15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਐੱਡ: ਧਾਮੀ ਦੇ ਪੰਜਵੀਂ ਵਾਰ ਐੱਸ.ਜੀ.ਪੀ.ਸੀ.ਦੇ ਪ੍ਰਧਾਨ ਬਣਨ ਤੇ ਅਕਾਲੀ ਵਰਕਰਾਂ ਨੇ ਮੁਬਾਰਕਬਾਦ ਦਿੱਤੀ

ਅਜੀਤ ਡੈਸਕ 05-11-2025
ਜ਼ੀਰਾ,4 ਨਵੰਬਰ (ਰਜਨੀਸ਼ ਕਥੂਰੀਆ)-ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਪੰਜਵੀਂ ਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਣਨ ਤੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਜ਼ੀਰਾ ਦੇ ਇੰਚਾਰਜ ਹਰਪ੍ਰੀਤ ਸਿੰਘ ਹੀਰੋ ਤੋਂ ਇਲਾਵਾ ਪਾਰਟੀ ਵਰਕਰ ਸੁਖਵਿੰਦਰ ਸਿੰਘ ਸੰਧੂ, ਤਰਲੋਚਨ ਸਿੰਘ ਮਾਝਾ, ਗੁਰਮੇਲ ਸਿੰਘ ਗਿੱਲ, ਅਮਰਜੀਤ ਸਿੰਘ ਘੁੰਮਣ, ਜਾਗੀਰ ਸਿੰਘ ਬਮਰਾਹ,ਸੁਖਦੇਵ ਸਿੰਘ ਬਿੱਟੂ ਵਿੱਜ ਐਡਵੋਕੇਟ ਅਮਰੀਕ ਸਿੰਘ ਵਿਰਕ,ਐਡਵੋਕੇਟ ਗੁਰਨਾਮ ਸਿੰਘ ਸੋਢੀ,ਅਸ਼ਵਨੀ ਗੋਸਵਾਮੀ,ਰਣਜੀਤ ਸਿੰਘ ਮੋਟਨ, ਮਾਸਟਰ ਹਰੀਸ਼ ਸ਼ਰਮਾ, ਅਸ਼ਵਨੀ ਗੋਸਵਾਮੀ, ਰਾਜਿੰਦਰ ਸਿੰਘ ਕਾਲੀ ਬਾਬਾ ਆਦਿ ਨੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਹੈ ਕਿ ਐਡਵੋਕੇਟ ਧਾਮੀ ਇਕ ਸੁਲਝੇ ਹੋਏ ਅਤੇ ਧਾਰਮਿਕ ਮਾਮਲਿਆਂ ਸਬੰਧੀ ਡੂੰਘੀ ਸਮਝ ਰੱਖਣ ਵਾਲੀ ਸ਼ਖ਼ਸੀਅਤ ਹਨ | ਜਿਸ ਕਰਕੇ ਉਹਨਾਂ ਨੂੰ ਪੰਜਵੀਂ ਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਨੁਮਾਇੰਦਗੀ ਦੇ ਕੇ ਐੱਸ.ਜੀ.ਪੀ.ਸੀ. ਮੈਂਬਰਾਂ ਨੇ ਆਪਣੀ ਚੰਗੀ ਸੂਝ-ਬੂਝ ਅਤੇ ਸਿਆਣਪ ਦਾ ਪ੍ਰਗਟਾਵਾ ਕੀਤਾ ਹੈ | ਇਸ ਚੋਣ 'ਤੇ ਉਹਨਾਂ ਨੇ ਐੱਡ. ਧਾਮੀ ਨੂੰ ਮੁਬਾਰਕਬਾਦ ਦਿੱਤੀ ਹੈ |
ਪਰਾਲੀ ਸਾੜਨ 'ਤੇ 4 ਖ਼ਿਲਾਫ਼ ਮੁਕੱਦਮਾ ਦਰਜ
ਜ਼ੀਰਾ, 4 ਨਵੰਬਰ(ਰਜਨੀਸ਼ ਕਥੂਰੀਆ)-ਥਾਣਾ ਸਦਰ ਜ਼ੀਰਾ ਦੀ ਪੁਲਿਸ ਨੇ ਝੋਨੇ ਦੀ ਪਰਾਲੀ ਸਾੜਨ ਤੇ ਪਿੰਡ ਸ਼ਾਹਵਾਲਾ ਵਾਸੀ 4 ਵਿਅਕਤੀਆਂ ਦੇ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਹੈ | ਜਸਪ੍ਰੀਤ ਸਿੰਘ ਈ.ਡੀ.ਓ. ਜ਼ੀਰਾ ਨੇ ਥਾਣਾ ਸਦਰ ਜ਼ੀਰਾ ਦੀ ਪੁਲਿਸ ਨੂੰ ਦਰਜ ਕਰਵਾਏ ਬਿਆਨ ਵਿਚ ਦੱਸਿਆ ਹੈ ਕਿ ਉਨ੍ਹਾਂ ਨੂੰ ਹਲਕਾ ਪਟਵਾਰੀ ਦੀ ਇਕ ਰਿਪੋਰਟ ਮੌਸੂਲ ਹੋਈ ਹੈ | ਜਿਸ ਵਿਚ ਦੱਸਿਆ ਗਿਆ ਹੈ ਕਿ ਗੁਰਅਵਤਾਰ ਸਿੰਘ ਅਤੇ ਨਵਦੀਪ ਸਿੰਘ ਪੁੱਤਰਾਨ ਰਛਪਾਲ ਸਿੰਘ, ਵਰਿੰਦਰ ਸੰਧੂ ਅਤੇ ਭੁਪਿੰਦਰ ਸੰਧੂ ਪੁਤਰਾਨ ਗੁਰਮੀਤ ਸਿੰਘ ਵਾਸੀਆਨ ਪਿੰਡ ਸ਼ਾਹਵਾਲਾ ਥਾਣਾ ਸਦਰ ਜ਼ੀਰਾ ਨੇ ਝੋਨੇ ਦੀ ਪਰਾਲੀ ਅਤੇ ਰਹਿੰਦ-ਖੰੂਹਦ ਨੂੰ ਅੱਗ ਲਗਾਈ ਹੈ | ਥਾਣਾ ਸਦਰ ਜ਼ੀਰਾ ਦੀ ਪੁਲਿਸ ਨੇ ਜਸਪ੍ਰੀਤ ਸਿੰਘ ਈ.ਡੀ.ਓ.ਦੇ ਬਿਆਨ ਦੇ ਆਧਾਰ 'ਤੇ ਉਕਤ ਦੋਸ਼ੀਆਨ ਦੇ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ |

ਪਿਛਲੀ ਖ਼ਬਰ ਪਰਾਲੀ ਨੂੰ ਅੱਗ ਲਗਾਉਣ ਤੇ 2 ਸਕੇ ਭਰਾਵਾਂ ਖ਼ਿਲਾਫ਼ ਕੇਸ ਦਰਜ ਅਗਲੀ ਖ਼ਬਰ ਸ਼ਿਆਮ ਭਗਤਾਂ ਵਲੋਂ ਸੁੰਦਰ ਭਜਨ ਗਾ ਕੇ ਮਨਾਇਆ ਖਾਟੂ ਸ਼ਿਆਮ ਦਾ ਜਨਮ ਦਿਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।