08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਸ਼ਹੀਦ ਭਗਤ ਸਿੰਘ ਦੀ ਸਮਾਧ 'ਤੇ ਮੱਥਾ ਟੇਕ ਕੇ ਟਾਰਕ ਮੋਟੋ ਕਲੱਬ ਦੀ ਟੀਮ ਨੇ ਲੋਕਾਂ ਨੂੰ ਕੀਤਾ ਟਰੈਫ਼ਿਕ ਪ੍ਰਤੀ ਜਾਗਰੂਕ <br/>

ਟਾਰਕ ਮੋਟੋ ਕਲੱਬ ਦੀ ਟੀਮ ਫ਼ਿਰੋਜ਼ਪੁਰ ਵਿਖੇ ਟਰੈਫ਼ਿਕ ਸੰਬੰਧੀ ਜਾਗਰੂਕ ਕਰਦੇ ਹੋਏ , ਟੀਮ ਦੀ ਸ਼ਲਾਘਾ ਕਰਦੇ ਹੋਏ ਕਾਂਗਰਸ ਦੇ ਸਾਬਕਾ ਵਿਧਾਇਕ ਪਰਮਿੰਦਰ ਸਿੰਘ ਪਿੰਕੀ | ਤਸਵੀਰਾਂ-ਸੁਖਵਿੰਦਰ ਸਿੰਘ <br/> 24-12-2025
ਫ਼ਿਰੋਜ਼ਪੁਰ, 23 ਦਸੰਬਰ (ਸੁਖਵਿੰਦਰ ਸਿੰਘ)-ਧੁੰਦ ਦੇ ਮੌਸਮ ਦੌਰਾਨ ਵੱਧ ਰਹੇ ਸੜਕ ਹਾਦਸਿਆਂ ਅਤੇ ਮਾਈਨਰ ਡਰਾਈਵਿੰਗ ਦੀ ਸਮੱਸਿਆ ਨੂੰ ਲੈ ਕੇ ਟਾਰਕ ਮੋਟੋ ਕਲੱਬ ਜਲੰਧਰ ਦੀ ਟੀਮ ਨੇ 40 ਤੋਂ ਵੱਧ ਮੋਟਰਸਾਈਕਲਾਂ 'ਤੇ ਰਾਈਡ ਕਰਦੇ ਹੋਏ ਸਰਹੱਦੀ ਜ਼ਿਲ੍ਹਾ ਫ਼ਿਰੋਜ਼ਪੁਰ ਵਿਚ ਸ਼ਹੀਦ-ਏ- ਆਜ਼ਮ ਭਗਤ ਸਿੰਘ ਦੀ ਸਮਾਧ ਵਿਖੇ ਮੱਥਾ ਟੇਕਣ ਉਪਰੰਤ ਸੜਕ ਸੁਰੱਖਿਆ ਅਤੇ ਟਰੈਫ਼ਿਕ ਨਿਯਮਾਂ ਸਬੰਧੀ ਲੋਕਾਂ ਨੂੰ ਜਾਗਰੂਕ ਕੀਤਾ | ਇਸ ਮੌਕੇ ਕਲੱਬ ਦੀ ਟੀਮ ਨੇ ਧੁੰਦ ਦੌਰਾਨ ਵਾਹਨ ਚਲਾਉਣ ਸਮੇਂ ਖ਼ਾਸ ਸਾਵਧਾਨੀਆਂ ਅਤੇ ਟਰੈਫ਼ਿਕ ਨਿਯਮਾਂ ਦੀ ਪਾਲਨਾ ਕਰਨ ਦਾ ਸੰਦੇਸ਼ ਦਿੱਤਾ | ਟਾਰਕ ਮੋਟੋ ਕਲੱਬ ਦੀ ਟੀਮ ਨੇ ਫ਼ਿਰੋਜ਼ਪੁਰ ਸ਼ਹਿਰ ਦੀ ਪੀ.ਜੀ.ਆਈ ਯੂਨੀਵਰਸਿਟੀ, ਦੇਸ਼ ਦਾ ਸਭ ਤੋਂ ਉੱਚਾ ਤਿਰੰਗਾ ਝੰਡਾ (170 ਫੁੱਟ) ਸ਼ਹਿਰ ਦੀ ਸ਼ਾਨ ਅਤੇ ਸ਼ਹੀਦਾਂ ਦੀ ਸਮਾਧ ਦੀ ਭਰਪੂਰ ਪ੍ਰਸੰਸਾ ਕੀਤੀ | ਫ਼ਿਰੋਜ਼ਪੁਰ ਫੇਰੀ ਤੇ ਆਏ ਟਾਰਕ ਮੋਟੋ ਕਲੱਬ ਦੀ ਟੀਮ ਦੇ ਮੁਖੀ ਵਰਿੰਦਰ ਧੀਮਾਨ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਟਾਰਕ ਮੋਟੋ ਕਲੱਬ ਦੀ ਸਥਾਪਨਾ 2015 ਵਿਚ ਕੀਤੀ ਗਈ ਸੀ ਅਤੇ ਪਿਛਲੇ 10 ਸਾਲਾਂ ਤੋਂ ਵੱਧ ਸਮੇਂ ਤੋਂ ਕਲੱਬ ਵਲੋਂ ਰੋਡ ਸੇਫ਼ਟੀ ਲਈ ਲਗਾਤਾਰ ਕੰਮ ਕੀਤਾ ਜਾ ਰਿਹਾ ਕਲੱਬ ਨਾਲ 325 ਤੋਂ ਵੱਧ ਮੈਂਬਰ ਜੁੜੇ ਹੋਏ ਹਨ | ਇਸ ਮੌਕੇ ਮਾਈਨਰ ਡਰਾਈਵਿੰਗ ਦੇ ਮਾਮਲੇ ਤੇ ਗੰਭੀਰ ਚਿੰਤਾ ਜ਼ਾਹਿਰ ਕਰਦੇ ਹੋਏ ਧੀਮਾਨ ਨੇ ਕਿਹਾ ਕਿ ਛੋਟੀ ਉਮਰ ਦੇ ਬੱਚਿਆਂ ਨੂੰ ਬਿਨਾਂ ਲਾਇਸੈਂਸ ਵਾਹਨ ਦੇਣਾ ਬਹੁਤ ਗ਼ਲਤ ਹੈ | ਉਨ੍ਹਾਂ ਨੇ ਮਾਪਿਆਂ ਨੂੰ ਵੀ ਅਪੀਲ ਕੀਤੀ ਕਿ ਜਦੋਂ ਤੱਕ ਬੱਚੇ ਪੂਰੀ ਤਰ੍ਹਾਂ ਟਰੇਨਿੰਗ ਪ੍ਰਾਪਤ ਨਾ ਕਰ ਲੈਣ ਅਤੇ ਉਨ੍ਹਾਂ ਕੋਲ ਲਾਇਸੈਂਸ ਨਾ ਹੋਵੇ ਤਾਂ ਉਨ੍ਹਾਂ ਨੂੰ ਕੋਈ ਵੀ ਵਾਹਨ ਨਾ ਦਿੱਤਾ ਜਾਵੇ | ਇਸ ਮੌਕੇ ਭਗਤ ਸਿੰਘ ਦੀ ਸਮਾਧ 'ਤੇ ਨਤਮਸਤਕ ਹੋਣ ਤੋਂ ਬਾਅਦ ਟਾਰਕ ਮੋਟੋ ਕਲੱਬ ਦੇ ਮੈਂਬਰਾਂ ਦੀ ਕਾਂਗਰਸ ਦੇ ਸਾਬਕਾ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਕਲੱਬ ਵਲੋਂ ਕੀਤੀ ਜਾ ਰਹੀ ਇਸ ਸਮਾਜਿਕ ਸੇਵਾ ਦੇ ਖੁੱਲ੍ਹ ਕੇ ਸਲਾਹੁਣਾ ਕੀਤੀ ਉਨ੍ਹਾਂ ਕਿਹਾ ਕਿ ਐਸੀਆਂ ਜਾਗਰੂਕਤਾ ਮੁਹਿੰਮਾਂ ਨਾਲ ਸੜਕ ਹਾਦਸਿਆਂ ਵਿਚ ਕਮੀ ਆ ਸਕਦੀ ਹੈ ਅਤੇ ਨਵੀਂ ਪੀੜ੍ਹੀ ਨੂੰ ਸਹੀ ਦਿਸ਼ਾ ਮਿਲੇਗੀ | ਪਿੰਕੀ ਨੇ ਸੜਕ ਸੁਰੱਖਿਆ ਲਈ ਪੁਲਿਸ ਦੇ ਨਾਲ ਨਾਲ ਆਮ ਲੋਕਾਂ ਨੂੰ ਵੀ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਸਹਿਯੋਗ ਦੇਣ ਦੀ ਅਪੀਲ ਕੀਤੀ ਖ਼ਾਸ ਕਰਕੇ ਬੇਟੀਆਂ ਦੀ ਸੁਰੱਖਿਆ ਲਈ ਸਮਾਜਿਕ ਜਾਗਰੂਕਤਾ ਬਹੁਤ ਜ਼ਰੂਰੀ ਹੈ | ਅੰਤ ਵਿਚ ਟਾਰਕ ਮੋਟੋ ਕਲੱਬ ਦੇ ਮੈਂਬਰਾਂ ਨੇ ਕਿਹਾ ਕਿ ਭਵਿੱਖ ਵਿਚ ਵੀ ਸਕੂਲਾਂ ਅਤੇ ਜਨਤਕ ਥਾਵਾਂ 'ਤੇ ਇਸ ਤਰ੍ਹਾਂ ਦੀਆਂ ਜਾਗਰੂਕਤਾ ਮੁਹਿੰਮਾਂ ਜਾਰੀ ਰਹਿਣਗੀਆਂ ਤਾਂ ਜੋ ਟਰੈਫ਼ਿਕ ਨਿਯਮਾਂ ਦੀ ਪਾਲਨਾ ਕਰਕੇ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕੇ |

ਪਿਛਲੀ ਖ਼ਬਰ ਡਲਿਵਰੀ ਦਾ ਕੰਮ ਕਰਦੇ ਲੜਕੇ ਨੂੰ ਅਣਪਛਾਤੇ ਵਿਅਕਤੀਆਂ ਨੇ ਸੱਟਾਂ ਮਾਰ ਕੇ ਕੀਤਾ ਜ਼ਖਮੀ ਅਗਲੀ ਖ਼ਬਰ ਪ੍ਰਸ਼ਾਸਨ ਗਾਓਾ ਕੀ ਅÏਰ- ਮੁਹਿੰਮ ਤਹਿਤ ਏ.ਡੀ.ਸੀ. ਦੀ ਅਗਵਾਈ ਵਿਚ ਵਰਕਸ਼ਾਪ ਆਯੋਜਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।