀ ਘਰ ਦੇ ਬਾਹਰ ਖੜੀ ਸਕੂਟਰੀ ਦਿਨ ਦਿਹਾੜੇ ਚੋਰੀ ਹੋ ਗਈ ਜਿਸ ਦੀ ਫੁਟੇਜ ਸੀ.ਸੀ.ਟੀ.ਵੀ. ਕੈਮਰੇ ਵਿਚ ਕੈਦ ਹੋ ਗਈ ਹੈ | ਸ਼ਿਵਮ ਕਾਲੜਾ ਪੁੱਤਰ ਸੰਦੀਪ ਕਾਲੜਾ ਵਾਸੀ ਸੁਭਾਸ਼ ਕਾਲੋਨੀ ਵਾਰਡ ਨੰਬਰ 14 ਜ਼ੀਰਾ ਨੇ ਥਾਣਾ ਸਿਟੀ ਜ਼ੀਰਾ ਦੀ ਪੁਲਿਸ ਨੂੰ ਦਿੱਤੀ ਲਿਖਤੀ ਸ਼ਿਕਾਇਤ ਵਿਚ ਦੱਸਿਆ ਹੈ ਕਿ ਉਸ ਨੇ ਆਪਣੀ ਐਕਟਿਵਾ ਸਕੂਟਰੀ ਸ਼ਾਮ ਕਰੀਬ ਸਾਢੇ ਤਿੰਨ ਵਜੇ ਆਪਣੇ ਘਰ ਦੇ ਬਾਹਰ ਖੜੀ ਕੀਤੀ ਸੀ | ਕੁੱਝ ਸਮੇਂ ਬਾਅਦ ਉਸ ਨੇ ਵਾਪਸ ਆ ਕੇ ਵੇਖਿਆ ਤਾਂ ਅਣਪਛਾਤੇ ਚੋਰਾਂ ਵਲੋਂ ਉਸ ਦੀ ਸਕੂਟਰੀ ਚੋਰੀ ਕਰ ਲਈ ਗਈ ਸੀ | ਉਸ ਨੇ ਹੋਰ ਦੱਸਿਆ ਕਿ ਉਸ ਨੇ ਆਪਣੀ ਚੋਰੀ ਹੋਈ ਐਕਟਿਵਾ ਸਕੂਟਰੀ ਦੀ ਕਾਫ਼ੀ ਤਲਾਸ਼ ਕੀਤੀ ਪਰ ਸਕੂਟਰੀ ਕਿਧਰੇ ਨਹੀਂ ਮਿਲੀ | ਉਸ ਨੇ ਦੱਸਿਆ ਕਿ ਚੋਰ ਵਲੋਂ ਐਕਟਿਵਾ ਚੋਰੀ ਕਰਦੇ ਸਮੇਂ ਦੀ ਫੁਟੇਜ ਸੀ.ਸੀ.ਟੀ.ਵੀ. ਕੈਮਰੇ ਵਿੱਚ ਕੈਦ ਹੋ ਗਈ ਹੈ |