ਅਬੋਹਰ, 17 ਅਕਤੂਬਰ (ਸੁਖਜੀਤ ਸਿੰਘ ਬਰਾੜ/ਵਿਵੇਕ ਹੂੜੀਆ)- ਗੋਪੀ ਚੰਦ ਕਾਲਜ ਆਪਣੀਆਂ ਵਿੱਦਿਅਕ ਗਤੀਵਿਧੀਆਂ ਦੇ ਨਾਲ-ਨਾਲ ਸਹਿ ਵਿੱਦਿਅਕ ਗਤੀਵਿਧੀਆਂ ਲਈ ਵੀ ਹਮੇਸ਼ਾ ਚਰਚਿਤ ਰਿਹਾ ਹੈ | ਇਸੇ ਲੜੀ ਤਹਿਤ ਪਿ੍ੰਸੀਪਲ ਡਾ.ਰੇਖਾ ਸੂਦ ਹਾਂਡਾ ਦੀ ਯੋਗ ਨੁਮਾਇੰਦਗੀ ਅਧੀਨ ਸੰਸਕਿ੍ਤ ਵਿਭਾਗ ਦੇ ਮੈਡਮ ਰਾਣੀ ਦੀ ਦੇਖ-ਰੇਖ ਹੇਠ ਸੰਸਕਿ੍ਤ ਵਿਭਾਗ ਵਲੋਂ 'ਇੱਕ ਦਿਨਾ ਸੰਸਕਿ੍ਤ ਦਿਵਸ' ਮਨਾਇਆ ਗਿਆ ਜਿਸ ਵਿਚ ਸੰਸਕਿ੍ਤ ਵਿਭਾਗ ਦੀਆਂ ਵਿਦਿਆਰਥਣਾਂ ਦੁਆਰਾ ਸਵਾਗਤ ਗੀਤ, ਯੋਗਾ ਸਨ, ਸ਼ਲੋਕ, ਸ਼ਿਵ ਸ਼ਤੂਤੀ, ਸੰਸਕਿ੍ਤ ਭਾਸ਼ਾ ਦੇ ਕੁੱਝ ਮਹੱਤਵਪੂਰਨ ਤੱਥ ਆਦਿ ਪੇਸ਼ ਕੀਤੇ ਗਏ | ਮੀਨੂੰ, ਭਾਵਨਾ ਤੇ ਨੇਹਾ ਨੇ ਸੰਸਕਿ੍ਤ ਭਾਸ਼ਾ 'ਚ ਸਵਾਗਤ ਗੀਤ ਗਾਇਆ | ਸਰੀਰਕ ਸਿੱਖਿਆ ਵਿਭਾਗ ਦੇ ਮੈਡਮ ਮੀਨੂੰ ਸ਼ਰਮਾ ਦੇ ਸਹਿਯੋਗ ਦੁਆਰਾ ਮੁਸਕਾਨ ਤੇ ਊਸ਼ਾ ਨੇ ਯੋਗਾਸਨ ਕਰਦਿਆਂ ਉਸ ਦੇ ਲਾਭਾਂ ਬਾਰੇ ਚਾਨਣਾ ਪਾਇਆ | ਪਿ੍ੰਸੀਪਲ ਡਾਕਟਰ ਰੇਖਾ ਸੂਦ ਹਾਂਡਾ ਨੇ ਬੱਚਿਆਂ ਨੂੰ ਸੰਸਕਿ੍ਤ ਵਿਸ਼ੇ ਦੇ ਮਹੱਤਵ ਬਾਰੇ ਦੱਸਿਆ | ਉਨ੍ਹਾਂ ਨੇ ਸੰਸਕਿ੍ਤ ਵਿਭਾਗ ਦੇ ਮੈਡਮ ਰਾਣੀ ਤੇ ਸਮੂਹ ਸਟਾਫ਼ ਨੂੰ ਤਹਿ ਦਿਲੋਂ ਵਧਾਈ ਦਿੱਤੀ |