20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-12-2025

ਪੰਚਾਇਤ ਸੰਮਤੀ ਘੱਲ ਖ਼ੁਰਦ ਲਈ ਅਜੇ ਤੱਕ ਹੋਈ ਸਿਰਫ਼ ਇਕ ਨਾਮਜ਼ਦਗੀ

ਅਜੀਤ ਡੈਸਕ 04-12-2025
ਤਲਵੰਡੀ ਭਾਈ, 3 ਦਸੰਬਰ (ਕੁਲਜਿੰਦਰ ਸਿੰਘ ਗਿੱਲ)-ਬਲਾਕ ਘੱਲ ਖ਼ੁਰਦ ਅੰਦਰ ਪੰਚਾਇਤ ਸੰਮਤੀ ਦੀਆਂ ਚੋਣਾਂ ਨੂੰ ਲੈ ਕੇ ਮਾਹੌਲ ਅਜੇ ਤੱਕ ਭਖ ਨਹੀਂ ਸਕਿਆ | ਜਿਸ ਦੇ ਚੱਲਦਿਆਂ ਨਾਮਜ਼ਦਗੀਆਂ ਦੇ ਅੱਜ ਤੀਜੇ ਦਿਨ ਸਿਰਫ਼ ਇਕ ਉਮੀਦਵਾਰ ਵਲੋਂ ਹੀ ਨਾਮਜ਼ਦਗੀ ਪੱਤਰ ਦਾਖਲ ਕੀਤਾ ਗਿਆ | ਚੋਣ ਪ੍ਰਕਿਰਿਆ ਚਲਾਉਣ ਲਈ ਤਲਵੰਡੀ ਭਾਈ ਦੇ ਸਬ ਤਹਿਸੀਲ ਕੰਪਲੈਕਸ ਅੰਦਰ ਪੰਚਾਇਤ ਸੰਮਤੀ ਬਲਾਕ ਘੱਲ ਖ਼ੁਰਦ ਲਈ ਰਿਟਰਨਿੰਗ ਅਫਸਰ ਅਮਰਜੀਤ ਸਿੰਘ ਦਾ ਦਫਤਰ ਸਥਾਪਿਤ ਕੀਤਾ ਗਿਆ ਹੈ | ਜਿੱਥੇ ਅੱਜ ਪਹਿਲੀ ਨਾਮਜ਼ਦਗੀ ਜ਼ੋਨ ਨਰੈਣਗੜ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਿਮਰਜੀਤ ਸਿੰਘ ਸਿੱਧੂ ਵਲੋਂ ਦਾਖਲ ਕੀਤੀ ਗਈ | ਇਸ ਮੌਕੇ 'ਤੇ ਫਿਰੋਜ਼ਪੁਰ ਦਿਹਾਤੀ ਦੇ ਡੀ.ਐਸ.ਪੀ. ਕਰਨ ਸ਼ਰਮਾ ਅਤੇ ਥਾਣਾ ਤਲਵੰਡੀ ਭਾਈ ਦੇ ਜਸਵਿੰਦਰ ਸਿੰਘ ਬਰਾੜ ਦੀ ਅਗਵਾਈ ਹੇਠ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ |
ਪਿਛਲੀ ਖ਼ਬਰ ਸਨੇਹਦੀਪ ਸ਼ਰਮਾ ਨੇ ਸੰਭਾਲਿਆ ਡੀ. ਆਈ. ਜੀ. ਫ਼ਿਰੋਜ਼ਪੁਰ ਰੇਂਜ ਦਾ ਚਾਰਜ ਅਗਲੀ ਖ਼ਬਰ ਪਰਾਲੀ ਸਾੜਨ 'ਤੇ ਤਿੰਨ ਖ਼ਿਲਾਫ਼ ਮੁਕੱਦਮਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।