15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਗੁਰਦੁਆਰਾ ਧੋਬੜੀ ਸਾਹਿਬ ਆਸਾਮ ਤੋਂ ਸ਼ੁਰੂ ਹੋਏ ਨਗਰ ਕੀਰਤਨ ਦਾ ਜ਼ੀਰਾ ਵਿਖੇ ਪੁੱਜਣ 'ਤੇ ਸੰਗਤਾਂ ਵਲੋਂ ਨਿੱਘਾ ਸਵਾਗਤ <br/>

ਜ਼ੀਰਾ ਵਿਖੇ ਨਗਰ ਕੀਰਤਨ ਦੇ ਪਹੁੰਚਣ 'ਤੇ ਸਵਾਗਤ ਕਰਦੀਆਂ ਹੋਈਆਂ ਸੰਗਤਾਂ ਅਤੇ ਪਾਲਕੀ ਸਾਹਿਬ 'ਚ ਸ਼ਸ਼ੋਭਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਨਤਮਸਤਕ ਹੁੰਦੀਆਂ ਸੰਗਤਾਂ | ਤਸਵੀਰਾਂ-ਪ੍ਰਤਾਪ ਸਿੰਘ ਹੀਰਾ <br/> 05-11-2025
ਜ਼ੀਰਾ, 4 ਨਵੰਬਰ(ਪ੍ਰਤਾਪ ਸਿੰਘ ਹੀਰਾ)-ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਧੋਬੜੀ ਸਾਹਿਬ ਅਸਾਮ ਤੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਉਨ੍ਹਾਂ ਦੇ ਅਨਿਨ ਸੇਵਕ ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲਾ ਦੀ 350 ਸਾਲਾ ਸ਼ਹਾਦਤ ਨੂੰ ਸਮਰਪਿਤ ਸ਼ੁਰੂ ਹੋਇਆ ਨਗਰ ਕੀਰਤਨ ਦੇ ਜ਼ੀਰਾ ਪੁੱਜਣ ਤੇ ਇਲਾਕੇ ਦੀਆਂ ਸੰਗਤਾਂ ਵਲੋਂ ਨਿੱਘਾ ਸਵਾਗਤ ਕੀਤਾ ਗਿਆ | ਇਸ ਦੌਰਾਨ ਐਚ.ਡੀ.ਐਫ.ਸੀ. ਬੈਂਕ ਦੇ ਸਾਹਮਣੇ ਕੀਤੇ ਗਏ ਸਵਾਗਤ ਵਿਚ ਸੰਤ ਬਾਬਾ ਹਰੀ ਸਿੰਘ ਡੇਰਾ ਹਰਨਾਮਸਰ, ਹਰਪ੍ਰੀਤ ਸਿੰਘ ਹੀਰੋ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਅਤੇ ਸ਼ਹਿਰ ਦੀਆਂ ਸੰਗਤਾਂ ਵੱਲੋਂ ਪੰਜ ਪਿਆਰਿਆਂ ਨੂੰ ਸਿਰੋਪੇ ਪਾਏ ਗਏ ਅਤੇ ਪਾਲਕੀ ਸਾਹਿਬ ਉੱਤੇ ਫੁੱਲਾਂ ਦੀ ਵਰਖਾ ਕੀਤੀ ਗਈ | ਇਸ ਮੌਕੇ ਗੱਲਬਾਤ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਐਡੀਸ਼ਨਲ ਸੈਕਟਰੀ ਐਡਵੋਕੇਟ ਪ੍ਰੀਤਪਾਲ ਸਿੰਘ ਨੇ ਦੱਸਿਆ ਹੈ ਕਿ ਇਹ ਨਗਰ ਕੀਰਤਨ 21 ਅਗਸਤ ਨੂੰ ਧੋਬੜੀ ਸਾਹਿਬ ਗੁਰਦੁਆਰਾ ਆਸਾਮ ਤੋਂ ਸ਼ੁਰੂ ਹੋਇਆ ਸੀ ਜੋ 23 ਨਵੰਬਰ ਨੂੰ ਆਨੰਦਪੁਰ ਸਾਹਿਬ ਵਿਖੇ ਜਾ ਕੇ ਸਮਾਪਤ ਹੋਵੇਗਾ | ਇਸ ਦੌਰਾਨ ਭਾਰਤ ਦੀਆਂ 23 ਸਟੇਟਾਂ ਦੇ ਵੱਖ-ਵੱਖ ਸ਼ਹਿਰਾਂ ਵਿਚ ਨਗਰ ਕੀਰਤਨ ਦਾ ਸੰਗਤਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ ਹੈ | ਯਾਤਰਾ ਨਾਲ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਸ਼ਸਤਰ ਵੀ ਸੰਗਤਾਂ ਦੇ ਦਰਸ਼ਨਾਂ ਲਈ ਸੁਸ਼ੋਭਿਤ ਕੀਤੇ ਹੋਏ ਸਨ | ਇਸ ਦੌਰਾਨ ਯਾਤਰਾ ਵਿਚ ਚਿੱਤਵੰਤ ਸਿੰਘ, ਚੰਚਲ ਸਿੰਘ, ਸੁਖਦੀਪ ਸਿੰਘ ਯਾਤਰਾ ਇੰਚਾਰਜ ,ਦਵਿੰਦਰਪਾਲ ਸਿੰਘ ਸਾਰੇ ਮੈਂਬਰ ਐਸ.ਜੀ.ਪੀ.ਸੀ ਤੋਂ ਇਲਾਵਾ ਜ਼ੀਰਾ ਦੇ ਸੰਗਤ ਵਿਚ ਜਸਵੰਤ ਸਿੰਘ ਨਾਮਦੇਵ, ਲੈਕਚਰਾਰ ਨਰਿੰਦਰ ਸਿੰਘ, ਹਰਜੀਤ ਸਿੰਘ ਵਧਵਾ, ਮਾਸਟਰ ਜੋਗਿੰਦਰ ਸਿੰਘ ਝੱਤਰਾ ,ਬਾਬਾ ਅਜੀਤ ਸਿੰਘ ਮਿਗਲਾਨੀ ਪ੍ਰਧਾਨ ਯਾਤਰਾ ਹਜ਼ੂਰ ਸਾਹਿਬ ਕਮੇਟੀ, ਕੁਲਦੀਪ ਸਿੰਘ ਮਾਣਕ, ਪ੍ਰਦੀਪ ਸਿੰਘ ਰਾਜੂ, ਪਿਆਰਾ ਸਿੰਘ ਢਿੱਲੋਂ ਸਾਬਕਾ ਪ੍ਰਧਾਨ ਨਗਰ ਕੌਂਸਲ ਜ਼ੀਰਾ, ਬਾਬਾ ਗੁਰਬਚਨ ਸਿੰਘ, ਗੁਰਦੇਵ ਸਿੰਘ ਵਧਾਉਣ, ਕੁਲਵੰਤ ਸਿੰਘ ਪ੍ਰਧਾਨ ਗੁਰਦੁਆਰਾ ਸਿੰਘ ਸਭਾ ਜ਼ੀਰਾ, ਇੰਦਰਜੀਤ ਸਿੰਘ ਕੈਸ਼ੀਅਰ, ਗ੍ਰੰਥੀ ਹਰਵਿੰਦਰ ਸਿੰਘ,ਅਮਰਜੀਤ ਸਿੰਘ ਮਠਾੜੂ ,ਬਾਬਾ ਜਗਸੀਰ ਸਿੰਘ ਗੁਰਦੁਆਰਾ ਨਾਨਕ ਨਗਰੀ, ਸੁਖਦੇਵ ਸਿੰਘ ਲੋਹਕਾ, ਡਾਕਟਰ ਪਾਲ ਸਿੰਘ, ਜਗਬੀਰ ਸਿੰਘ ,ਗੁਰਜੰਟ ਸਿੰਘ ਮੋਟਰ ਗੈਰਜ, ਸਰਬਜੀਤ ਸਿੰਘ ਜੱਜ, ਮਨਪ੍ਰੀਤ ਸਿੰਘ ਐਮ.ਸੀ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਜ਼ੀਰਾ ਤੋਂ ਜਥਾ ਪਾਕਿਸਤਾਨ ਰਵਾਨਾ <br/> ਅਗਲੀ ਖ਼ਬਰ ਪਰਾਲੀ ਨੂੰ ਅੱਗ ਲਗਾਉਣ ਤੇ 2 ਸਕੇ ਭਰਾਵਾਂ ਖ਼ਿਲਾਫ਼ ਕੇਸ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।