ਜ਼ੀਰਾ, 25 ਨਵੰਬਰ (ਰਜਨੀਸ਼ ਕਥੂਰੀਆ)-ਸਵਾਮੀ ਸਵਤੇ ਪ੍ਰਕਾਸ਼ ਸਰਵਹਿੱਤਕਾਰੀ ਵਿੱਦਿਆ ਮੰਦਰ (ਨੇੜੇ ਗੁੱਗਾ ਮੰਦਰ) ਜ਼ੀਰਾ ਵਿਖੇ ਸ਼੍ਰੀ ਗੁਰੂ ਤੇਗ਼ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਗਿਆ | ਇਸ ਮੌਕੇ ਸਕੂਲ ਵਿਦਿਆਰਥੀ, ਸਟਾਫ਼ ਅਤੇ ਪ੍ਰਬੰਧਕਾਂ ਤੋਂ ਇਲਾਵਾ ਵਿਦਿਆਰਥੀਆਂ ਦੇ ਮਾਪੇ ਵੀ ਵੱਡੀ ਗਿਣਤੀ ਵਿਚ ਹਾਜ਼ਰ ਸਨ | ਇਸ ਦੌਰਾਨ ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੁਖਦੇਵ ਸਿੰਘ ਬਿੱਟੂ ਵਿੱਜ, ਮੈਂਬਰ ਨਰਿੰਦਰ ਸਿੰਘ, ਅਧਿਆਪਕ ਪਿ੍ੰਸ ਖੁਰਾਣਾ, ਕਲਰਕ ਸਤਪਾਲ ਸਿੰਘ ਵਿਭਾਗ ਸੈਕਟਰੀ ਸਤਪਾਲ ਨਰੂਲਾ, ਸਰਪ੍ਰਸਤ ਸੁਭਾਸ਼ ਗੁਪਤਾ, ਸਰਪ੍ਰਸਤ ਵਨੀਤਾ ਝਾਂਜੀ, ਉਪ-ਪ੍ਰਧਾਨ ਸੁਮਨ ਬੰਸੀਵਾਲ, ਮੈਂਬਰ ਰਾਜ ਰਾਣੀ, ਅਮਿਤ ਨਰੂਲਾ, ਸੁੰਦਰਮ ਸੂਦ, ਕੇ.ਕੇ.ਗੁਪਤਾ, ਅਸ਼ੋਕ ਪਲਤਾ, ਸਤੀਸ਼ ਮੋਹਨ ਦੇਵਗਨ, ਸ਼ਿਫਾਲੀ, ਪਿ੍ੰਸੀਪਲ ਪ੍ਰਵੀਨ ਬਾਲਾ, ਪਿ੍ੰਸੀਪਲ ਗੁਰਬਰਿੰਦਰ ਸਿੰਘ, ਵਾਈਸ ਪਿ੍ੰਸੀਪਲ ਊਸ਼ਾ, ਸ਼ੁਭ ਅਤੇ ਸਮੂਹ ਸਟਾਫ਼ ਸੀ | ਪਾਠੀ ਸਾਹਿਬਾਨ ਅਤੇ ਹੋਰ ਬੀਬੀਆਂ ਵਲੋਂ ਸੁਖਮਨੀ ਸਾਹਿਬ ਦੀ ਬਾਣੀ ਦਾ ਉਚਾਰਨ ਕੀਤਾ ਗਿਆ | ਜਿਸ ਤੋਂ ਬਾਅਦ ਅਰਦਾਸ ਕੀਤੀ ਗਈ | ਪਾਠੀ ਸਾਹਿਬ ਵਲੋਂ ਬੱਚਿਆਂ ਨੂੰ ਗੁਰੂ ਤੇਗ਼ ਬਹਾਦਰ ਜੀ ਦੇ ਜੀਵਨ ਬਾਰੇ ਦੱਸਿਆ ਗਿਆ | ਉਹਨਾਂ ਦੱਸਿਆ ਕਿ 'ਹਿੰਦ ਦੀ ਚਾਦਰ' ਸ੍ਰੀ ਗੁਰੂ ਤੇਗ਼ ਬਹਾਦਰ ਜੀ ਨੇ ਧਰਮ ਦੀ ਰਾਖੀ ਖ਼ਾਤਰ ਆਪਣੀ ਜਾਨ ਕੁਰਬਾਨ ਕਰ ਦਿੱਤੀ |