15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਲੜਾਈ-ਝਗੜਾ ਕਰਨ 'ਤੇ ਮੁਕੱਦਮਾ ਦਰਜ

ਅਜੀਤ ਡੈਸਕ 05-11-2025
ਮੱਲਾਂਵਾਲਾ, 4 ਨਵੰਬਰ (ਗੁਰਦੇਵ ਸਿੰਘ)-ਜ਼ਮੀਨ 'ਤੇ ਤਾਰ ਲਾਉਣ ਨੂੰ ਲੈ ਕੇ ਹੋਈ ਲੜਾਈ 'ਚ ਥਾਣਾ ਆਰਿਫ਼ ਕੇ ਪੁਲਿਸ ਨੇ 4 ਵਿਅਕਤੀਆਂ 'ਤੇ ਮੁਕੱਦਮਾ ਦਰਜ ਕੀਤਾ ਹੈ | ਸਹਾਇਕ ਥਾਣੇਦਾਰ ਰਣਜੀਤ ਸਿੰਘ ਅਨੁਸਾਰ ਜਗਤਾਰ ਸਿੰਘ ਪੁੱਤਰ ਬਲਕਾਰ ਸਿੰਘ ਵਾਸੀ ਭਾਲਾ ਫਰਾਏ ਮੱਲ ਨੇ ਸ਼ਿਕਾਇਤ ਦਰਜ ਕਰਵਾਈ ਕਿ ਛਿੰਦਾ ਪੁੱਤਰ ਅਨੈਤ ਮੁਸੱਲਾ, ਅਨਮੋਲ ਪੁੱਤਰ ਛਿੰਦਾ, ਬਲਬੀਰ ਪੁੱਤਰ ਕਾਲਾ, ਸੋਨੂੰ ਪੁੱਤਰ ਮੇਜਰ ਵਾਸੀਆਨ ਭਾਲਾ ਫਰਾਏ ਮੱਲ ਆਪਣੀ ਜ਼ਮੀਨ ਦੇ ਚਾਰੇ ਪਾਸੇ ਤਾਰ ਲਾ ਰਹੇ ਸੀ, ਜਿਸ ਕਰਕੇ ਲੜਾਈ-ਝਗੜਾ ਹੋਇਆ | ਪੁਲਿਸ ਨੇ ਮੁੱਦਈ ਦੇ ਬਿਆਨਾਂ 'ਤੇ ਮੁਕੱਦਮਾ ਦਰਜ ਕਰ ਲਿਆ ਹੈ |
ਪਿਛਲੀ ਖ਼ਬਰ ਹੈਰੋਇਨ ਸਮੇਤ ਔਰਤ ਗਿ੍ਫ਼ਤਾਰ ਅਗਲੀ ਖ਼ਬਰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਡੀ. ਸੀ. ਐੱਮ. ਇੰਟਰਨੈਸ਼ਨਲ ਸਕੂਲ 'ਚ ਵਿਸ਼ੇਸ਼ ਪ੍ਰਾਰਥਨਾ ਸਭਾ ਕਰਵਾਈ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।