ਗੁਰੂਹਰਸਹਾਏ, 23 ਅਕਤੂਬਰ (ਕਪਿਲ ਕੰਧਾਰੀ)- ਬਿਜਲੀ ਦਫ਼ਤਰ ਗੁਰੂਹਰਸਹਾਏ ਵਿਖੇ ਸ਼ਹਿਰੀ ਸਬ-ਡਵੀਜ਼ਨ ਦੇ ਐੱਸ.ਡੀ.ਓ ਵਜੋਂ ਗੁਰਪ੍ਰੀਤ ਸਿੰਘ ਨੇ ਆਪਣਾ ਅਹੁਦਾ ਸੰਭਾਲ ਲਿਆ ਗਿਆ ਹੈ | ਇਸ ਮੌਕੇ ਉਨ੍ਹਾਂ ਦਾ ਦਫ਼ਤਰ ਵਿਖੇ ਪਹੁੰਚਣ 'ਤੇ ਐੱਸ.ਡੀ.ਓ. ਸੰਦੀਪ ਕੁਮਾਰ, ਐੱਸ.ਡੀ.ਓ. ਬਲਦੇਵ ਸਿੰਘ, ਐੱਸ.ਡੀ.ਓ. ਸੁਰਿੰਦਰ ਸਿੰਘ, ਐੱਸ.ਡੀ.ਓ. ਭਾਗ ਸਿੰਘ, ਜਸਪਾਲ ਬਿੱਟਾ ਲਾਈਨਮੈਨ, ਸੁਰਿੰਦਰ ਸਿੰਘ ਜੇ.ਈ., ਗੁਰਵਿੰਦਰ ਸਿੰਘ ਜੇ.ਈ., ਜਰਨੈਲ ਸਿੰਘ ਜੇ.ਈ., ਵਲੋਂ ਗੁਲਦਸਤਾ ਭੇਟ ਕਰਕੇ ਅਤੇ ਮਠਿਆਈ ਦੇ ਨਾਲ ਮੂੰਹ ਮਿੱਠਾ ਕਰਵਾ ਕੇ ਜਿੱਥੇ ਉਨ੍ਹਾਂ ਦਾ ਸਵਾਗਤ ਕੀਤਾ ਉੱਥੇ ਹੀ ਗੁਰੂਹਰਸਹਾਏ ਵਿਖੇ ਬਤੌਰ ਐੱਸ.ਡੀ.ਓ. ਲੱਗਣ 'ਤੇ ਵਧਾਈ ਦਿੱਤੀ |