ਫ਼ਿਰੋਜ਼ਪੁਰ, 6 ਨਵੰਬਰ (ਗੁਰਿੰਦਰ ਸਿੰਘ)-ਦੇਵ ਸਮਾਜ ਕਾਲਜ ਫ਼ਾਰ ਵੁਮੈਨ, ਫਿਰੋਜ਼ਪੁਰ ਦੇ ਪੋਸਟ ਗ੍ਰੈਜੂਏਟ ਗਣਿਤ ਅਤੇ ਕਮਰਸ ਵਿਭਾਗ ਵਲੋਂ ਇਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ | ਜਿਸ ਦਾ ਵਿਸ਼ਾ ਦਿ ਵੇਦਿਕ ਮੈਥਸ ਦੇ ਨੰਗੇਟਸ ਸੀ | ਇਸ ਸੈਮੀਨਾਰ ਦਾ ਉਦੇਸ਼ ਵਿਦਿਆਰਥਣਾਂ ਨੂੰ ਪ੍ਰਾਚੀਨ ਭਾਰਤੀ ਗਣਿਤਕ ਪ੍ਰਣਾਲੀ ਨਾਲ ਜਾਣੂ ਕਰਵਾਉਣਾ ਸੀ, ਜੋ ਗਣਿਤਕ ਸਮੱਸਿਆਵਾਂ ਨੂੰ ਤੇਜ਼ੀ, ਸਹਿਜਤਾ ਅਤੇ ਸ਼ੁੱਧਤਾ ਨਾਲ ਹੱਲ ਕਰਨ ਵਿਚ ਸਹਾਇਕ ਹੈ | ਇਸ ਸੈਸ਼ਨ ਦੇ ਵਿਸ਼ੇਸ਼ ਵਕਤਾ ਡਾ. ਆਸ਼ੀਸ਼ ਅਰੋੜਾ ਪ੍ਰੋਫੈਸਰ, ਮੈਥਮੈਟਿਕਲ ਸਾਇੰਸਜ਼, ਆਈ.ਕੇ.ਜੀ.ਪੀ.ਟੂ.ਯੂ ਸਨ | ਪਿ੍ੰਸੀਪਲ ਡਾ. ਸੰਗੀਤਾ ਨੇ ਪਲਾਂਟਰ ਭੇਟ ਕਰਕੇ ਮਹਿਮਾਨਾਂ ਦਾ ਸਵਾਗਤ ਕੀਤਾ | ਬੁਲਾਰਿਆਂ ਨੇ ਆਪਣੇ ਬਹੁਤ ਹੀ ਗਿਆਨ ਵਰਧਕ ਬਿਆਨ ਵਿਚ ਦੱਸਿਆ ਕਿ ਇਹ ਪ੍ਰਣਾਲੀ ਵੱਖ-ਵੱਖ ਸਰੋਤਾਂ ਦੀ ਵਰਤੋਂ ਕਰਕੇ ਬਿਨਾ ਜਟਿਲ ਪਰੰਪਰਾਗਤ ਤਰੀਕਿਆਂ ਦੇ ਤੁਰੰਤ ਗਿਣਤੀਆਂ ਕਰਨ ਵਿਚ ਸਹਾਇਤਾ ਕਰਦੀ ਹੈ | ਸੈਸ਼ਨ ਦੌਰਾਨ ਵਿਦਿਆਰਥਣਾਂ ਨੇ ਜੋੜ, ਘਟਾਊ ਅਤੇ ਗੁਣਾ ਨਾਲ ਸੰਬੰਧਿਤ ਸਮੱਸਿਆਵਾਂ ਨੂੰ ਹੱਲ ਕਰਨ ਲਈ ਆਸਾਨ ਅਤੇ ਪ੍ਰਭਾਵਸ਼ਾਲੀ ਤਰੀਕੇ ਸਿੱਖੇ | ਉਨ੍ਹਾਂ ਨੇ ਆਪਣੀਆਂ ਸ਼ੰਕਾਵਾਂ ਨੂੰ ਦੂਰ ਕੀਤਾ ਅਤੇ ਸਾਂਝੀਆਂ ਕੀਤੀਆਂ ਨਵੀਂ ਤਕਨੀਕਾਂ ਦੀ ਪ੍ਰਸ਼ੰਸਾ ਕੀਤੀ | ਇਹ ਸੈਮੀਨਾਰ ਬਹੁਤ ਹੀ ਸੰਵਾਦਾਤਮਕ ਅਤੇ ਆਕਰਸ਼ਕ ਰਿਹਾ | ਇਸ ਵਿਚ ਡਾ. ਲੀਨਾ ਕੱਕੜ ਮੁਖੀ, ਕਮਰਸ ਵਿਭਾਗ ਡਾ. ਨਿਸ਼ਾਂਤ ਜੁਨੇਜਾ ਮੁਖੀ, ਗਣਿਤ ਵਿਭਾਗ ਅਤੇ ਦੋਵਾਂ ਵਿਭਾਗਾਂ ਦੇ ਸਮੂਹ ਅਧਿਆਪਕਾਂ ਨੇ ਉਤਸ਼ਾਹਪੂਰਵਕ ਹਿੱਸਾ ਲਿਆ | ਸਮਾਗਮ ਦਾ ਸਮਾਪਨ ਪਿ੍ੰਸੀਪਲ ਡਾ. ਸੰਗੀਤਾ ਦੁਆਰਾ ਧੰਨਵਾਦ ਪ੍ਰਗਟਾਉਣ ਨਾਲ ਹੋਇਅ | ਜਿਸ ਵਿਚ ਉਨ੍ਹਾਂ ਨੇ ਆਯੋਜਕ ਕਮੇਟੀ, ਵਿਭਾਗ ਦੇ ਫੈਕਲਟੀ ਮੈਂਬਰਾਂ, ਭਾਗੀਦਾਰਾਂ ਅਤੇ ਦਰਸ਼ਕਾਂ ਦੀ ਸਰਗਰਮ ਭਾਗੀਦਾਰੀ ਦੀ ਪ੍ਰਸ਼ੰਸਾ ਕੀਤੀ |