05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2025

ਦੀਵਾਲੀ ਵਾਲੇ ਦਿਨ ਵੀ ਖੇਤੀਬਾੜੀ ਅਧਿਕਾਰੀ ਪਰਾਲੀ ਪ੍ਰਬੰਧਨ ਨੂੰ ਲੈ ਕੇ ਪਿੰਡਾਂ 'ਚ ਡਟੇ <br/>

ਅਜੀਤ ਡੈਸਕ 22-10-2025
ਗੁਰੂਹਰਸਹਾਏ, 21 ਅਕਤੂਬਰ (ਹਰਚਰਨ ਸਿੰਘ ਸੰਧੂ)-ਪਰਾਲੀ ਨਾ ਸਾੜਨ ਨੂੰ ਲੈ ਕੇ ਜਿੱਥੇ ਪਹਿਲਾਂ ਹੀ ਸਾਰੇ ਅਧਿਕਾਰੀ ਕਿਸਾਨਾਂ ਨੂੰ ਜਾਗਰੂਕ ਕਰ ਰਹੇ ਹਨ, ਉੱਥੇ ਬਲਾਕ ਖੇਤੀਬਾੜੀ ਦਫਤਰ ਗੁਰੂਹਰਸਹਾਏ ਦੇ ਸਾਰੇ ਅਧਿਕਾਰੀ ਦੀਵਾਲੀ ਵਾਲੇ ਦਿਨ ਵੀ ਪੂਰੀ ਤਰ੍ਹਾਂ ਡਿਊਟੀ ਨਿਭਾਉਂਦੇ ਨਜ਼ਰ ਆਏ | ਜਿਸ ਦੌਰਾਨ ਬਲਾਕ ਖੇਤੀਬਾੜੀ ਦਫਤਰ ਗੁਰੂਹਰਸਹਾਏ ਦੇ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਅਮਨਦੀਪ ਸਿੰਘ ਸੰਧੂ ਅਤੇ ਮਨਜੀਤ ਸਿੰਘ ਨੇ ਪਿੰਡਾਂ ਵਿਚ ਜਾ ਕੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਲਈ ਅਪੀਲਾਂ ਕੀਤੀਆਂ | ਉੱਥੇ ਹੀ ਉਨ੍ਹਾਂ ਨੇ ਪਿੰਡ ਚੁੱਘਾ ਵਿਖੇ ਪਰਾਲੀ ਦੀਆਂ ਗੱਠਾਂ ਨੂੰ ਸਾਂਭਣ ਲਈ ਖੇਤੀਬਾੜੀ ਵਿਭਾਗ ਵਲੋਂ ਤਾਲ-ਮੇਲ ਕਰਕੇ ਪਿੰਡ ਦੇ ਅਗਾਂਹ ਵਧੂ ਕਿਸਾਨ ਸਤਵਿੰਦਰ ਸਿੰਘ ਦੇ ਖੇਤ ਵਿਚ ਗੱਠਾਂ ਦਾ ਸਟੈਕ ਲਵਾਇਆ ਗਿਆ | ਇਸ ਸਮੇਂ ਖੇਤੀਬਾੜੀ ਅਧਿਕਾਰੀ ਅਮਨਦੀਪ ਸਿੰਘ ਸੰਧੂ ਅਤੇ ਮਨਜੀਤ ਸਿੰਘ ਨੇ ਦੱਸਿਆ ਕਿ ਪਰਾਲੀ ਪ੍ਰਬੰਧਨ ਨੂੰ ਲੈ ਕੇ ਸਾਰੇ ਅਧਿਕਾਰੀ ਦੀਵਾਲੀ ਵਾਲੇ ਦਿਨ ਵੀ ਡਿਊਟੀ ਕਰ ਰਹੇ ਹਨ 'ਤੇ ਇਸੇ ਦੌਰਾਨ ਹੀ ਅਮਨ ਕੰਬੋਜ ਅਤੇ ਜਰਮਨਜੀਤ ਸਿੰਘ ਵੀ ਪਿੰਡ ਕੋਹਰ ਸਿੰਘ ਵਾਲਾ, ਚੱਕ ਸੋਮੀਆ, ਚੱਪਾ ਅੜਿਕੀ ਵਿਖੇ ਲਗਾਤਾਰ ਕਿਸਾਨਾਂ ਨਾਲ ਪਰਾਲੀ ਦੇ ਮੁੱਦੇ ਲੈ ਕੇ ਪਿੰਡਾਂ ਅੰਦਰ ਨਜ਼ਰ ਆਏ ਅਤੇ ਡਿਊਟੀ ਪ੍ਰਤੀ ਤਤਪਰ ਰਹੇ |

ਪਿਛਲੀ ਖ਼ਬਰ ਸਿਹਤ ਵਿਭਾਗ ਦੀ ਮਿਹਰਬਾਨੀ: ਕਬਾੜੀਏ ਅਤੇ ਟੈਂਟਾਂ ਵਾਲੇ ਵੀ ਵੇਚ ਗਏ ਗੈਰ ਮਿਆਰੀ ਮਠਿਆਈਆਂ <br/> ਅਗਲੀ ਖ਼ਬਰ ਫ਼ਿਰੋਜ਼ਪੁਰ ਕੈਂਟ 'ਚ ਵੱਖ-ਵੱਖ ਥਾਵਾਂ 'ਤੇ ਪਟਾਕੇ ਰੱਖ ਕੇ ਵੇਚਣ ਵਾਲੇ 4 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।