15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2025

ਗੋਪੀ ਚੰਦ ਕਾਲਜ ਦੇ ਵਿਦਿਆਰਥੀਆਂ ਵਲੋਂ ਜ਼ੋਨਲ ਯੁਵਕ ਅਤੇ ਵਿਰਾਸਤੀ ਮੇਲੇ 'ਚ ਸ਼ਾਨਦਾਰ ਹੁਨਰ ਦਾ ਪ੍ਰਦਰਸ਼ਨ

ਅਜੀਤ ਡੈਸਕ 07-11-2025
ਅਬੋਹਰ, 6 ਨਵੰਬਰ (ਸੁਖਜੀਤ ਸਿੰਘ ਬਰਾੜ/ਵਿਵੇਕ ਹੂੜੀਆ)-ਸਥਾਨਕ ਗੋਪੀ ਚੰਦ ਆਰਿਆ ਮਹਿਲਾ ਕਾਲਜ ਪਿ੍ੰਸੀਪਲ ਡਾ. ਰੇਖਾ ਸੂਦ ਹਾਂਡਾ ਦੀ ਯੋਗ ਨੁਮਾਇੰਦਗੀ ਅਧੀਨ ਅਕਾਦਮਿਕ ਖੇਤਰ ਦੇ ਨਾਲ ਨਾਲ ਸਹਿ-ਵਿੱਦਿਅਕਗਤੀਵਿਧੀਆਂ ਵਿਚ ਵੀ ਨਿੱਤ ਨਵੇਂ ਆਯਾਮ ਸਥਾਪਤ ਕਰ ਰਿਹਾ ਹੈ | ਪਿਛਲੇ ਦਿਨੇ ਦਸਮੇਸ਼ ਗਰਲਜ਼ ਕਾਲਜ, ਬਾਦਲ ਵਿਖੇ ਹੋਏ ਪੰਜਾਬ ਯੂਨੀਵਰਸਿਟੀ ਜ਼ੋਨਲ ਯੂਥ ਐਂਡ ਹੈਰੀਟੇਜ ਫ਼ੈਸਟੀਵਲ ਵਿਚ ਡਾ. ਸ਼ਕੁੰਤਲਾ ਮਿੱਡਾ (ਮੁਖੀ, ਯੁਵਕ ਸੇਵਾਵਾਂ ਵਿਭਾਗ) ਦੀ ਨਿਗਰਾਨੀ ਹੇਠ ਕਾਲਜ ਦੇ ਵਿਦਿਆਰਥੀਆਂ ਨੇ ਵੱਖ ਵੱਖ ਕੈਟਾਗਰੀ ਤਹਿਤ 30 ਇਨਾਮ ਪ੍ਰਾਪਤ ਕੀਤੇ | ਪਿ੍ੰਸੀਪਲ ਸਾਹਿਬਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੋਪੀਚੰਦ ਕਾਲਜ ਦੇ ਵਿਦਿਆਰਥੀਆਂ ਵਲੋਂ 6 ਪਹਿਲੇ, 12 ਦੂਜੇ ਅਤੇ 12 ਤੀਜੇ ਇਨਾਮ ਜਿੱਤੇ ਗਏ | ਯੂਥ ਫ਼ੈਸਟੀਵਲ ਦੇ ਪਹਿਲੇ ਦਿਨ ਮੈਡਮ ਗੁਲਜਿੰਦਰ ਕੌਰ ਦੀ ਅਗਵਾਈ ਹੇਠ ਗਰੁੱਪ ਸਾਂਗ ਇੰਡੀਅਨ ਸੈਕੰਡ ਅਤੇ ਗਰੁੱਪ ਸ਼ਬਦ ਸੈਕੰਡ ਰਿਹਾ | ਨੌਨ ਪ੍ਰਕਿਸ਼ਨ ਕੈਟਾਗਰੀ ਤਹਿਤ ਪਿ੍ਅੰਕਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ | ਰਚਨਾਤਮਿਕ ਮੁਕਾਬਲਿਆਂ ਤਹਿਤ ਮੈਡਮ ਸ਼ਿਵਾਂਗੀ ਅਤੇ ਮੈਡਮ ਸਿਮਰਜੀਤ ਕੌਰ ਦੇ ਦਿਸ਼ਾ ਨਿਰਦੇਸ਼ ਅਧੀਨ ਕਵਿਤਾ ਲੇਖਨ ਮੁਕਾਬਲੇ ਵਿਚ ਕਨਿਸ਼ਕਾ ਸਿੰਗਲਾ ਨੇ ਸੈਕੰਡ ਰਹੀ | ਅਸਿਸਟੈਂਟ ਪ੍ਰੋਫੈਸਰ ਸੁਨੀਲ ਸੋਨੀ ਦੀ ਦੇਖਰੇਖ ਹੇਠ ਹੈਂਡ ਰਾਈਟਿੰਗ ਮੁਕਾਬਲੇ (ਹਿੰਦੀ) ਵਿਚ ਪੂਜਾ ਰਾਣੀ ਨੇ ਪਹਿਲਾ ਇਨਾਮ ਹਾਸਲ ਕੀਤਾ | ਹੈਰੀਟੇਜ ਮੁਕਾਬਲਿਆਂ ਤਹਿਤ ਮੈਡਮ ਰਿਤੂ, ਮੈਡਮ ਮਮਤਾ, ਮੈਡਮ ਰਾਣੀ ਅਤੇ ਮੈਡਮ ਨਿਸ਼ਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਗੁੱਡੀਆਂ ਪਟੋਲੇ ਬਣਾਉਣ ਦੇ ਮੁਕਾਬਲੇ ਵਿਚ ਜੋਤੀ ਸੈਕਿੰਡ ਅਤੇ ਛਿੱਕੂ ਮੇਕਿੰਗ ਮੁਕਾਬਲੇ ਵਿਚ ਪਿ੍ਅੰਕਾ ਸੈਕੰਡ ਰਹੀ | ਯੂਥ ਫ਼ੈਸਟੀਵਲ ਦੇ ਦੂਜੇ ਦਿਨ 30 ਅਕਤੂਬਰ ਨੂੰ ਮੈਡਮ ਅਮਨਦੀਪ ਕੌਰ ਅਤੇ ਮੈਡਮ ਰਮਨਜੀਤ ਦੀ ਦੇਖਰੇਖ ਹੇਠ ਫੋਕ ਡਾਂਸ ਕੈਟਾਗਰੀ ਅਧੀਨ ਸੰਮੀ ਦੀ ਟੀਮ ਨੇ ਤੀਜਾ ਇਨਾਮ ਹਾਸਿਲ ਕੀਤਾ ਅਤੇ ਤਨੀਸ਼ਾ ਕੰਬੋਜ ਨੇ ਵਿਅਕਤੀਗਤ ਤੌਰ ਤੇ ਪਹਿਲਾ ਇਨਾਮ ਪ੍ਰਾਪਤ ਕੀਤਾ | ਮੈਡਮ ਕਮਲੇਸ਼ ਅਤੇ ਮੈਡਮ ਰਾਜਵੀਰ ਦੀ ਦੇਖਰੇਖ ਅਧੀਨ ਵਾਰ ਗਾਇਣ ਵਿਚ ਵਿਅਕਤੀਗਤ ਤੌਰ ਤੇ ਪਿ੍ੰਕਾ ਨੇ ਪਹਿਲਾ ਇਨਾਮ ਹਾਸਿਲ ਕੀਤਾ | ਯੂਥ ਫ਼ੈਸਟੀਵਲ ਦੇ ਤੀਸਰੇ ਦਿਨ 31 ਅਕਤੂਬਰ ਨੂੰ ਲੇਡੀਜ਼ ਟਰੈਡੀਸ਼ਨਲ ਸੌਂਗ ਵਿੱਚ ਮੈਡਮ ਅਮਨਪ੍ਰੀਤ ਕੌਰ ਸੰਧੂ ਦੇ ਨਿਰਦੇਸ਼ਨ ਅਧੀਨ ਅੰਜੂ ਰਾਏ ਅਤੇ ਗਰੁੱਪ ਨੇ ਦੂਜਾ ਇਨਾਮ ਹਾਸਲ ਕਰਦਿਆਂ ਵਿਅਕਤੀਗਤ ਤੌਰ ਤੇ ਵੀ ਅੰਜੂ ਰਾਏ ਨੇ ਤੀਜਾ ਇਨਾਮ ਹਾਸਲ ਕੀਤਾ | ਮੈਡਮ ਪਿ੍ਧੀ ਕਟਾਰੀਆ ਦੀ ਨਿਗਰਾਨੀ ਹੇਠ ਆਰਟ ਐਂਡ ਕਰਾਫਟ ਕੈਟਾਗਰੀ ਤਹਿਤ ਨਿਟਿੰਗ ਵਿਚ ਅਰਸ਼ਦੀਪ ਕੌਰ ਨੇ ਦੂਜਾ,ਪੱਖੀ ਡਿਜ਼ਾਇਨਿੰਗ ਵਿਚ ਨੇਹਾ ਨੇ ਦੂਜਾ ਅਤੇ ਕਰੋਸ਼ੀਆ ਵਿਚ ਤਣੂ ਨੇ ਤੀਜਾ ਇਨਾਮ ਹਾਸਲ ਕੀਤਾ | ਇਸੇ ਦਿਨ ਥੀਏਟਰੀਕਲ ਆਈਟਮਾਂ ਦੇ ਤਹਿਤ ਡਾ.