20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-12-2025

ਬਲਾਕ ਸੰਮਤੀ ਚੋਣਾਂ ਲਈ ਇਕੋ ਪਿੰਡ ਤੋਂ ਬਣੇਂ ਅਕਾਲੀ ਅਤੇ ਕਾਂਗਰਸੀ ਉਮੀਦਵਾਰ <br/>

ਅਜੀਤ ਡੈਸਕ 04-12-2025
ਗੁਰੂਹਰਸਹਾਏ, 3 ਦਸੰਬਰ(ਹਰਚਰਨ ਸਿੰਘ ਸੰਧੂ)-ਬਲਾਕ ਸੰਮਤੀ ਚੋਣਾਂ ਲਈ ਗੁਰੂਹਰਸਹਾਏ ਹਲਕੇ ਦੇ ਜੋਨ ਪਿੰਡ ਕੋਹਰ ਸਿੰਘ ਵਾਲਾ ਤੋਂ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਨੇ ਇਕੋ ਪਿੰਡ ਕੋਹਰ ਸਿੰਘ ਵਾਲਾ ਦੇ ਨੌਜਵਾਨਾਂ ਨੂੰ ਉਮੀਦਵਾਰ ਬਣਾਇਆ ਹੈ | ਸ਼ੋ੍ਰਮਣੀ ਅਕਾਲੀ ਦਲ ਵਲੋਂ ਜਸਵਿੰਦਰ ਸਿੰਘ ਛਿੰਦਾ ਨੂੰ ਪਾਰਟੀ ਟਿਕਟ ਦਿੱਤੀ ਗਈ ਹੈ ਅਤੇ ਕਾਂਗਰਸ ਪਾਰਟੀ ਦੇ ਸਾਬਕਾ ਵਿਧਾਇਕ ਰਮਿੰਦਰ ਸਿੰਘ ਆਵਲਾ ਵਲੋਂ ਸੁਲਿੰਦਰ ਸਿੰਘ ਛਿੰਦਾ ਨੂੰ ਟਿਕਟ ਦੇ ਕੇ ਉਮੀਦਵਾਰ ਬਣਾਇਆ ਗਿਆ | ਦੋਵੇਂ ਉਮੀਦਵਾਰ ਇਕੋ ਪਿੰਡ ਦੇ ਹਨ ਅਤੇ ਦੋਹਾਂ ਦੋਹਾਂ ਉਮੀਦਵਾਰਾਂ ਨੂੰ ਪਿੰਡ ਵਾਸੀਆਂ ਵਲੋਂ ਵਧਾਈ ਦਿੱਤੀ ਜਾ ਰਹੀ ਹੈ | ਸੂਤਰਾਂ ਅਨੁਸਾਰ ਪਤਾ ਲੱਗਾ ਹੈ ਕਿ ਇਸ ਜੋਨ ਤੋਂ ਭਾਜਪਾ ਵਲੋਂ ਵੀ ਇਸੇ ਪਿੰਡ ਤੋਂ ਉਮੀਦਵਾਰ ਬਣਾਇਆ ਜਾ ਸਕਦਾ ਹੈ | ਇਸ ਤਰ੍ਹਾਂ ਪਿੰਡ ਝਾੜੀ ਵਾਲਾ ਤੋਂ ਵੀ ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਦੀਆਂ ਇਸਤਰੀ ਉਮੀਦਵਾਰਾਂ ਇਕੋ ਪਿੰਡ ਦੀਆਂ ਹਨ | ਕਈ ਹੋਰ ਵੀ ਉਮੀਦਵਾਰ ਵੱਖ-ਵੱਖ ਰਾਜਨੀਤਿਕ ਪਾਰਟੀਆਂ ਵਲੋਂ ਚੋਣਾਂ ਵਿਚ ਖੜ੍ਹੇ ਹਨ | ਉਹ ਵੀ ਇਕੋ-ਇਕੋ ਪਿੰਡ ਤੋਂ ਚੋਣਾਂ ਲੜ ਰਹੇ ਹਨ | ਅਜਿਹਿਆਂ ਮਾਮਲਿਆਂ ਤੇ ਉਮੀਦਵਾਰਾਂ 'ਚ ਰੋਚਕ ਤੇ ਦਿਲਚਸਪ ਮੁਕਾਬਲਾ ਵੇਖਣ ਨੂੰ ਮਿਲੇਗਾ |

ਪਿਛਲੀ ਖ਼ਬਰ ਕੁਲਬੀਰ ਸਿੰਘ ਜ਼ੀਰਾ ਵਲੋਂ ਸਮਰਥਕਾਂ ਨਾਲ ਰਿਟਰਨਿੰਗ ਅਫਸਰ ਜ਼ੀਰਾ ਦੇ ਦਫਤਰ ਅੱਗੇ ਧਰਨਾ ਅਗਲੀ ਖ਼ਬਰ ਪੰਚਾਇਤ ਸੰਮਤੀ ਦੇ 19 ਜ਼ੋਨਾਂ ਦੀ ਚੋਣ ਲੜਨ ਲਈ 31 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਭਰੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।