15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2025

ਮਯੰਕ ਫਾਊਾਡੇਸ਼ਨ ਨੇ ਸੰਤੋਸ਼ ਸੇਵਾ ਕੁੰਜ 'ਚ ਮਨਾਈ ਦੀਵਾਲੀ ਦੀਆਂ ਖ਼ੁਸ਼ੀਆਂ <br/>

ਮਯੰਕ ਫਾਊਾਡੇਸ਼ਨ ਦੇ ਮੈਂਬਰ ਸੰਤੋਸ਼ ਸੇਵਾ ਕੁੰਜ 'ਚ ਮਨਾਈ ਦੀਵਾਲੀ ਦੀਆਂ ਖ਼ੁਸ਼ੀਆਂ ਸਾਂਝੀਆਂ ਕਰਦੇ ਹੋਏ | ਅਜੀਤ ਤਸਵੀਰ <br/> 23-10-2025
ਫ਼ਿਰੋਜ਼ਪੁਰ, 22 ਅਕਤੂਬਰ (ਰਾਕੇਸ਼ ਚਾਵਲਾ)- ਮਯੰਕ ਫਾਊਾਡੇਸ਼ਨ ਨੇ ਇਸ ਵਾਰ ਦੀਵਾਲੀ ਤਿਉਹਾਰ ਨੂੰ ਸਮਾਜਿਕ ਜ਼ਿੰਮੇਵਾਰੀ ਨਾਲ ਜੋੜਦਿਆਂ ਸੰਤੋਸ਼ ਸੇਵਾ ਕੁੰਜ 'ਚ ਖ਼ਾਸ ਦੀਵਾਲੀ ਸਮਾਰੋਹ ਕਰਵਾਇਆ ਗਿਆ | ਇਸ ਮੌਕੇ ਫਾਊਾਡੇਸ਼ਨ ਦੇ ਮੈਂਬਰਾਂ ਨੇ ਪ੍ਰਤਿਭਾ ਸਕੂਲ ਦੀਆਂ ਵਿਦਿਆਰਥਣਾਂ ਤੇ ਸਿਲਾਈ ਸਕੂਲ ਦੀਆਂ ਟਰੇਨੀਜ਼ ਨਾਲ ਮਿਲ ਕੇ ਦੀਵਾਲੀ ਦੀਆਂ ਖ਼ੁਸ਼ੀਆਂ ਸਾਂਝੀਆਂ ਕੀਤੀਆਂ | ਸਮਾਰੋਹ ਦੌਰਾਨ ਸਭ ਨੇ ਮਿਲ ਕੇ ਦੀਵੇ ਜਲਾਏ, ਮਿਠਾਈਆਂ ਵੰਡੀਆਂ ਅਤੇ ਵਾਤਾਵਰਨ ਬਚਾਅ ਦਾ ਸੁਨੇਹਾ ਦਿੰਦਿਆਂ 'ਹਰਿਆਵਲੀ ਵਾਲੀ ਦੀਵਾਲੀ' ਮਨਾਉਣ ਦਾ ਸੰਕਲਪ ਲਿਆ | ਵਿਦਿਆਰਥਣਾਂ ਨੇ ਰੰਗੋਲੀ ਬਣਾਈ ਅਤੇ ਦੀਵੇ ਸਜਾਏ | ਫਾਊਾਡੇਸ਼ਨ ਦੇ ਪ੍ਰਤੀਨਿਧੀਆਂ ਨੇ ਕਿਹਾ ਕਿ ਦੀਵਾਲੀ ਦਾ ਅਸਲੀ ਅਰਥ ਸਿਰਫ਼ ਰੌਸ਼ਨੀ ਤੇ ਸਜਾਵਟ ਨਹੀਂ, ਸਗੋਂ ਖ਼ੁਸ਼ੀਆਂ ਵੰਡਣ ਅਤੇ ਦੂਜਿਆਂ ਦੇ ਜੀਵਨ 'ਚ ਰੌਸ਼ਨੀ ਭਰਨ ਵਿਚ ਹੈ | ਸਮਾਰੋਹ ਦੇ ਅੰਤ 'ਚ ਸਾਰੇ ਹਾਜ਼ਰੀਨਾਂ ਨੂੰ ਤੋਹਫ਼ੇ ਅਤੇ ਮਠਿਆਈਆਂ ਵੰਡੀਆਂ ਗਈਆਂ |

ਪਿਛਲੀ ਖ਼ਬਰ ਗੁਰੂਹਰਸਹਾਏ ਦੀ ਦਾਣਾ ਮੰਡੀ ਤੇ ਨਾਲ ਲਗਦੇ ਖ਼ਰੀਦ ਕੇਂਦਰਾਂ 'ਚ 4,52,586 ਕੁਇੰਟਲ ਝੋਨੇ ਦੀ ਖ਼ਰੀਦ ਹੋਈ- ਸੈਕਟਰੀ ਕ੍ਰਿ... ਅਗਲੀ ਖ਼ਬਰ 24 ਪਰਿਵਾਰ ਕਾਂਗਰਸ ਪਾਰਟੀ 'ਚ ਹੋਏ ਸ਼ਾਮਿਲ, ਕੁਲਬੀਰ ਸਿੰਘ ਜ਼ੀਰਾ ਨੇ ਕੀਤਾ ਸਵਾਗਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।