ਨੀਰਜ ਮਹਿਤਾ ਅਤੇ ਮੈਡਮ ਸੀਮਾ ਰਾਜੋਰਾ ਦੀ ਦੇਖਰੇਖ ਹੇਠ ਸਕਿੱਟ ਥਰਡ ਰਹੀ ਜਦਕਿ ਸ਼੍ਰੇਆ ਨੇ ਵਿਅਕਤੀਗਤ ਤੌਰ ਤੇ ਤੀਜਾ ਇਨਾਮ ਹਾਸਿਲ ਕੀਤਾ | ਮਾਈਮ ਕੈਟਾਗਰੀ ਤਹਿਤ ਅਰਮੀਨ ਕੌਰ ਨੇ ਵਿਅਕਤੀਗਤ ਤੌਰ ਤੇ ਤੀਜਾ ਇਨਾਮ ਪ੍ਰਾਪਤ ਕੀਤਾ | ਚੌਥੇ ਦਿਨ 1 ਨਵੰਬਰ ਨੂੰ ਮੈਡਮ ਸੀਮਾ ਸੋਮਾਨੀ, ਅਸਿਸਟੈਂਟ ਪ੍ਰੋਫੈਸਰ ਦਿਨੇਸ਼ ਸ਼ਰਮਾ ਅਤੇ ਮੈਡਮ ਸ਼ਿਖਾ ਦੀ ਦੇਖਰੇਖ ਹੇਠ ਭਵਿਆ ਵਰਮਾ ਨੇ ਐਲੋਕਿਊਸ਼ਨ ਵਿਚ ਪਹਿਲਾ ਅਤੇ ਡਿਬੇਟ ਵਿਚ ਭਵਿਆ ਵਰਮਾ ਨੇ ਹੀ ਤੀਜਾ ਸਥਾਨ ਹਾਸਲ ਕੀਤਾ | ਮੈਡਮ ਵਨੀਤਾ ਮੱਕੜ, ਮੈਡਮ ਮੋਨਿਕਾ ਅਤੇ ਮੈਡਮ ਆਸਥਾ ਦੇ ਸਹਿਯੋਗ ਨਾਲ ਜਨਰਲ ਡਾਂਸ ਦੀ ਕੈਟਾਗਰੀ ਅਧੀਨ ਹਰਿਆਣਵੀ ਡਾਂਸ ਵਿਚ ਗੋਪੀਚੰਦ ਕਾਲਜ ਦੀ ਟੀਮ ਨੇ ਤੀਜਾ ਇਨਾਮ ਹਾਸਲ ਕੀਤਾ | ਮੈਡਮ ਜਯੋਤੀ ਸਿੰਗਮਾਰ ਦੀ ਦੇਖਰੇਖ ਹੇਠ ਕੋਲਾਜ ਮੇਕਿੰਗ ਵਿਚ ਆਰਜ਼ੂ ਨੇ ਪਹਿਲਾ, ਫ਼ੋਟੋਗਰਾਫੀ ਵਿਚ ਸਾਕਸ਼ੀ ਨੇ ਦੂਜਾ, ਕਲੇਅ ਮਾਡਲਿੰਗ ਵਿਚ ਪਾਰਸ ਨੇ ਦੂਸਰਾ, ਆਨ ਦਾ ਸਪਾਟ ਪੇਂਟਿੰਗ ਵਿਚ ਪਾਇਲ ਨੇ ਦੂਜਾ, ਪੋਸਟਰ ਮੇਕਿੰਗ ਵਿੱਚ ਮਨੀਸ਼ਾ ਨੇ ਦੂਸਰਾ, ਕਾਰਟੂਨਿੰਗ ਵਿਚ ਕਨਿਸ਼ਕਾ ਸਿੰਗਲਾ ਨੇ ਤੀਸਰਾ ਸਟਿਲ ਲਾਈਫ ਡਰਾਇੰਗ ਵਿਚ ਕਿ੍ਤੀਕਾ ਤੀਸਰਾ, ਰੰਗੋਲੀ ਮੇਕਿੰਗ ਵਿਚ ਮਹਿਕਦੀਪ ਕੌਰ ਨੇ ਤੀਸਰਾ ਇਨਾਮ ਪ੍ਰਾਪਤ ਕੀਤਾ | ਪਿ੍ੰਸੀਪਲ ਡਾ.ਰੇਖਾ ਸੂਦ ਹਾਂਡਾ ਨੇ ਵਿਦਿਆਰਥਣਾਂ ਨੂੰ ਅੱਗੇ ਤੋਂ ਵੀ ਅਜਿਹੀਆਂ ਪ੍ਰਾਪਤੀਆਂ ਹਾਸਲ ਕਰਦੇ ਰਹਿਣ ਦਾ ਅਸ਼ੀਰਵਾਦ ਦਿੱਤਾ |
ਪਿਛਲੀ ਖ਼ਬਰ ਮੁਲਾਜ਼ਮ ਏਕਤਾ ਸੰਘਰਸ਼ ਕਮੇਟੀ ਫ਼ਾਜ਼ਿਲਕਾ ਵਲੋਂ ਹੜ੍ਹ ਪ੍ਰਭਾਵਿਤ ਪਿੰਡਾਂ 'ਚ ਚਲਾਈ ਸਹਾਇਤਾ ਮੁਹਿੰਮ <br/> ਅਗਲੀ ਖ਼ਬਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋਂ ਫ਼ਾਜ਼ਿਲਕਾ ਦੇ ਪਿੰਡ ਬਹਿਕ ਖ਼ਾਸ ਵਿਖੇ ਬੀਜ ਵੰਡ ਅਤੇ ਜਾਗਰੂਕਤਾ ਕੈਂਪ ਲਗਾਇਆ <b...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।